ਮੰਜੂ ਵਰਮਾ ਦੇ ਬਾਅਦ RJD ਨੇ ਕੀਤੀ ਸੁਰੇਸ਼ ਸ਼ਰਮਾ ਦੇ ਅਸਤੀਫੇ ਦੀ ਮੰਗ, ਸ਼ਰਮਾ ਨੇ ਦੱਸਿਆ ਬੇਬੁਨਿਆਦ

Monday, Aug 20, 2018 - 06:10 PM (IST)

ਮੁਜ਼ਫੱਰਪੁਰ— ਮੁਜ਼ਫੱਰਪੁਰ ਸ਼ੈਲਟਰ ਹੋਮ ਕੇਸ 'ਚ ਜੇ.ਡੀ.ਯੂ. ਤੋਂ ਮੰਤਰੀ ਮੰਜੂ ਵਰਮਾ ਦੇ ਅਸਤੀਫੇ ਦੇ ਬਾਅਦ ਵਿਰੋਧੀ ਧਿਰ ਪਾਰਟੀਆਂ ਨੇ ਭਾਜਪਾ ਨੇਤਾ ਅਤੇ ਬਿਹਾਰ ਸਰਕਾਰ 'ਚ ਮੰਤਰੀ ਸੁਰੇਸ਼ ਸ਼ਰਮਾ ਤੋਂ ਵੀ ਅਸਤੀਫੇ ਦੀ ਮੰਗ ਸ਼ੁਰੂ ਕਰ ਦਿੱਤੀ ਹੈ। ਭਾਜਪਾ ਆਪਣੇ ਮੰਤਰੀ ਸੁਰੇਸ਼ ਸ਼ਰਮਾ ਦਾ ਬਚਾਅ ਕਰਦੀ ਨਜ਼ਰ ਆ ਰਹੀ ਹੈ। 
ਨੇਤਾ ਪ੍ਰਤੀਪੱਖ ਤੇਜਸਵੀ ਯਾਦਵ ਨੇ ਇਕ ਦੇ ਬਾਅਦ ਇਕ ਕਈ ਟਵੀਟ ਕਰਦੇ ਹੋਏ ਨਿਤੀਸ਼ ਕੁਮਾਰ 'ਤੇ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਸ਼ਰਮਾ ਨੂੰ ਬਚਾਉਣ ਦੇ ਦੋਸ਼ ਲਗਾਏ। ਉਨ੍ਹਾਂ ਨੇ ਕਿਹਾ ਕਿ ਮੰਜੂ ਵਰਮਾ ਨੇ ਵੀ ਸੁਰੇਸ਼ ਸ਼ਰਮਾ ਦਾ ਨਾਂ ਲਿਆ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁਜ਼ਫੱਰਪੁਰ ਬਾਲਿਕਾ ਗ੍ਰਹਿ ਰੇਪ ਕਾਂਡ ਦੇ ਮੁਖ ਦੋਸ਼ੀ ਬ੍ਰਜੇਸ਼ ਠਾਕੁਰ ਨਾਲ ਉਨ੍ਹਾਂ ਦੇ ਸੰਬੰਧ ਰਹੇ ਹਨ।

ਤੇਜਸਵੀ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸੁਰੇਸ਼ ਸ਼ਰਮਾ ਦੇ ਅਸਤੀਫੇ ਤੱਕ ਅੰਦੋਲਨ ਜਾਰੀ ਰੱਖੇਗੀ। ਮੰਜੂ ਵਰਮਾ ਨਾਲ ਖੜ੍ਹੇ ਨਜ਼ਰ ਆ ਰਹੇ ਆਰ.ਜੇ.ਡੀ.ਨੇਤਾ ਤਨਵੀਰ ਖਾਨ ਨੇ ਕਿਹਾ ਕਿ ਭਾਜਪਾ ਨੇਤਾ ਸੁਰੇਸ਼ ਸ਼ਰਮਾ ਨੂੰ ਜਾਂਚ ਪੂਰੀ ਹੋਣ ਤੱਕ ਮੰਤਰੀ ਅਹੁਦਾ ਛੱਡ ਦੇਣਾ ਚਾਹੀਦਾ ਹੈ। ਭਾਜਪਾ 'ਤੇ ਹਮਲਾਵਰ ਆਰ.ਜੇ.ਡੀ. ਨੇਤਾ ਤਨਵੀਰ ਖਾਨ ਨੇ ਅੱਗੇ ਕਿਹਾ ਕਿ ਭਾਜਪਾ ਦਾ 'ਬੇਟੀ ਬਚਾਓ-ਬੇਟੀ ਪੜਾਓ' ਦਾ ਨਾਅਰਾ ਇਕ ਦਿਖਾਵਾ ਹੈ। ਤਨਵੀਰ ਖਾਨ, ਮੁਜ਼ਫੱਰਪੁਰ ਕੇਸ 'ਚ ਭਾਜਪਾ ਨੇਤਾ ਅਤੇ ਮੰਤਰੀ ਸੁਰੇਸ਼ ਸ਼ਰਮਾ ਦਾ ਨਾਂ ਨਹੀਂ ਆਇਆ ਪਰ ਉਨ੍ਹਾਂ ਨੇ ਵੀ ਜਾਂਚ ਪੂਰੀ ਹੋਣ ਤੱਕ ਕੁਰਸੀ ਤੱਕ ਨਹੀਂ ਰਹਿਣਾ ਚਾਹੀਦਾ। ਭਾਜਪਾ ਨੇ ਆਰ.ਜੇ.ਡੀ. ਨੂੰ ਉਨ੍ਹਾਂ ਦਾ ਪੁਰਾਣਾ ਇਤਿਹਾਸ ਦੇਖਣ ਦੀ ਗੱਲ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ। ਸੁਰੇਸ਼ ਸ਼ਰਮਾ ਨੇ ਅਸਤੀਫੇ ਦੀ ਮੰਗ ਨੂੰ ਬੇਬੁਨਿਆਦ ਦੱਸਿਆ ਹੈ। ਇਸੀ ਦੇ ਨਾਲ ਉਨ੍ਹਾਂ ਨੇ ਤੇਜਸਵੀ ਯਾਦਵ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਖੁਦ ਦਾ ਇਤਿਹਾਸ ਦੇਖਣਾ ਚਾਹੀਦਾ ਹੈ। ਉਨ੍ਹਾ ਨੇ ਕਿਹਾ ਕਿ ਤੇਜਸਵੀ 'ਤੇ ਪਹਿਲਾਂ ਤੋਂ ਹੀ ਕਈ ਦੋਸ਼ ਲੱਗੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਦੇ ਖੇਤਰ 'ਚ ਚਾਰ ਮਰਡਰ ਹੋਏ ਹਨ ਤਾਂ ਹੁਣ ਉਨ੍ਹਾਂ ਨੂੰ ਮੇਰੇ ਤੋਂ ਪਹਿਲਾਂ ਅਸਤੀਫਾ ਦੇਣਾ ਚਾਹੀਦਾ ਹੈ।


Related News