ਮੁੰਬਈ ਦੇ ਸ਼ਾਪਿੰਗ ਮਾਲ ''ਚ ਲੱਗੀ ਭਿਆਨਕ ਅੱਗ

07/11/2020 12:09:20 PM

ਮੁੰਬਈ- ਮੁੰਬਈ ਦੇ ਉੱਪ ਨਗਰੀ ਖੇਤਰ ਬੇਰੀਵਲੀ ਸਥਿਤ ਇਕ ਸ਼ਾਪਿੰਗ ਮਾਲ 'ਚ ਸ਼ਨੀਵਾਰ ਤੜਕੇ ਭਿਆਨਕ ਅੱਗ ਲੱਗ ਗਈ। ਹਾਲਾਂਕਿ ਇਸ 'ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਖਬਰ ਨਹੀਂ ਹੈ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੋਰੀਵਲੀ 'ਚ ਐੱਸਵੀ ਮਾਰਗ ਸਥਿਤ ਇੰਦਰਪ੍ਰਸਥ ਮਾਲ ਦੇ ਤਹਿਖਾਨੇ 'ਚ ਤੜਕੇ ਲਗਭਗ 3 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਉਨ੍ਹਾਂ ਨੇ ਕਿਹਾ,''ਇਹ ਮਾਲ ਤਿੰਨ ਮੰਜ਼ਲਾ ਹੈ ਅਤੇ ਇਕ ਤਹਿਖਾਨਾ ਵੀ ਹੈ। ਅੱਗ ਤਹਿਖਾਨੇ 'ਚ ਲੱਗੀ ਅਤੇ 2 ਮੰਜ਼ਲਾਂ ਤੱਕ ਫੈਲ ਗਈ।''

PunjabKesariਅਧਿਕਾਰੀ ਨੇ ਦੱਸਿਆ ਕਿ ਪਹਿਲੇ ਅੱਗ ਨੂੰ ਦੂਜੇ ਪੱਧਰ ਦੀ ਸ਼੍ਰੇਣੀ 'ਚ ਰੱਖਿਆ ਗਿਆ ਪਰ ਬਾਅਦ ਕਰੀਬ 4 ਵਜੇ ਇਸ ਨੂੰ ਤੀਜੇ ਪੱਧਰ ਅਤੇ ਫਿਰ 6.25 ਵਜੇ ਚੌਥੇ ਪੱਧਰ ਦੀ ਸ਼੍ਰੇਣੀ 'ਚ ਰੱਖਿਆ। ਚੌਥੇ ਪੱਧਰ ਦੀ ਅੱਗ 'ਚ ਅੱਗ ਬੁਝਾਊ ਵਿਭਾਗ ਦੀਆਂ ਘੱਟੋ-ਘੱਟ 16 ਗੱਡੀਆਂ ਨੂੰ ਅੱਗ ਬੁਝਾਉਣ ਦੇ ਕੰਮ 'ਚ ਲਗਾਇਆ ਗਿਆ। ਅਧਿਕਾਰੀ ਨੇ ਕਿਹਾ,''ਨੇੜਲੇ ਇਲਾਕਿਆਂ 'ਚ ਆਸਮਾਨ 'ਚ ਕਾਲੇ ਰੰਗ ਦਾ ਧੂੰਆਂ ਫੈਲ ਗਿਆ।'' ਉਨ੍ਹਾਂ ਨੇ ਦੱਸਿਆ ਕਿ ਅੱਗ ਬੁਝਾਉਣ ਦਾ ਕੰਮ ਹਾਲੇ ਵੀ ਚੱਲ ਰਿਹਾ ਹੈ।


DIsha

Content Editor

Related News