ਦਾਦੀ-ਪੋਤੇ ਨੇ ਇਕੱਠਿਆਂ ਪਾਸ ਕੀਤੀ 10ਵੀਂ ਜਮਾਤ ਦੀ ਪ੍ਰੀਖਿਆ

Wednesday, May 14, 2025 - 04:08 PM (IST)

ਦਾਦੀ-ਪੋਤੇ ਨੇ ਇਕੱਠਿਆਂ ਪਾਸ ਕੀਤੀ 10ਵੀਂ ਜਮਾਤ ਦੀ ਪ੍ਰੀਖਿਆ

ਮੁੰਬਈ- ਕਿਹਾ ਜਾਂਦਾ ਹੈ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਵਿਦਿਆ ਵਿਚਾਰੀ ਦਾ ਪਰਉਪਕਾਰੀ। ਪੜ੍ਹਨ ਦਾ ਜਨੂੰਨ ਅਤੇ ਸਖ਼ਤ ਮਿਹਨਤ ਇਨਸਾਨ ਨੂੰ ਉਸ ਦੀ ਮੰਜ਼ਿਲ ਵੱਲ ਜ਼ਰੂਰ ਲੈ ਜਾਂਦੀ ਹੈ। ਵੱਡੀ ਉਮਰ ਵਿਚ ਪੜ੍ਹਾਈ ਕਰਨ ਦਾ ਜਨੂੰਨ ਕਿਸੇ-ਕਿਸੇ ਵਿਚ ਹੁੰਦਾ ਹੈ। ਕੁਝ ਅਜਿਹੀ ਹੀ ਹੈ ਮੁੰਬਈ ਦੀ ਪ੍ਰਭਾਵਤੀ, ਜੋ ਕਿ 65 ਸਾਲ ਦੇ ਹਨ। 

ਪ੍ਰਭਾਵਤੀ ਨੇ 10ਵੀਂ ਜਮਾਤ ਦੀ ਪ੍ਰੀਖਿਆ 52 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਉਸ ਦੇ ਪੋਤੇ ਸੋਹਮ ਜਾਧਵ ਨੇ 82 ਫ਼ੀਸਦੀ ਅੰਕ ਹਾਸਲ ਕੀਤੇ ਹਨ। ਯਾਨੀ ਕਿ ਦਾਦੀ-ਪੋਤੇ ਨੇ ਇਕੱਠਿਆਂ ਹੀ 10ਵੀਂ ਜਮਾਤ ਪਾਸ ਕੀਤੀ ਹੈ। ਇਹ ਦਾਦੀ ਲਈ ਅਤੇ ਉਸ ਦੇ ਪੋਤੇ ਲਈ ਦੁੱਗਣੀ ਖੁਸ਼ੀ ਦੀ ਗੱਲ ਹੈ। ਪ੍ਰਭਾਵਤੀ ਨੇ ਦੱਸਿਆ ਕਿ ਪਾਸ ਹੋ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਖੁਸ਼ੀ ਹੈ ਕਿ ਮੇਰਾ ਪੋਤਾ ਵੀ ਪਾਸ ਹੋਇਆ ਅਤੇ ਮੈਂ ਵੀ ਪਾਸ ਹੋਈ। ਮੇਰਾ ਪੋਤਾ ਅੰਗਰੇਜ਼ੀ ਮੀਡੀਅਮ ਤੋਂ ਪਾਸ ਹੋਇਆ ਹੈ ਅਤੇ ਮੈਂ ਮਰਾਠੀ ਮੀਡੀਅਮ ਵਿਚ ਸੀ। ਪ੍ਰਭਾਵਤੀ ਨੇ ਕਿਹਾ ਕਿ ਜਦੋਂ ਮੈਂ ਪ੍ਰੀਖਿਆ ਦੇਣ ਜਾਂਦੀ ਸੀ ਤਾਂ ਲੋਕ ਖੁਸ਼ ਹੁੰਦੇ ਸਨ।

ਪ੍ਰਭਾਵਤੀ ਸਮਾਜ ਲਈ ਪ੍ਰੇਰਨਾਦਾਇਕ ਬਣ ਗਈ

ਇਸ ਪ੍ਰੇਰਨਾਦਾਇਕ ਕਹਾਣੀ ਨੇ ਪੂਰੇ ਸਮਾਜ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਜੇਕਰ ਮਨ ਵਿੱਚ ਸਮਰਪਣ ਅਤੇ ਸਖ਼ਤ ਮਿਹਨਤ ਦਾ ਜਨੂੰਨ ਹੋਵੇ, ਤਾਂ ਕਿਸੇ ਵੀ ਸੁਪਨੇ ਨੂੰ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ। ਪ੍ਰਭਾਵਤੀ ਅਤੇ ਉਸਦੇ ਪੋਤੇ ਦੀ ਇਹ ਜੋੜੀ ਅੱਜ ਸਾਰਿਆਂ ਲਈ ਇੱਕ ਉਦਾਹਰਣ ਬਣ ਗਈ ਹੈ ਕਿ ਉਮਰ ਕੋਈ ਵੀ ਹੋਵੇ, ਸਿੱਖਿਆ ਪ੍ਰਾਪਤ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ।


author

Tanu

Content Editor

Related News