ਮੈਟਰੋ ਨੇ ਲਾਂਚ ਕੀਤੀ ਇਹ ਨਵੀਂ ਤਕਨੀਕ, ਟਿਕਟ ਲੈਣ ਲਈ ਨਹੀਂ ਖੜਨਾ ਪਵੇਗਾ ਕਤਾਰਾਂ ''ਚ

Thursday, Nov 16, 2017 - 10:05 PM (IST)

ਮੈਟਰੋ ਨੇ ਲਾਂਚ ਕੀਤੀ ਇਹ ਨਵੀਂ ਤਕਨੀਕ, ਟਿਕਟ ਲੈਣ ਲਈ ਨਹੀਂ ਖੜਨਾ ਪਵੇਗਾ ਕਤਾਰਾਂ ''ਚ

ਨਵੀਂ ਦਿੱਲੀ— ਮੁੰਬਈ ਮੈਟਰੋ 'ਚ ਯਾਤਰਾ ਕਰਨ ਵਾਲਿਆਂ ਦਾ ਸਫਰ ਹੁਣ ਹਾਈ ਟੇਕ ਹੋਣ ਜਾ ਰਿਹਾ ਹੈ ਕਿਉਂਕਿ ਮੁੰਬਈ ਮੈਟਰੋ ਲਈ ਹੁਣ ਟਿਕਟ ਦੀ ਖਿੜਕੀ 'ਤੇ ਯਾਤਰੀਆਂ ਨੂੰ ਕਤਾਰ 'ਚ ਨਹੀਂ ਖੜ੍ਹਾ ਹੋਣਾ ਪਵੇਗਾ। ਵੀਰਵਾਰ ਨੂੰ ਮੁੰਬਈ ਮੈਟਰੋ ਦੇ ਅੰਧੇਰੀ ਸਟੇਸ਼ਨ 'ਤੇ ਇਸ ਤਕਨੀਕ ਨੂੰ ਲਾਂਚ ਕੀਤਾ ਗਿਆ, ਜਿਸ ਤੋਂ ਬਾਅਦ ਮੈਟਰੋ 'ਚ ਯਾਤਰਾ ਕਰਨ ਵਾਲੇ ਯਾਤਰੀ ਈ ਬਾਲੇਟ ਵਾਲੀ ਐਪ ਦੀ ਸਹਾਇਤਾ ਨਾਲ ਆਪਣੇ ਫੋਨ 'ਚੋਂ ਹੀ ਟਿਕਟ ਕੱਢ ਸਕਣਗੇ। ਆਨਲਾਈਨ ਪੇਮੇਂਟ ਹੋਣ ਤੋਂ ਬਾਅਦ ਮੋਬਾਈਲ 'ਚੋਂ ਇਕ ਕਿਯੂ. ਆਰ. ਡੀ. ਕੋਡ ਦਿਖਾਈ ਦੇਵੇਗਾ, ਜਿਸ ਨੂੰ ਐਂਟਰਸ 'ਤੇ ਮੌਜੂਦ ਸਕੈਨਰ ਨਾਲ ਸਕੈਨ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਸੀਂ ਮੈਟਰੋ 'ਚ ਯਾਤਰਾ ਕਰ ਸਕੋਗੇ।
ਦੱਸਿਆ ਜਾ ਰਿਹਾ ਹੈ ਕਿ ਇਹ ਤਕਨੀਕ ਦੇਸ਼ 'ਚ ਪਹਿਲੀ ਵਾਰ ਇਸਤੇਮਾਲ ਹੋ ਰਹੀ ਹੈ। ਇਸ ਸੁਵਿਧਾ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਮੈਟਰੋ ਨੇ ਦੇਸ਼ ਦੇ 2 ਵੱਡੇ ਈ ਵਾਲੇਟ (ਪੇਟੀਐਮ ਅਤੇ ਰੀਡਰ) ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਹੈ। ਮੁੰਬਈ ਮੈਟਰੋ ਦੇ ਸੀ. ਈ. ਓ. ਅਭੇ ਮਿਸ਼ਰਾ ਨੇ ਦੱਸਿਆ ਕਿ ਮੁੰਬਈ ਮੈਟਰੋ 'ਚ ਹਰ ਰੋਜ਼ ਕਰੀਬ 3 ਲੱਖ ਯਾਤਰੀ ਸਫਰ ਕਰਦੇ ਹਨ, ਜਿਨ੍ਹਾਂ ਨੂੰ ਇਸ ਨਵੀਂ ਸੇਵਾ ਦਾ ਫਾਇਦਾ ਹੋਵੇਗਾ। ਫਿਲਹਾਲ ਮੁੰਬਈ ਮੈਟਰੋ ਵਰਸੋਵਾ ਤੋਂ ਘਾਟਕੋਪਰ ਵਿਚਾਲੇ ਚੱਲਦੀ ਹੈ ਅਤੇ ਆਉਣ ਵਾਲੇ ਕੁੱਝ ਸਾਲਾਂ 'ਚ ਮੁੰਬਈ 'ਚ ਮੈਟਰੋ ਦੀਆਂ ਕਈਆਂ ਲਾਈਨਾਂ ਸ਼ੁਰੂ ਹੋ ਜਾਣਗੀਆਂ। ਮੰਨਿਆ ਜਾ ਰਿਹਾ ਹੈ ਕਿ ਡਿਜੀਟਲ ਟਿਕਟਿੰਗ ਦੀ ਇਹ ਨਵੀਂ ਸੇਵਾ ਭਵਿੱਖ 'ਚ ਦੇਸ਼ ਭਰ ਦੇ ਦੂਜੇ ਮੈਟਰੋ ਸਟੇਸ਼ਨ 'ਤੇ ਵੀ ਅਪਣਾਈ ਜਾ ਸਕਦੀ ਹੈ। 

 


Related News