ਮੋਹਲੇਧਾਰ ਮੀਂਹ ਕਾਰਨ ਮੁੰਬਈ ਬੇਹਾਲ, ਸੜਕਾਂ ਤੋਂ ਲੈ ਕੇ ਰੇਲਵੇ ਟਰੈੱਕ ਤੱਕ ਪਾਣੀ ’ਚ ਡੁੱਬੇ (ਤਸਵੀਰਾਂ)

Sunday, Jul 18, 2021 - 01:10 PM (IST)

ਮੁੰਬਈ— ਮੁੰਬਈ ’ਚ ਬੀਤੀ ਰਾਤ ਪਏ ਮੋਹਲੇਧਾਰ ਮੀਂਹ ਦਾ ਸਿਲਸਿਲਾ ਜਾਰੀ ਹੈ। ਮੀਂਹ ਕਾਰਨ ਮੁੰਬਈ ’ਚ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ। ਲਗਾਤਾਰ ਪੈ ਰਹੇ ਮੀਂਹ ਕਾਰਨ ਸਾਰੇ ਹੇਠਲੇ ਇਲਾਕਿਆਂ ਵਿਚ ਪਾਣੀ ਭਰ ਗਿਆ। ਦੱਸ ਦੇਈਏ ਕਿ ਮੁੰਬਈ ’ਚ ਅੱਜ ਮੌਸਮ ਮਹਿਕਮੇ ਨੇ ਮੋਹਲੇਧਾਰ ਮੀਂਹ ਪੈਣ ਦਾ ਰੈੱਡ ਅਲਰਟ ਜਾਰੀ ਕੀਤਾ ਸੀ। ਹੇਠਲੇ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਲੋਕਲ ਰੇਲਵੇ ਸਟੇਸ਼ਨਾਂ ’ਤੇ ਵੀ ਪਾਣੀ ਭਰ ਗਿਆ ਹੈ। ਮੌਸਮ ਮਹਿਕਮੇ ਮੁਤਾਬਕ ਅਗਲੇ 48 ਘੰਟੇ ਮੀਂਹ ਕਾਰਨ ਕਾਫੀ ਚੁਣੌਤੀਪੂਰਨ ਸਾਬਤ ਹੋ ਸਕਦੇ ਹਨ।

PunjabKesari

ਦੱਸ ਦੇਈਏ ਕਿ ਮੁੰਬਈ ਦੇ ਚੈਂਬੂਰ, ਅੰਧੇਰੀ, ਬੋਰੀਵਲੀ ਅਤੇ ਕਾਂਦਿਵਲੀ ਇਲਾਕਿਆਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਹਿਦਾਇਤ ਵੀ ਦਿੱਤੀ ਗਈ ਹੈ ਕਿ ਜੇਕਰ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ। ਮੀਂਹ ਕਾਰਨ ਰੇਲਵੇ ਟਰੈੱਕ ’ਤੇ ਪਾਣੀ ਭਰਨ ਨਾਲ ਲੋਕਲ ਟਰੇਨ ਸੇਵਾ ਪ੍ਰਭਾਵਿਤ ਹੋਈ ਹੈ।

PunjabKesari

ਮੁੰਬਈ ਦੇ ਕਾਂਦਿਵਲੀ ਈਸਟ ਇਲਾਕੇ ਵਿਚ ਲੋਕਾਂ ਦੇ ਘਰਾਂ ’ਚ ਪਾਣੀ ਭਰ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਮੁੰਬਈ ਬੇਹਾਲ ਹੈ। ਸੜਕਾਂ ਅਤੇ ਰੇਲਵੇ ਟਰੈੱਕ ਪਾਣੀ ’ਚ ਡੁੱਬ ਗਏ ਹਨ। ਸੜਕਾਂ ’ਤੇ ਪਾਣੀ ਭਰ ਜਾਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਦੱਸ ਦੇਈਏ ਕਿ ਮੁੰਬਈ ਦੇ ਚੈਂਬੂਰ ’ਚ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਜਿਸ ਕਾਰਨ ਇਕ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। 

PunjabKesari


Tanu

Content Editor

Related News