ਮੱਧ ਪ੍ਰਦੇਸ਼ 'ਚ ਹੁਣ ਗਊ ਮੂਤਰ ਨਾਲ ਬਣੇ ਫਿਨਾਇਲ ਨਾਲ ਸਾਫ਼ ਹੋਣਗੇ ਸਰਕਾਰੀ ਦਫ਼ਤਰ
Thursday, Feb 04, 2021 - 01:59 AM (IST)
ਭੋਪਾਲ - ਗਊ ਮਾਤਾ ਅਤੇ ਗਊ ਸੇਵਾ ਨੂੰ ਆਪਣੇ ਏਜੰਡੇ ਵਿੱਚ ਸਭ ਤੋਂ ਉੱਤੇ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੱਧ ਪ੍ਰਦੇਸ਼ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਗਊ ਮੂਤਰ ਨਾਲ ਬਣੇ ਫਿਨਾਇਲ ਦਾ ਇਸਤੇਮਾਲ ਕਰਨ ਦਾ ਸਰਕਾਰੀ ਫਰਮਾਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ - ਕਿਸਾਨ ਅੰਦੋਲਨ ਨੂੰ ਲੈ ਕੇ ਅੰਤਰਰਾਸ਼ਟਰੀ ਹਸਤੀਆਂ ਦੇ ਟਵੀਟ 'ਤੇ ਬੋਲੇ ਨੱਡਾ, ਇਹ ਸਾਡਾ ਅੰਦਰੂਨੀ ਮੁੱਦਾ
ਸੂਬੇ ਦੀ ਸਿਆਸਤ ਵਿੱਚ ਹਮੇਸ਼ਾ ਤੋਂ ਸੁਰਖੀਆਂ ਵਿੱਚ ਰਹਿਣ ਵਾਲੀ ਗਾਂ ਮਾਤਾ ਇੱਕ ਵਾਰ ਫਿਰ ਸੱਤਾਧਾਰੀ ਬੀਜੇਪੀ ਨੂੰ ਯਾਦ ਆ ਰਹੀ ਹਨ। ਦੇਸ਼ ਦੀ ਪਹਿਲੀ ਗਾਂ ਕੈਬਨਿਟ ਬਣਾਉਣ ਤੋਂ ਬਾਅਦ ਹੁਣ ਗਊ ਮੂਤਰ ਦੇ ਫਿਨਾਇਲ ਨਾਲ ਸਾਰੇ ਸਰਕਾਰੀ ਦਫਤਰਾਂ ਦੀ ਸ਼ੁੱਧਤਾ ਲਈ ਸਰਕਾਰੀ ਮੋਹਰ ਵੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਪੀਟਰਸਨ ਦੇ ਟਵੀਟ 'ਤੇ PM ਨੇ ਜਤਾਈ ਖੁਸ਼ੀ, ਕਿਹਾ- ਕੋਰੋਨਾ ਖ਼ਿਲਾਫ਼ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੈ ਭਾਰਤ
ਹੁਣ ਤੋਂ ਮੱਧ ਪ੍ਰਦੇਸ਼ ਦੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਆਮ ਫਿਨਾਇਲ ਦੀ ਜਗ੍ਹਾ ਗਊ ਮੂਤਰ ਨਾਲ ਬਣੇ ਫਿਨਾਇਲ ਨਾਲ ਸਾਫ਼ ਕੀਤਾ ਜਾਵੇਗਾ। ਇਸ ਦੇ ਲਈ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਆਦੇਸ਼ ਜਾਰੀ ਕੀਤੇ ਹਨ। ਆਦੇਸ਼ ਵਿੱਚ ਪੰਚਾਇਤ ਤੋਂ ਲੈ ਕੇ ਮੰਤਰਾਲਾ ਪੱਧਰ ਤੱਕ ਦੇ ਦਫ਼ਤਰਾਂ ਵਿੱਚ ਗਊ ਮੂਤਰ ਨਾਲ ਬਣੇ ਫਿਨਾਇਲ ਦੇ ਇਸਤੇਮਾਲ ਦੇ ਨਿਰਦੇਸ਼ ਦਿੱਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।