ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਈ. ਡੀ. ਨੂੰ ਭੇਜਿਆ ਕਾਨੂੰਨੀ ਨੋਟਿਸ
Sunday, Apr 23, 2023 - 01:00 AM (IST)

ਨਵੀਂ ਦਿੱਲੀ (ਭਾਸ਼ਾ)–‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਸ਼ਨੀਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਕਾਨੂੰਨੀ ਨੋਟਿਸ ਭੇਜਿਆ ਅਤੇ ਕਿਹਾ ਕਿ ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਉਨ੍ਹਾਂ ਬਾਰੇ ਕਥਿਤ ਤੌਰ ’ਤੇ ਝੂਠੇ ਅਤੇ ਅਪਮਾਨਜਨਕ ਦਾਅਵੇ ਕਰਨ ਲਈ ਜਾਂਚ ਏਜੰਸੀ ਜਾਂ ਤਾਂ ਮੁਆਫ਼ੀ ਮੰਗੇ ਜਾਂ ਫਿਰ ਦੀਵਾਨੀ ਅਤੇ ਅਪਰਾਧਿਕ ਕਾਰਵਾਈ ਦਾ ਸਾਹਮਣਾ ਕਰੇ।
ਇਹ ਖ਼ਬਰ ਵੀ ਪੜ੍ਹੋ - ਪਿਆਕੜਾਂ ਲਈ ਅਹਿਮ ਖ਼ਬਰ: ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ 'ਚ ਲਾਗੂ ਕੀਤਾ ਨਵਾਂ ਨਿਯਮ, ਮਿਲੇਗੀ ਰਾਹਤ
ਆਮ ਆਦਮੀ ਪਾਰਟੀ (ਆਪ) ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕਾਨੂੰਨੀ ਨੋਟਿਸ ’ਚ ਸੰਜੇ ਨੇ ਕਿਹਾ ਹੈ ਕਿ ਏਜੰਸੀ ਦੇ ਸਹਿਯੋਗੀਆਂ, ਏਜੰਟਾਂ ਅਤੇ ਕਰਮਚਾਰੀਆਂ ਨੇ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਈ. ਡੀ. ਦੇ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ ਅਤੇ ਵਧੀਕ ਡਾਇਰੈਕਟਰ ਜੋਗਿੰਦਰ ਨੂੰ ਭੇਜੇ ਗਏ ਕਾਨੂੰਨੀ ਨੋਟਿਸ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਦਿੱਲੀ ਆਬਕਾਰੀ ਨੀਤੀ ਸਬੰਧੀ ਸ਼ਿਕਾਇਤ ’ਚ ਸਿੰਘ ਵਿਰੁੱਧ ਜਾਣਬੁੱਝ ਕੇ ਅਤੇ ਇਰਾਦਤਨ ਕੁੱਝ ਝੂਠ, ਮਾਣਹਾਨੀਕਾਰਕ ਅਤੇ ਇਤਰਾਜ਼ਯੋਗ ਬਿਆਨ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ - IPL 2023: ਕਪਤਾਨ ਸੈਮ ਕਰਨ ਤੋਂ ਬਾਅਦ ਅਰਸ਼ਦੀਪ ਦਾ ਜ਼ਬਰਦਸਤ ਪ੍ਰਦਰਸ਼ਨ, ਪੰਜਾਬ ਨੇ ਮੁੰਬਈ ਨੂੰ ਹਰਾਇਆ
ਨੋਟਿਸ ’ਚ ਕਿਹਾ ਗਿਆ ਹੈ ਕਿ ਰਾਜ ਸਭਾ ਮੈਂਬਰ ਨੂੰ ਹੋਈ ਮਾਨਸਿਕ ਤਕਲੀਫ਼ ਲਈ ਈ. ਡੀ. ਨੋਟਿਸ ਮਿਲਣ ਦੀ ਤਾਰੀਖ਼ ਤੋਂ 48 ਘੰਟਿਆਂ ਦੇ ਅੰਦਰ ‘ਤੁਰੰਤ’ ਇਕ ਖੁੱਲ੍ਹੀ ਅਤੇ ਜਨਤਕ ਮੁਆਫ਼ੀ ਜਾਰੀ ਕਰੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।