MP ਸਾਹਨੀ ਨੇ PM ਮੋਦੀ ਨੂੰ ਦਿੱਤਾ ਮੰਗ ਪੱਤਰ, ਜੰਮੂ-ਕਸ਼ਮੀਰ ਦੇ ਸਿੱਖਾਂ ਲਈ ਕੀਤੀ ਇਹ ਮੰਗ

Saturday, Aug 12, 2023 - 05:38 AM (IST)

MP ਸਾਹਨੀ ਨੇ PM ਮੋਦੀ ਨੂੰ ਦਿੱਤਾ ਮੰਗ ਪੱਤਰ, ਜੰਮੂ-ਕਸ਼ਮੀਰ ਦੇ ਸਿੱਖਾਂ ਲਈ ਕੀਤੀ ਇਹ ਮੰਗ

ਨੈਸ਼ਨਲ ਡੈਸਕ : ਸੰਸਦ ਦੇ ਸੈਸ਼ਨ ਦੇ ਆਖਰੀ ਦਿਨ ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨੂੰ ਇਕ ਮੰਗ ਪੱਤਰ ਸੌਂਪ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿਚ ਕਸ਼ਮੀਰੀ ਸਿੱਖਾਂ ਲਈ 2 ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਹੈ। ਸਾਹਨੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 ਕੇਂਦਰ ਸਰਕਾਰ ਦੁਆਰਾ 26 ਜੁਲਾਈ, 2023 ਨੂੰ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : 3 ਨੌਜਵਾਨਾਂ ਨੇ 25 ਸਾਲਾ ਨੌਜਵਾਨ ਨੂੰ ਜ਼ਹਿਰੀਲੀ ਚੀਜ਼ ਖੁਆ ਕੇ ਉਤਾਰਿਆ ਮੌਤ ਦੇ ਘਾਟ

ਬਿੱਲ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ 2019 ਵਿਚ ਸੋਧ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਕਸ਼ਮੀਰ ਛੱਡ ਕੇ ਗਏ ਲੋਕਾਂ ਲਈ ਦੋ ਸੀਟਾਂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਤੋਂ ਵਿਸਥਾਪਿਤ ਲੋਕਾਂ ਲਈ ਇਕ ਸੀਟ ਰਾਖਵੀਂ ਕਰਨ ਦੀ ਮੰਗ ਕਰਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਬਿੱਲ ਦੇ ਉਪਬੰਧਾਂ ਦੇ ਅਨੁਸਾਰ, ਇਨ੍ਹਾਂ ਮੈਂਬਰਾਂ ਨੂੰ ਉਪ-ਰਾਜਪਾਲ ਦੁਆਰਾ ਨਾਮਜ਼ਦ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੀਆਂ ਫ਼ਿਲਮਾਂ ਦੇ ਸਕ੍ਰਿਪਟ ਰਾਈਟਰ ਤਰਲੋਚਨ ਸਿੰਘ ਨਾਲ ਵਾਪਰਿਆ ਭਿਆਨਕ ਹਾਦਸਾ, ਦਰਦਨਾਕ ਮੌਤ

PunjabKesari

 

PunjabKesari

ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਸਾਹਨੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਸੈਂਕੜੇ ਸਾਲਾਂ ਤੋਂ ਸਿੱਖ ਘਾਟੀ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਘਾਟੀ ਦੇ ਕਿਸੇ ਵੀ ਹੋਰ ਘੱਟਗਿਣਤੀ ਭਾਈਚਾਰੇ ਵਾਂਗ ਹੀ ਦੁੱਖ-ਦਰਦ ਝੱਲਿਆ ਹੈ। ਵਰਤਮਾਨ ਸਮੇਂ ਕਸ਼ਮੀਰ ਘਾਟੀ ਵਿਚ ਇਕ ਲੱਖ ਤੋਂ ਵੱਧ ਸਿੱਖ ਵਸਦੇ ਹਨ, ਜਿਨ੍ਹਾਂ ਨੇ ਅੱਤਵਾਦੀਆਂ ਦੇ ਡਰੋਂ ਘਾਟੀ ਨਹੀਂ ਛੱਡੀ ਅਤੇ ਦਹਾਕਿਆਂ ਤੋਂ ਅੱਤਿਆਚਾਰ ਸਹਿ ਰਹੇ ਹਨ। ਉਹ ਵੀ ਨਾਮਜ਼ਦ ਮੈਂਬਰਾਂ ਵਜੋਂ ਵਿਧਾਨ ਸਭਾ ਵਿਚ ਨਿਰਪੱਖ ਪ੍ਰਤੀਨਿਧਤਾ ਦੇ ਹੱਕਦਾਰ ਹਨ।

ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ

“ਹੁਣ, ਜਦੋਂ ਸਰਕਾਰ ਤਿੰਨ ਸੀਟਾਂ ਰਾਖਵੀਆਂ ਕਰਨ ਦੀ ਤਜਵੀਜ਼ ਲੈ ਕੇ ਆ ਰਹੀ ਹੈ, ਸਾਨੂੰ ਜੰਮੂ-ਕਸ਼ਮੀਰ ਰਾਜ ਨੂੰ ਬਚਾਉਣ ਅਤੇ ਇਸ ਦੀ ਸੁਰੱਖਿਆ ਲਈ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਯੋਗਦਾਨ ਨੂੰ ਨਹੀਂ ਭੁੱਲਣਾ ਚਾਹੀਦਾ। ਸਾਹਨੀ ਨੇ ਕਿਹਾ “ਅਸੀਂ ਇਕ ਕੌਮ ਵਜੋਂ ਜੰਮੂ-ਕਸ਼ਮੀਰ ਦੀ ਸਿੱਖ ਆਬਾਦੀ ਨੂੰ ਨਿਰਪੱਖ ਹਿੱਸਾ ਅਤੇ ਨੁਮਾਇੰਦਗੀ ਪ੍ਰਦਾਨ ਕਰਨ ਲਈ ਪਾਬੰਦ ਹਾਂ।’’ ਸਾਹਨੀ ਨੇ ਕਿਹਾ ਕਿ ਕਸ਼ਮੀਰ ਘਾਟੀ ਵਿਚ ਸਿੱਖਾਂ ਨੇ ਬਹੁਤ ਸਾਰੇ ਅੱਤਿਆਚਾਰ ਝੱਲੇ ਹਨ, ਜੋ ਚਿਟੀਸਿੰਘਪੁਰਾ ਦੇ ਕਤਲੇਆਮ ਨੂੰ ਨਹੀਂ ਭੁਲਾ ਸਕਦੇ, ਜਿੱਥੇ 34 ਨਿਰਦੋਸ਼ ਸਿੱਖ ਮਾਰੇ ਗਏ ਸਨ ਅਤੇ ਮਹਿਜੂਰ ਨਗਰ ਸਿੱਖ ਕਤਲੇਆਮ, ਜਿਸ ਵਿਚ 6 ਨਿਰਦੋਸ਼ ਸਿੱਖ ਜਾਨਾਂ ਗਈਆਂ ਸਨ ਅਤੇ ਕਈ ਸਖ਼ਤ ਜ਼ਖ਼ਮੀ ਹੋਏ ਸਨ।

ਸਾਹਨੀ ਨੇ ਜੰਮੂ-ਕਸ਼ਮੀਰ ਰਾਜ ਵਿਚ ਸਿੱਖਾਂ ਲਈ ਘੱਟਗਿਣਤੀ ਦਾ ਦਰਜਾ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਪੈਕੇਜ ਦੇ ਤਹਿਤ ਸਿੱਖਾਂ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿਚ ਰਾਖਵੇਂਕਰਨ ਦੀ ਮੰਗ ਵੀ ਕੀਤੀ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਹੋਰ ਲਾਭਾਂ ਦੀ ਵੀ ਮੰਗ ਕੀਤੀ, ਜਿਨ੍ਹਾਂ ਦਾ ਉਹ ਘੱਟ ਗਿਣਤੀ ਹੋਣ ਵਜੋਂ ਹੱਕਦਾਰ ਹਨ। ਸਾਹਨੀ ਨੇ ਕਿਹਾ ਕਿ ਜੇਕਰ ਇਤਿਹਾਸ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ 1947 ਵਿਚ ਜਦੋਂ ਕਸ਼ਮੀਰ ਉੱਤੇ ਕਬਾਇਲੀਆਂ ਨੇ ਪਹਿਲੀ ਵਾਰ ਹਮਲਾ ਕੀਤਾ ਸੀ, ਉਸ ਵਹਿਸ਼ੀਆਣਾ ਹਮਲੇ ਦਾ ਸਾਹਮਣਾ ਕਰਨ ਵਾਲੇ ਪਹਿਲੇ ਮੋਰਚੇ ਵਿਚ ਸਿੱਖ ਹੀ ਸਨ, ਜਦੋਂ ਵੀ ਕਿਸੇ ਕੌਮ ਵੱਲੋਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਸਨ, ਉਦੋਂ ਸਿੱਖ ਹੀ ਸਨ। ਅਸਲ ਵਿਚ ਸਿੱਖਾਂ ਨੇ 1990 ਦੇ ਦਹਾਕੇ ਦੇ ਭਿਆਨਕ ਨਿਕਾਲੇ ਦੌਰਾਨ ਕਸ਼ਮੀਰ ਘਾਟੀ ਨੂੰ ਨਹੀਂ ਛੱਡਿਆ ਸੀ, ਜਦਕਿ ਸੰਸਾਰ ਵਿਚ ਸਿੱਖ ਹੀ ਇਕ ਅਜਿਹਾ ਭਾਈਚਾਰਾ ਹੈ, ਜਿਸ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਕੀਤੀ ਜਾ ਸਕਦੀ ਹੈ। ਸਿੱਖਾਂ ਦੀ ਬਦੌਲਤ ਹੀ ਕਸ਼ਮੀਰ ਘਾਟੀ ਵਿਚ ਬਹੁਲਤਾ ਕਾਇਮ ਰਹੀ ਹੈ।


author

Manoj

Content Editor

Related News