MP ਪੁਲਸ ਹੱਥ ਲੱਗੀ ਵੱਡੀ ਸਫਲਤਾ, ਸਿਮੀ ਦੇ ਦੋ ਅੱਤਵਾਦੀ ਗ੍ਰਿਫਤਾਰ

12/13/2019 10:47:26 PM

ਨਵੀਂ ਦਿੱਲੀ (ਏਜੰਸੀ)- ਮੱਧ ਪ੍ਰਦੇਸ਼ ਐਂਟੀ ਟੈਰਰ ਸਕਵਾਇਡ (ਏ.ਟੀ.ਐਸ.) ਨੂੰ ਵੱਡੀ ਸਫਲਤਾ ਮਿਲੀ ਹੈ। ਅੱਤਵਾਦ ਰੋਕੂ ਦਸਤੇ ਨੇ ਸਿਮੀ ਅੱਤਵਾਦੀ ਸੰਗਠਨ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਸਨ। ਇਨ੍ਹਾਂ ਵਿਚੋਂ ਇਕ ਨੂੰ ਬੁਰਹਾਨਪੁਰ ਤੋਂ ਅਤੇ ਦੂਜੇ ਨੂੰ  ਦਿੱਲੀ ਦੇ ਓਖਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਏਜਾਜ਼ ਅਕਰਮ ਸ਼ੇਖ ਨੂੰ ਬੁਰਹਾਨਪੁਰ (ਮੱਧ ਪ੍ਰਦੇਸ਼) ਅਤੇ ਇਲਿਆਸ ਅਕਰਮ ਨੂੰ ਦਿੱਲੀ ਦੇ ਓਖਲਾ ਦੇ ਸ਼ਾਹੀਨ ਬਾਗ ਤੋਂ ਗ੍ਰਿਫਤਾਰ ਕੀਤਾ ਗਿਆ। ਉਹ 2006 ਤੋਂ ਫਰਾਰ ਚੱਲ ਰਹੇ ਸਨ। ਦਿੱਲੀ ਦੀ ਇਕ ਅਦਾਲਤ ਤੋਂ ਏ.ਟੀ.ਐਸ. ਨੂੰ ਇਲਿਆਸ ਅਕਰਮ ਦਾ 3 ਦਿਨ ਦਾ ਟ੍ਰਾਂਜ਼ਿਟ ਰਿਮਾਂਡ ਸ਼ੁੱਕਰਵਾਰ ਨੂੰ ਮਿਲਿਆ। ਉਸ ਨੂੰ ਮੁੰਬਈ ਲਿਜਾ ਕੇ ਉਸ ਤੋਂ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ।

ਦਿੱਲੀ ਤੋਂ ਫੜਿਆ ਗਿਆ ਸਿਮੀ ਦਾ ਅੱਤਵਾਦੀ ਇਲਿਆਸ, ਇੰਡੀਅਨ ਮੁਜਾਹਿਦੀਨ ਦੇ ਸਰਗਨਾ ਅਬਦੁਲ ਸ਼ੁਭਾਨ ਕੁਰੈਸ਼ੀ ਦਾ ਰਿਸ਼ਤੇਦਾਰ ਹੈ। ਅੱਤਵਾਦੀ ਅਬਦੁਲ ਸ਼ੁਭਾਨ ਕੁਰੈਸ਼ੀ ਨੂੰ ਪਿਛਲੇ 2018 ਵਿਚ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਸੀ। ਮੁੰਬਈ ਏ.ਟੀ.ਐਸ. ਦੀ ਟੀਮ ਵੀਰਵਾਰ ਨੂੰ ਦਿੱਲੀ ਪਹੁੰਚੀ ਸੀ, ਜਿਸ ਤੋਂ ਬਾਅਦ ਬੀਤੀ ਰਾਤ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੀ ਟੀਮ ਦੇ ਨਾਲ ਰੇਡ ਮਾਰੀ ਗਈ ਅਤੇ ਇਸ ਅੱਤਵਾਦੀ ਇਲਿਆਸ ਨੂੰ ਦਿੱਲੀ ਦੇ ਸ਼ਾਹੀਨ  ਬਾਗ ਤੋਂ ਗ੍ਰਿਫਤਾਰ ਕੀਤਾ ਗਿਆ।

ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਨੂੰ ਕੋਰਟ ਵਿਚ ਪੇਸ਼ ਕਰਕੇ 3 ਦਿਨ ਦੀ ਟ੍ਰਾਂਜ਼ਿਟ ਰਿਮਾਂਡ ਵਿਚ ਮੁੰਬਈ ਏ.ਟੀ.ਐਸ. ਲੈ ਗਈ ਹੈ। ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫੜਿਆ ਗਿਆ ਸਿਮੀ ਅੱਤਵਾਦੀ ਦਾ ਪੂਰਾ ਨਾਂ ਇਲਿਆਸ ਅਕਰਮ ਹੈ। ਇਹ ਅੱਤਵਾਦੀ ਤਕਰੀਬਨ 18 ਸਾਲ ਤੋਂ ਫਰਾਰ ਸੀ ਅਤੇ ਇੰਡੀਅਨ ਮੁਜਾਹਿਦੀਨ ਦੇ ਸਰਗਨਾ ਅਬਦੁਲ ਸ਼ੁਭਾਨ ਕੁਰੈਸ਼ੀ ਦਾ ਸਕਾ ਜੀਜਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਏ.ਟੀ.ਐਸ. ਨੇ ਬੀਤੇ ਦੋ ਦਿਨ ਅੰਦਰ ਸਿਮੀ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਏਜਾਜ਼ ਪਿਛਲੇ 13 ਸਾਲ ਤੋਂ ਦੂਜਾ ਮੁਲਜ਼ਮ ਇਲਿਆਸ ਪਿਛਲੇ 18 ਸਾਲ ਤੋਂ ਫਰਾਰ ਸੀ। ਇਨ੍ਹਾਂ ਦੋਹਾਂ ਮੁਲਾਜ਼ਮਾਂ ਦੀ ਭਾਲ ਵੱਖ-ਵੱਖ ਸੂਬਿਆਂ ਦੀਆਂ ਖੁਫੀਆ ਏਜੰਸੀਆਂ ਕਰ ਰਹੀਆਂ ਸਨ। 


Sunny Mehra

Content Editor

Related News