ਪਹਾੜਾਂ ’ਤੇ ਬਰਫਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ
Sunday, Mar 16, 2025 - 02:02 PM (IST)

ਸ਼੍ਰੀਨਗਰ/ਮਨਾਲੀ (ਭਾਸ਼ਾ, ਸੋਨੂ)- ਕਸ਼ਮੀਰ ਦੇ ਕਈ ਇਲਾਕਿਆਂ ’ਚ ਬਰਫਬਾਰੀ ਹੋਈ ਜਦਕਿ ਕੁਝ ਹਿੱਸਿਆਂ ਵਿਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅਨੰਤਨਾਗ, ਕੁਲਗਾਮ, ਸ਼ੋਪੀਆਂ ਅਤੇ ਪੁਲਵਾਮਾ ਜ਼ਿਲਿਆਂ ਦੇ ਮੈਦਾਨੀ ਇਲਾਕਿਆਂ ਵਿਚ ਬਰਫਬਾਰੀ ਹੋਈ। ਗੁਲਮਰਗ, ਸੋਨਮਰਗ ਅਤੇ ਪਹਿਲਗਾਮ ਵਰਗੇ ਸੈਲਾਨੀ ਸਥਾਨਾਂ ’ਤੇ ਵੀ ਬਰਫ਼ਬਾਰੀ ਦਰਜ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ। ਉਤਰਾਖੰਡ ਦੇ ਬਾਗੇਸ਼ਵਰ ਜ਼ਿਲੇ ਦੇ ਕਪਕੋਟ ਵਿਚ ਭਾਰੀ ਮੀਂਹ ਕਾਰਨ ਇਕ ਘਰ ਨੂੰ ਨੁਕਸਾਨ ਪਹੁੰਚਿਆ, ਜਿਸ ਕਾਰਨ 3 ਲੋਕ ਜ਼ਖਮੀ ਹੋ ਗਏ।
ਰੋਹਤਾਂਗ ਦੱਰਾ ਸਮੇਤ ਸ਼ਿੰਕੁਲਾ, ਬਾਰਾਲਾਚਾ ਅਤੇ ਕੁੰਜ਼ਮ ਦੱਰੇ ’ਚ ਵੀ ਹਲਕੀ ਬਰਫਬਾਰੀ ਹੋਈ। ਲਾਹੌਲ-ਸਪਿਤੀ ਜ਼ਿਲੇ ਦੇ ਉੱਚਾਈ ਵਾਲੇ ਪੇਂਡੂ ਇਲਾਕਿਆਂ ਵਿਚ ਵੀ ਹਲਕੀ ਬਰਫ਼ਬਾਰੀ ਹੋਈ। ਕੁੱਲੂ ਅਤੇ ਮਨਾਲੀ ਵਿਚ ਦਿਨ ਭਰ ਗਰਜ ਦੇ ਨਾਲ ਮੀਂਹ ਪੈਂਦਾ ਰਿਹਾ। ਪਿਛਲੇ 3 ਦਿਨਾਂ ਵਿਚ ਰੋਹਤਾਂਗ ਸਮੇਤ ਸਾਰੇ ਪਾਸੇ 2 ਫੁੱਟ ਤੋਂ ਵੱਧ ਬਰਫ਼ਬਾਰੀ ਹੋਈ। ਮਨਾਲੀ-ਕੇਲਾਂਗ, ਕੇਲਾਂਗ-ਉਦੈਪੁਰ ਅਤੇ ਕੇਲਾਂਗ ਜਿਸਪਾ ਰੂਟਾਂ ’ਤੇ ਫੋਰ-ਬਾਈ-ਫੋਰ ਵਾਹਨਾਂ ਦੀ ਆਵਾਜਾਈ ਜਾਰੀ ਰਹੀ ਪਰ ਦੇਰ ਸ਼ਾਮ ਸਾਰੇ ਰੂਟਾਂ ’ਤੇ ਆਵਾਜਾਈ ਠੱਪ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8