ਪੁੱਤਰ ਦੀ ਸਕੂਟੀ ਰੋਕੀ ਤਾਂ ਮਾਂ ਨੇ ਦਿੱਲੀ ਪੁਲਸ ਦੇ ਕਾਂਸਟੇਬਲ ਨੂੰ ਸੜਕ ਵਿਚਾਲੇ ਮਾਰੇ ਥੱਪੜ

Saturday, Mar 12, 2022 - 12:55 PM (IST)

ਪੁੱਤਰ ਦੀ ਸਕੂਟੀ ਰੋਕੀ ਤਾਂ ਮਾਂ ਨੇ ਦਿੱਲੀ ਪੁਲਸ ਦੇ ਕਾਂਸਟੇਬਲ ਨੂੰ ਸੜਕ ਵਿਚਾਲੇ ਮਾਰੇ ਥੱਪੜ

ਨਵੀਂ ਦਿੱਲੀ– ਚੈਕਿੰਗ ਦੌਰਾਨ ਕਾਂਸਟੇਬਲ ਨੂੰ ਸਕੂਟੀ ਚਲਾਉਂਦੇ ਹੋਏ ਇਕ ਨਾਬਾਲਿਗ ਨੂੰ ਰੋਕਣਾ ਮਹਿੰਗਾ ਪੈ ਗਿਆ। ਮਾਮਲਾ ਵੈੱਲਕਮ ਇਲਾਕੇ ਦਾ ਹੈ, ਜਿੱਥੇ ਗ਼ੁੱਸੇ ’ਚ ਨਾਬਾਲਿਗ ਨੇ ਆਪਣੀ ਮਾਂ ਤਾਇਬਾ ਨੂੰ ਫੋਨ ਕਰ ਦਿੱਤਾ। ਕੁਝ ਦੇਰ ’ਚ ਤਾਇਬਾ ਇਕ ਹੋਰ ਸ਼ਖਸ ਨੂੰ ਲੈ ਕੇ ਪੁਲਸ ਬੈਰੀਕੇਡ ’ਤੇ ਪਹੁੰਚ ਗਈ। ਜਨਾਨੀ ਨੇ ਪੁੱਤਰ ਨੂੰ ਫੜਨ ਵਾਲੇ ਕਾਂਸਟੇਬਲ ਰਵਿੰਦਰ ਨੂੰ ਇਕ ਤੋਂ ਬਾਅਦ ਇਕ ਕਈ ਥੱਪੜ ਮਾਰ ਦਿੱਤੇ। 

ਕਾਂਸਟੇਬਲ ਨੇ ਵਿਰੋਧ ਕੀਤਾ ਤਾਂ ਕਾਂਸਟੇਬਲ ਦੀ ਕੁੱਟਮਾਰ ਕਰਕੇ ਕੱਪੜੇ ਪਾੜ ਦਿੱਤੇ। ਕਾਂਸਟੇਬਲ ਦੀ ਸੂਚਨਾ ’ਤੇ ਥਾਣਾ ਪੁਲਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਇਕ ਸਿਆਸੀ ਪਾਰਟੀ ਵੱਲੋਂ ਨਿਗਮ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।


author

Rakesh

Content Editor

Related News