ਹਾਏ ਓ ਰੱਬਾ! ਪਿਆਰ ''ਚ ਅੰਨ੍ਹੀ ਹੋਈ ਕਲਯੁਗੀ ਮਾਂ, 4 ਸਾਲਾ ਪੁੱਤ ਨੂੰ ਦਿੱਤੀ ਰੂਬ ਕੰਬਾਊ ਮੌਤ
Monday, May 19, 2025 - 02:37 PM (IST)

ਕਾਨਪੁਰ : ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਤੋਂ ਮਾਂ ਦੀ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਕਲਯੁੱਗੀ ਮਾਂ ਨੇ ਆਪਣੇ ਹੀ ਚਾਰ ਸਾਲਾਂ ਮਾਸੂਮ ਪੁੱਤਰ ਦਾ ਆਪਣੇ ਹੱਥਾਂ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਨੂੰ ਕੱਪੜੇ ਵਿਚ ਲਪੇਟ ਕੇ ਦਾਦੇ ਦੇ ਬੈੱਡ 'ਤੇ ਰੱਖ ਦਿੱਤੀ ਅਤੇ ਆਪ ਖਾਣਾ ਬਣਾਉਣ ਲਈ ਰਸੋਈ ਵਿਚ ਚਲੀ ਗਈ। ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ, ਜਦੋਂ ਬੱਚੇ ਨੇ ਕੋਈ ਹਲਚਲ ਨਾ ਕੀਤੀ।
ਦਰਅਸਲ ਪਤੀ ਨੇ ਜਦੋਂ ਆਪਣੀ ਪਤਨੀ ਤੋਂ ਪੁੱਛਿਆ ਕਿ ਪੁੱਤਰ ਕਿੱਥੇ ਹੈ ਤਾਂ ਔਰਤ ਨੇ ਉਸਨੂੰ ਕਿਹਾ ਕਿ ਉਹ ਆਪਣੇ ਦਾਦੇ ਕੋਲ ਸੌਂ ਰਿਹਾ ਹੈ। ਪਤੀ ਨੇ ਉਸਨੂੰ ਜਗਾਉਣ ਲਈ ਕਿਹਾ ਪਰ ਪਤਨੀ ਨੇ ਕਿਹਾ ਕਿ ਉਹ ਸੌਂ ਰਿਹਾ ਹੈ, ਉਸਦੇ ਕੋਲ ਨਾ ਜਾਓ ਪਰ ਪਤੀ ਨੇ ਉਸ ਦੀ ਗੱਲ ਨਾ ਸੁਣੀ। ਉਸਨੇ ਕਿਹਾ ਕਿ ਉਹ ਕੱਲ੍ਹ ਰਾਤ ਤੋਂ ਭੁੱਖਾ ਹੈ। ਉਸਨੂੰ ਜਗਾ ਕੇ ਦੁੱਧ ਪਿਲਾਓ। ਇਹ ਕਹਿਣ ਤੋਂ ਬਾਅਦ ਉਹ ਉਸਨੂੰ ਉਠਾਉਣ ਲਈ ਚੱਲਾ ਗਿਆ। ਹਲਚੱਲ ਨਾ ਹੋਣ ਅਤੇ ਮ੍ਰਿਤਕ ਹਾਲਤ ਵਿਚ ਪਾਏ ਜਾਣ 'ਤੇ ਉਸ ਦੇ ਹੋਸ਼ ਉੱਡ ਗਏ।
ਇਹ ਘਟਨਾ ਐਤਵਾਰ ਰਾਤ ਦੀ ਹੈ। ਕਤਲ ਤੋਂ ਬਾਅਦ ਔਰਤ ਨੇ ਮਾਸੂਮ ਬੱਚੇ ਦੀ ਲਾਸ਼ ਨੂੰ ਆਪਣੇ ਸਹੁਰੇ ਕੋਲ ਲਿਜਾ ਕੇ ਰੱਖ ਦਿੱਤੀ। ਸਵੇਰੇ ਜਦੋਂ ਪਿਤਾ ਸੁਸ਼ੀਲ ਯਾਦਵ ਨੇ ਪੁੱਤਰ ਨੂੰ ਦੁੱਧ ਪਿਲਾਉਣ ਲਈ ਜਗਾਇਆ ਤਾਂ ਉਹ ਮ੍ਰਿਤਕ ਪਾਇਆ ਗਿਆ। ਬੱਚੇ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਉਹ ਬੇਹੋਸ਼ ਪਿਆ ਸੀ। ਉਸਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਪਣੇ ਪ੍ਰੇਮੀ ਨਾਲ ਭੱਜਣ ਤੋਂ ਕੁਝ ਦਿਨ ਬਾਅਦ ਘਰ ਵਾਪਸ ਆਈ ਔਰਤ ਮਨੀਸ਼ਾ ਯਾਦਵ ਨੇ ਆਪਣੇ ਚਾਰ ਸਾਲ ਦੇ ਪੁੱਤਰ ਅਨਿਰੁੱਧ ਦਾ ਕਤਲ ਕਰ ਦਿੱਤਾ। ਉਸਨੇ ਬੱਚੇ ਦੇ ਗਲੇ ਵਿੱਚ ਕਾਲੇ ਧਾਗੇ ਨਾਲ ਬੰਨ੍ਹੇ ਤਾਵੀਜ਼ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਨੀਸ਼ਾ ਤੋਂ ਪੁੱਛਗਿੱਛ ਕੀਤੀ। ਡੀਸੀਪੀ ਈਸਟ ਸੱਤਿਆਜੀਤ ਗੁਪਤਾ ਨੇ ਕਿਹਾ ਕਿ ਔਰਤ ਨੇ ਆਪਣੇ ਪੁੱਤਰ ਦੀ ਹੱਤਿਆ ਕਰਨ ਦੀ ਗੱਲ ਕਬੂਲ ਕਰ ਲਈ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਮਨੀਸ਼ਾ ਦੇ ਦੋ ਹੋਰ ਬੱਚੇ - ਇੱਕ ਦੋ ਸਾਲ ਦੀ ਧੀ ਅਤੇ ਇੱਕ ਸਾਲ ਦਾ ਪੁੱਤਰ ਅਨੁਰਾਗ - ਦੀ ਵੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਮਨੀਸ਼ਾ ਨੇ ਕਿਹਾ ਸੀ ਕਿ ਉਸਨੂੰ ਨਹੀਂ ਪਤਾ ਕਿ ਬੱਚਿਆਂ ਦੀ ਮੌਤ ਕਿਵੇਂ ਹੋਈ। ਉਦੋਂ ਪਰਿਵਾਰ ਦਾ ਮੰਨਣਾ ਸੀ ਕਿ ਬੱਚਿਆਂ ਦੀ ਮੌਤ ਠੰਡ ਕਾਰਨ ਹੋਈ ਹੋਵੇਗੀ।
ਮਨੀਸ਼ਾ ਦਾ ਵਿਆਹ ਸੱਤ ਸਾਲ ਪਹਿਲਾਂ ਫਤਿਹਪੁਰ ਦੇ ਗਾਜ਼ੀਪੁਰ ਅਸੌਥਰ ਪਿੰਡ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਕੁਝ ਸਮੇਂ ਤੋਂ ਉਹ ਪਿੰਡ ਦੇ ਹੀ ਇੱਕ ਨੌਜਵਾਨ ਨਾਲ ਨਾਜਾਇਜ਼ ਸਬੰਧਾਂ ਵਿੱਚ ਸੀ। 16 ਅਪ੍ਰੈਲ ਨੂੰ ਉਹ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ ਆਪਣੇ ਪ੍ਰੇਮੀ ਨਾਲ ਭੱਜ ਗਈ। ਛੇ ਦਿਨਾਂ ਬਾਅਦ, 22 ਅਪ੍ਰੈਲ ਨੂੰ, ਪੁਲਸ ਸਟੇਸ਼ਨ ਵਿੱਚ ਸਮਝੌਤਾ ਹੋਇਆ ਅਤੇ ਉਹ ਘਰ ਵਾਪਸ ਆ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਨੀਸ਼ਾ ਨੇ ਇਹ ਕਤਲ ਆਪਣੇ ਪ੍ਰੇਮੀ ਨਾਲ ਮਿਲੀਭੁਗਤ ਕਰਕੇ ਕੀਤਾ ਹੈ।