ਟੀਕਿਆਂ ਦੀ ਸਭ ਤੋਂ ਵੱਧ ਬਰਬਾਦੀ ਝਾਰਖੰਡ ’ਚ, ਕੇਰਲ ਤੇ ਬੰਗਾਲ ਨੇ ਕੀਤੀ ਪੂਰੀ ਵਰਤੋਂ

06/11/2021 10:31:29 AM

ਨਵੀਂ ਦਿੱਲੀ- ਕੇਰਲ ਅਤੇ ਪੱਛਮੀ ਬੰਗਾਲ 'ਚ ਮਈ ਮਹੀਨੇ 'ਚ ਕੋਵਿਡ-19 ਰੋਕੂ ਟੀਕਿਆਂ ਦੀ ਬਿਲਕੁੱਲ ਬਰਬਾਦੀ ਨਹੀਂ ਹੋਈ ਅਤੇ ਦੋਹਾਂ ਸੂਬਿਆਂ 'ਚ ਟੀਕਿਆਂ ਦੀਆਂ 1.10 ਲੱਖ ਅਤੇ 1.61 ਲੱਖ ਖੁਰਾਕਾਂ ਬਚਾਈਆਂ ਗਈਆਂ। ਉੱਥੇ ਹੀ ਸਰਕਾਰੀ ਅੰਕੜਿਆਂ ਅਨੁਸਾਰ ਕੋਵਿਡ ਰੋਕੂ ਟੀਕਿਆਂ ਦੀ ਸਭ ਤੋਂ 33.95 ਫੀਸਦੀ ਬਰਬਾਦੀ ਝਾਰਖੰਡ ’ਚ ਹੋਈ। ਅੰਕੜਿਆਂ ਮੁਤਾਬਕ ਕੇਰਲ 'ਚ ਟੀਕਿਆਂ ਦੀ ਬਰਬਾਦੀ ਦਾ ਅੰਕੜਾ ਨਕਾਰਾਤਮਕ 6.37 ਫੀਸਦੀ ਰਿਹਾ, ਜਦੋਂ ਕਿ ਪੱਛਮੀ ਬੰਗਾਲ 'ਚ ਇਹ ਅੰਕੜਾ ਨਕਾਰਾਤਮਕ 5.48 ਹੈ। ਟੀਕਿਆਂ ਦੀ ਬਰਬਾਦੀ ਦਾ ਅੰਕੜਾ ਨਕਾਰਾਤਮਕ ਹੋਣ ਦਾ ਅਰਥ ਹੈ ਕਿ ਹਰੇਕ ਸ਼ੀਸ਼ੀ 'ਚ ਮੌਜੂਦ ਵਾਧੂ ਖੁਰਾਕ ਦਾ ਵੀ ਇਸਤੇਮਾਲ ਕਰਨਾ। ਛੱਤੀਸਗੜ੍ਹ 'ਚ 15.79 ਫੀਸਦੀ ਟੀਕੇ ਬੇਕਾਰ ਗਏ ਅਤੇ ਮੱਧ ਪ੍ਰਦੇਸ਼ 'ਚ 7.35 ਫੀਸਦੀ ਟੀਕੇ ਬਰਬਾਦ ਹੋਏ। ਪੰਜਾਬ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ 'ਚ 7.08 ਫੀਸਦੀ, 3.95 ਫੀਸਦੀ, 3.91 ਫੀਸਦੀ, 3.78 ਫੀਸਦੀ ਅਤੇ 3.63 ਫੀਸਦੀ ਅਤੇ 3.59 ਫੀਸਦੀ ਟੀਕੇ ਬੇਕਾਰ ਗਏ।

ਸਰਕਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ 790.6 ਲੱਖ ਟੀਕਿਆਂ ਦੀ ਸਪਲਾਈ ਕੀਤੀ ਗਈ, ਜਿਨ੍ਹਾਂ ਵਿਚੋਂ 610.6 ਲੱਖ ਟੀਕਾਕਰਨ ’ਚ ਕੰਮ ਆਏ। ਇਸੇ ਤਰ੍ਹਾਂ 658.6 ਲੱਖ ਖੁਰਾਕਾਂ ਦੀ ਵਰਤੋਂ ਹੋਈ, ਜਦੋਂਕਿ 212.7 ਲੱਖ ਖੁਰਾਕਾਂ ਬਚੀਆਂ। ਅਪ੍ਰੈਲ ਦੇ ਮੁਕਾਬਲੇ ਮਈ ਵਿਚ ਟੀਕਾਕਰਨ ਘੱਟ ਰਿਹਾ। ਉਸ ਵੇਲੇ 898.7 ਲੱਖ ਟੀਕਾਕਰਨ ਹੋਇਆ, 902.2 ਲੱਖ ਦੀ ਵਰਤੋਂ ਹੋਈ ਅਤੇ 80.8 ਲੱਖ ਬਚ ਗਏ। ਭਾਰਤ ਵਿਚ 45 ਸਾਲ ਤੋਂ ਵੱਧ ਉਮਰ ਦੇ 38 ਫੀਸਦੀ ਲੋਕਾਂ ਨੂੰ 7 ਜੂਨ ਤਕ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ। ਤ੍ਰਿਪੁਰਾ ਵਿਚ ਇਹ ਅੰਕੜਾ 92 ਫੀਸਦੀ, ਰਾਜਸਥਾਨ ਤੇ ਛੱਤੀਸਗੜ੍ਹ ਵਿਚ 65-65 ਫੀਸਦੀ, ਗੁਜਰਾਤ ਵਿਚ 53 ਫੀਸਦੀ, ਕੇਰਲ ਵਿਚ 51 ਫੀਸਦੀ ਅਤੇ ਦਿੱਲੀ ਵਿਚ 49 ਫੀਸਦੀ ਰਿਹਾ। ਤਾਮਿਲਨਾਡੂ ਵਿਚ ਇਹ ਅੰਕੜਾ 19 ਫੀਸਦੀ, ਝਾਰਖੰਡ ਤੇ ਉੱਤਰ ਪ੍ਰਦੇਸ਼ ਵਿਚ 24-24 ਫੀਸਦੀ ਅਤੇ ਬਿਹਾਰ ਵਿਚ 25 ਫੀਸਦੀ ਰਿਹਾ।

ਸਿਹਤ ਮੰਤਰਾਲਾ ਨੇ ਕਿਹਾ ਕਿ ਰਾਜਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਟੀਕਿਆਂ ਦੇ ਭੰਡਾਰ ਤੇ ਭੰਡਾਰਨ ਦੇ ਤਾਪਮਾਨ ’ਤੇ ਈ-ਵਿਨ (ਇਲੈਕਟ੍ਰਾਨਿਕ ਵੈਕਸੀਨ ਇੰਟੈਲੀਜੈਂਸ ਨੈੱਟਵਰਕ) ਦੇ ਅੰਕੜੇ ਸਾਂਝੇ ਕਰਨ ਤੋਂ ਪਹਿਲਾਂ ਮਨਜ਼ੂਰੀ ਲੈਣ ਦੀ ਉਸ ਦੀ ਸਲਾਹ ਦਾ ਮਕਸਦ ਵੱਖ-ਵੱਖ ਏਜੰਸੀਆਂ ਵਲੋਂ ਇਸ ਸੂਚਨਾ ਦੀ ਵਪਾਰਕ ਉਦੇਸ਼ਾਂ ਲਈ ਦੁਰਵਰਤੋਂ ਕੀਤੇ ਜਾਣ ਨੂੰ ਰੋਕਣਾ ਹੈ।

ਸੂਬਾ : ਫੀਸਦੀ ਟੀਕੇ ਖਰਾਬ
ਛੱਤੀਸਗੜ੍ਹ : 15.79
ਮੱਧ ਪ੍ਰਦੇਸ਼ : 7.35
ਪੰਜਾਬ : 7.08
ਦਿੱਲੀ : 3.95
ਰਾਜਸਥਾਨ : 3.91
ਉੱਤਰ ਪ੍ਰਦੇਸ਼ : 3.78
ਗੁਜਰਾਤ : 3.63
ਮਹਾਰਾਸ਼ਟਰ : 3.59


DIsha

Content Editor

Related News