ਇਸ ਸੂਬੇ ''ਚ 800 ਤੋਂ ਵਧੇਰੇ ਵਿਦਿਆਰਥੀ ਮਿਲੇ HIV ਪਾਜ਼ੇਟਿਵ, 47 ਦੀ ਹੋਈ ਮੌਤ
Tuesday, Jul 09, 2024 - 04:46 PM (IST)
ਤ੍ਰਿਪੁਰਾ- ਮੀਡੀਆ ਰਿਪੋਰਟ ਅਨੁਸਾਰ ਵਿਦਿਆਰਥੀਆਂ 'ਚ ਐੱਚ.ਆਈ.ਵੀ. ਦੇ ਮਾਮਲੇ ਵੱਧ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਤ੍ਰਿਪੁਰਾ ਰਾਜ ਏਡਜ਼ ਕੰਟਰੋਲ ਸੋਸਾਇਟੀ (ਟੀਐੱਸ.ਏ.ਸੀ.ਐੱਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜ 'ਚ ਐੱਚ.ਆਈ.ਵੀ. ਨਾਲ 47 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 828 ਵਿਦਿਆਰਥੀ ਪਾਜ਼ੇਟਿਵ ਪਾਏ ਗਏ ਹਨ। ਕਈ ਵਿਦਿਆਰਥੀ ਦੇਸ਼ ਭਰ ਦੀਆਂ ਮਸ਼ਹੂਰ ਸੰਸਥਾਵਾਂ 'ਚ ਉੱਚ ਸਿੱਖਿਆ ਲਈ ਤ੍ਰਿਪੁਰਾ ਤੋਂ ਬਾਹਰ ਵੀ ਚਲੇ ਗਏ ਹਨ।
ਤ੍ਰਿਪੁਰਾ ਏਡਜ਼ ਕੰਟਰੋਲ ਸੋਸਾਇਟੀ ਨੇ 220 ਸਕੂਲਾਂ, 24 ਕਾਲਜਾਂ ਅਤੇ ਕੁਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ, ਜੋ ਟੀਕੇ ਰਾਹੀਂ ਨਸ਼ੀਲੀ ਦਵਾਈਆਂ ਦਾ ਸੇਵਨ ਕਰਦੇ ਹਨ। ਸੰਕਰਮਣ ਦੇ ਵਧਦੇ ਮਾਮਲਿਆਂ ਲਈ ਇਸ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਐਂਟੀਰੇਟ੍ਰੋਵਾਇਰਲ ਥੈਰੇਪੀ ਸੈਂਟਰ ਦੇ ਡਾਟਾ ਅਨੁਸਾਰ ਮਈ 2024 ਤੱਕ ਤ੍ਰਿਪੁਰਾ 'ਚ ਐੱਚ.ਆਈ.ਵੀ. ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ 8,729 ਹੈ। ਇਨ੍ਹਾਂ 'ਚੋਂ 5,674 ਲੋਕ ਜਿਊਂਦੇ ਦੱਸੇ ਗਏ ਹਨ, ਜਿਨ੍ਹਾਂ 'ਚ 4,570 ਪੁਰਸ਼, 1,103 ਔਰਤਾਂ ਅਤੇ ਇਕ ਟਰਾਂਸਜੈਂਡਰ ਸ਼ਾਮਲ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ 'ਚ, ਸੰਕ੍ਰਮਿਤ ਪਾਏ ਗਏ ਬੱਚੇ ਸੰਪੰਨ ਪਰਿਵਾਰਾਂ ਨਾਲ ਸੰਬੰਧਤ ਹਨ। ਡਰੱਗ ਲੈਣ ਅਤੇ ਦੂਸ਼ਿਤ ਸੂਈ ਦੇ ਇਸਤੇਮਾਲ ਕਾਰਨ ਵੀ ਐੱਚ.ਆਈ.ਵੀ. ਸੰਕਰਮਣ ਦਾ ਜ਼ੋਖ਼ਮ ਵਧਦਾ ਹੋਇਆ ਦੇਖਿਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e