ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ
Sunday, Aug 27, 2023 - 05:30 AM (IST)
ਨਵੀਂ ਦਿੱਲੀ: ਨਵੀਂ ਦਿੱਲੀ ਵਿਚ 8 ਸਤੰਬਰ ਤੋਂ ਹੋਣ ਜਾ ਰਹੇ ਜੀ-20 ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਜੀ-20 ਸੰਮੇਲਨ ਦੌਰਾਨ ਦਿੱਲੀ 'ਚ ਟ੍ਰੈਫਿਕ ਤੋਂ ਲੈ ਕੇ ਸੁਰੱਖਿਆ ਤਕ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਨਾਲ ਹੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਉਡਾਣਾਂ ਨੂੰ ਲੈ ਕੇ ਕਈ ਬਦਲਾਅ ਕੀਤੇ ਜਾ ਸਕਦੇ ਹਨ। ਕੇਂਦਰ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਉਡਾਣਾਂ ਵਿਚ ਬਦਲਾਅ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਰਕਾਰ ਨੇ ਏਅਰਲਾਈਨਾਂ ਨੂੰ 8 ਤੋਂ 10 ਸਤੰਬਰ ਤੱਕ ਦਿੱਲੀ ਹਵਾਈ ਅੱਡੇ ਲਈ ਆਪਣੀਆਂ ਉਡਾਣਾਂ ਨੂੰ ਰੱਦ ਜਾਂ ਰੀ-ਸ਼ਡਿਊਲ ਕਰਨ ਲਈ ਕਿਹਾ ਹੈ। ਦਿੱਲੀ ਹਵਾਈ ਅੱਡੇ 'ਤੇ 8 ਤੋਂ 10 ਸਤੰਬਰ ਤੱਕ 1000 ਤੋਂ ਵੱਧ ਉਡਾਣਾਂ ਰੱਦ ਹੋ ਸਕਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ 'ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ
ਮੀਡੀਆ ਰਿਪੋਰਟਾਂ ਮੁਤਾਬਕ, ਸਰਕਾਰ ਨੇ ਜੀ-20 ਸੰਮੇਲਨ ਦੌਰਾਨ ਏਅਰਲਾਈਨਜ਼ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀਆਂ ਉਡਾਣਾਂ ਨੂੰ ਰੱਦ ਜਾਂ ਮੁਲਤਵੀ ਕਰਨ ਲਈ ਕਿਹਾ ਹੈ। ਰਿਪੋਰਟ ਮੁਤਾਬਕ 1000 ਤੋਂ ਵੱਧ ਉਡਾਣਾਂ ਰੱਦ ਹੋ ਸਕਦੀਆਂ ਹਨ। ਦਿੱਲੀ ਹਵਾਈ ਅੱਡੇ ਦੀ ਪਾਰਕਿੰਗ ਲਈ ਜਗ੍ਹਾ ਬਣਾਉਣ ਲਈ ਇਹ ਉਡਾਣਾਂ ਰੱਦ ਕੀਤੀਆਂ ਜਾ ਸਕਦੀਆਂ ਹਨ। ਦਰਅਸਲ, ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਜੀ-20 ਸੰਮੇਲਨ ਦੇ ਜਹਾਜ਼ਾਂ ਲਈ ਪਾਰਕਿੰਗ ਦੀ ਕੋਈ ਸਮੱਸਿਆ ਨਾ ਆਵੇ। ਵੀ.ਵੀ.ਆਈ.ਪੀ. ਜਹਾਜ਼ਾਂ ਲਈ ਹਵਾਈ ਅੱਡੇ 'ਤੇ ਥਾਂ ਦੇਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਹੋਰ ਉਡਾਣਾਂ ਨੂੰ ਰੱਦ ਜਾਂ ਰੀ-ਸ਼ਡਿਊਲ ਕੀਤਾ ਜਾ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - Yo-Yo Test: ਭਾਰਤੀ ਟੀਮ ਦੇ ਇਸ ਸਟਾਰ ਖ਼ਿਡਾਰੀ ਨੇ ਫਿਟਨੈੱਸ ਦੇ ਮਾਮਲੇ 'ਚ ਵਿਰਾਟ ਕੋਹਲੀ ਨੂੰ ਵੀ ਦਿੱਤੀ ਮਾਤ!
ਜੀ-20 ਸੰਮੇਲਨ ਦੌਰਾਨ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਪ੍ਰਭਾਵਿਤ ਜਾਂ ਰੱਦ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ ਲਈ 30 ਤੋਂ ਵੱਧ ਦੇਸ਼ਾਂ ਦੇ ਰਾਜ ਮੁਖੀ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਸੰਗਠਨ ਦਿੱਲੀ ਪਹੁੰਚ ਰਹੇ ਹਨ। ਜੀ-20 ਲਈ 50 ਤੋਂ ਵੱਧ ਵਿਸ਼ੇਸ਼ ਜਹਾਜ਼ ਦਿੱਲੀ ਲਈ ਰਵਾਨਾ ਹੋਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਯੂ.ਕੇ. ਦੇ ਰਾਸ਼ਟਰਪਤੀ ਰਿਸ਼ੀ ਸੁਨਕ, ਜਰਮਨ ਚਾਂਸਲਰ ਓਲਾਫ ਸਕੋਲਜ਼ ਅਤੇ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਜਿਹੇ ਆਗੂ ਸੰਮੇਲਨ ਵਿਚ ਸ਼ਾਮਲ ਹੋਣ ਲਈ ਦਿੱਲੀ ਪਹੁੰਚਣਗੇ। ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ। ਇੱਥੇ 220 ਜਹਾਜ਼ਾਂ ਲਈ ਪਾਰਕਿੰਗ ਦੀ ਥਾਂ ਹੈ ਪਰ ਜੀ-20 ਦੌਰਾਨ ਜਹਾਜ਼ਾਂ ਦੀ ਆਵਾਜਾਈ ਵਧਣ ਕਾਰਨ ਪਾਰਕਿੰਗ ਦੀ ਥਾਂ ਖਾਲੀ ਰੱਖਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8