ਲਾਕਡਾਊਨ ਦੌਰਾਨ ਕਿਸਾਨਾਂ ਦੇ ਮੁਕਾਬਲੇ ਵਪਾਰੀਆਂ ਨੇ ਕੀਤੀਆਂ ਜ਼ਿਆਦਾ ਆਤਮਹੱਤਿਆਵਾਂ

Tuesday, Nov 09, 2021 - 10:54 AM (IST)

ਲਾਕਡਾਊਨ ਦੌਰਾਨ ਕਿਸਾਨਾਂ ਦੇ ਮੁਕਾਬਲੇ ਵਪਾਰੀਆਂ ਨੇ ਕੀਤੀਆਂ ਜ਼ਿਆਦਾ ਆਤਮਹੱਤਿਆਵਾਂ

ਨੈਸ਼ਨਲ ਡੈਸਕ– ਕੋਰੋਨਾ ਮਹਾਮਾਰੀ ਕਾਰਨ ਸਾਲ 2020 ਆਰਥਿਕ ਮੰਦੀ ਦੌਰਾਨ ਵਪਾਰੀਆਂ ’ਚ ਆਤਮਹੱਤਿਆਵਾਂ ਦੇ ਮਾਮਲਿਆਂ ’ਚ 2019 ਦੇ ਮੁਕਾਬਲੇ 50 ਫੀਸਦੀ ਦਾ ਵਾਧਾ ਵੇਖਿਆ ਗਿਆ। ਇਹੀ ਨਹੀਂ ਵਪਾਰੀਆਂ ਦੇ ਕਿਸਾਨਾਂ ਦੇ ਮੁਕਾਬਲੇ ਵੀ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਤਾਜ਼ਾ ਅੰਕੜਿਆਂ ਮੁਤਾਬਕ ਇਕ ਸਾਲ ’ਚ 10,677 ਕਿਸਾਨਾਂ ਦੇ ਮੁਕਾਬਲੇ 2020 ’ਚ 11,716 ਵਪਾਰੀਆਂ ਨੇ ਆਤਮਹੱਤਿਆ ਕੀਤੀ। ਇਨ੍ਹਾਂ ’ਚੋਂ 11,000 ਤੋਂ ਜ਼ਿਆਦਾ ਮੌਤਾਂ ’ਚੋਂ 4,356 ‘ਟਰੇਡਸਮੈਨ’ ਅਤੇ 4,226 ‘ਸੇਲਰਸ’ ਸਨ, ਜਦੋਂ ਕਿ ਬਾਕੀਆਂ ਨੂੰ ਹੋਰ ਕਿੱਤਿਆਂ ਦੀ ਸ਼੍ਰੇਣੀ ’ਚ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਗੂਗਲ ਕ੍ਰੋਮ ਯੂਜ਼ਰਸ ਲਈ ਵੱਡੀ ਚਿਤਾਵਨੀ! ਤੁਰੰਤ ਡਿਲੀਟ ਕਰੋ ਆਪਣਾ ਬ੍ਰਾਊਜ਼ਰ

ਬੱਚਿਆਂ ਦੀਆਂ ਆਤਮਹੱਤਿਆ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ
ਸਰਕਾਰੀ ਅੰਕੜਿਆਂ ਮੁਤਾਬਕ 2020 ’ਚ ਭਾਰਤ ’ਚ ਰੋਜ਼ਾਨਾ ਔਸਤਨ 31 ਬੱਚਿਆਂ ਨੇ ਆਤਮਹੱਤਿਆ ਕੀਤੀ। ਮਾਹਿਰਾਂ ਨੇ ਇਸ ਦੇ ਲਈ ਕੋਵਿਡ-19 ਮਹਾਮਾਰੀ ਦੇ ਕਾਰਨ ਬੱਚਿਆਂ ’ਤੇ ਪਏ ਮਨੋਵਿਗਿਆਨਕ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਅਨੁਸਾਰ 2020 ’ਚ ਦੇਸ਼ ’ਚ 11,396 ਬੱਚਿਆਂ ਨੇ ਆਤਮਹੱਤਿਆ ਕੀਤੀ, ਜੋ 2019 ਦੇ ਮੁਕਾਬਲੇ 18 ਫ਼ੀਸਦੀ ਜ਼ਿਆਦਾ ਹੈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ 2019 ’ਚ 9,613 ਜਦੋਂ ਕਿ 2018 ’ਚ 9,413 ਬੱਚਿਆਂ ਨੇ ਆਤਮਹੱਤਿਆ ਕੀਤੀ ਸੀ। ਅੰਕੜਿਆਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਆਤਮਹੱਤਿਆ ਦੇ ਮੁੱਖ ਕਾਰਨ ਪਰਵਾਰਿਕ ਸਮੱਸਿਆਵਾਂ (4,006), ਪ੍ਰੇਮ ਪ੍ਰਸੰਗ (1,337), ਬੀਮਾਰੀ (1,327) ਸਨ। ਕੁਝ ਬੱਚਿਆਂ ਦੇ ਆਤਮਹੱਤਿਆ ਕਰਨ ਪਿੱਛੇ ਵਿਚਾਰਧਾਰਕ ਕਾਰਨ, ਬੇਰੋਜ਼ਗਾਰੀ, ਦੀਵਾਲੀਆਪਨ, ਨਪੁੰਸਕਤਾ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਵਰਤੋਂ ਵਰਗੇ ਹੋਰ ਕਾਰਨ ਸਨ।

ਇਹ ਵੀ ਪੜ੍ਹੋ– ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ

ਆਰਥਕ ਤੰਗੀ ਕਾਰਨ ਵਧੀਆਂ ਆਤਮਹਤਿਆਵਾਂ
ਅਜਿਹੇ ਤਿੰਨ ਸਮੂਹ ਹਨ, ਜਿਨ੍ਹਾਂ ’ਚ ਐੱਨ. ਸੀ. ਆਰ. ਬੀ. ਨੇ ਆਤਮਹੱਤਿਆ ਦੇ ਰਿਕਾਰਡ ਦਾ ਵਰਗੀਕਰਣ ਕੀਤਾ ਹੈ। ਵਪਾਰੀਆਂ ’ਚ ਆਤਮਹੱਤਿਆ 2019 ’ਚ 2,906 ਤੋਂ ਵਧ ਕੇ 2020 ’ਚ 4,356 ਹੋ ਗਈ। ਇਹ ਅੰਕੜਾ 49.9 ਫੀਸਦੀ ਜ਼ਿਆਦਾ ਹੈ। ਦੇਸ਼ ’ਚ ਕੁੱਲ ਆਤਮਹੱਤਿਆਵਾਂ ਦਾ ਅੰਕੜਾ 10 ਫ਼ੀਸਦੀ ਵਧ ਕੇ 1,53,052 ਹੋ ਗਿਆ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਰਿਵਾਇਤੀ ਰੂਪ ’ਚ ਕਿਸਾਨਾਂ ਦੇ ਮੁਕਾਬਲੇ ਕਾਰੋਬਾਰੀ ਭਾਈਚਾਰੇ ਨੇ ਹਮੇਸ਼ਾ ਅਜਿਹੀਆਂ ਮੌਤਾਂ ਨੂੰ ਘੱਟ ਵੇਖਿਆ ਹੈ। ਲਾਕਡਾਊਨ ਦੌਰਾਨ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਭਾਰੀ ਨੁਕਸਾਨ ਹੋਇਆ, ਕਈ ਲੋਕਾਂ ਨੂੰ ਸ਼ਟਰ ਬੰਦ ਕਰਨ ’ਤੇ ਮਜਬੂਰ ਹੋਣਾ ਪਿਆ ਹੈ। ਕੋਵਿਡ ਦੇ ਸਾਲ ’ਚ ਛੋਟੇ ਕਾਰੋਬਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਫਸਲ ਖ਼ਰਾਬ ਹੋਣ ਅਤੇ ਵਧਦੇ ਕਰਜ਼ੇ ਕਾਰਨ ਜ਼ਿਆਦਾ ਕਿਸਾਨ ਆਤਮਹੱਤਿਆ ਕਰਦੇ ਹਨ ਪਰ ਇਸ ਤੋਂ ਪਤਾ ਲੱਗਦਾ ਹੈ ਕਿ ਕਾਰੋਬਾਰੀ ਵਰਗ ’ਚ ਵੀ ਤਣਾਅ ਘੱਟ ਨਹੀਂ ਹੈ। ਮਹਾਮਾਰੀ ਨੇ ਇਸ ਨੂੰ ਬਦਤਰ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ


author

Rakesh

Content Editor

Related News