ਤਬਾਹੀ ਦੇ ਕੰਢੇ ''ਤੇ ਗੁਜਰਾਤ ਦਾ ਮਸ਼ਹੂਰ ''ਮੋਰਬੀ'' ਸਿਰੇਮਿਕ ਉਦਯੋਗ, ਕਰੀਬ 450 ਫੈਕਟਰੀਆਂ ਨੂੰ ਲੱਗੇ ਤਾਲੇ
Saturday, Mar 21, 2026 - 10:53 AM (IST)
ਮੋਰਬੀ (ਬਿਊਰੋ): ਇਜ਼ਰਾਈਲ-ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਦੀ ਅੱਗ ਨੇ ਹੁਣ ਭਾਰਤ ਦੇ ਕਾਰੋਬਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦੁਨੀਆ ਦੇ ਦੂਜੇ ਸਭ ਤੋਂ ਵੱਡੇ ਸਿਰੇਮਿਕ ਕੇਂਦਰ ਮੰਨੇ ਜਾਣ ਵਾਲੇ ਗੁਜਰਾਤ ਦੇ ਮੋਰਬੀ ਵਿੱਚ ਹਾਹਾਕਾਰ ਮਚੀ ਹੋਈ ਹੈ। ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਕਾਰਨ ਗੈਸ ਦੀ ਸਪਲਾਈ ਠੱਪ ਹੋ ਗਈ ਹੈ, ਜਿਸ ਕਾਰਨ ਇੱਥੋਂ ਦੀਆਂ ਲਗਭਗ 430 ਇਕਾਈਆਂ ਨੇ ਘੱਟੋ-ਘੱਟ 3 ਹਫ਼ਤਿਆਂ ਲਈ ਕੰਮ ਬੰਦ ਕਰਨ ਦਾ ਸਮੂਹਿਕ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ
ਗੈਸ ਦੀਆਂ ਕੀਮਤਾਂ ਨੇ ਤੋੜਿਆ ਲੱਕ, 670 ਵਿੱਚੋਂ 450 ਇਕਾਈਆਂ ਬੰਦ
ਮੋਰਬੀ, ਜੋ ਭਾਰਤ ਦੇ 90 ਫੀਸਦੀ ਟਾਇਲ ਉਤਪਾਦਨ ਲਈ ਜ਼ਿੰਮੇਵਾਰ ਹੈ, ਅੱਜ ਪੂਰੀ ਤਰ੍ਹਾਂ ਸੰਕਟ ਵਿੱਚ ਹੈ। ਜਾਣਕਾਰੀ ਅਨੁਸਾਰ ਪ੍ਰੋਪੇਨ ਗੈਸ ਦੀਆਂ ਕੀਮਤਾਂ 55 ਰੁਪਏ ਤੋਂ ਵਧ ਕੇ 100-120 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈਆਂ ਹਨ। ਮੋਰਬੀ ਸਿਰੇਮਿਕ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਅਰਵੜੀਆ ਨੇ ਦੱਸਿਆ ਕਿ 670 ਫੈਕਟਰੀਆਂ ਵਿੱਚੋਂ ਲਗਭਗ 450 ਪਹਿਲਾਂ ਹੀ ਬੰਦ ਹੋ ਚੁੱਕੀਆਂ ਹਨ। ਬਾਕੀ ਬਚੀਆਂ 430 ਇਕਾਈਆਂ ਨੇ ਵੀ 10 ਤੋਂ 15 ਅਪ੍ਰੈਲ ਤੱਕ ਕੰਮ ਨਾ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ
ਲੱਖਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ 'ਤੇ ਸੰਕਟ
ਇਹ ਉਦਯੋਗ ਸਾਲਾਨਾ 60,000 ਤੋਂ 75,000 ਕਰੋੜ ਰੁਪਏ ਦਾ ਹੈ ਅਤੇ ਇੱਥੇ ਲਗਭਗ 4 ਤੋਂ 6 ਲੱਖ ਮਜ਼ਦੂਰ ਕੰਮ ਕਰਦੇ ਹਨ। ਫੈਕਟਰੀਆਂ ਬੰਦ ਹੋਣ ਕਾਰਨ ਮਜ਼ਦੂਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਅਤੇ ਬੇਰੁਜ਼ਗਾਰੀ ਦਾ ਡਰ ਪੈਦਾ ਹੋ ਗਿਆ ਹੈ। ਬਿਹਾਰ ਤੋਂ ਆਏ ਦਿਹਾੜੀਦਾਰ ਮਜ਼ਦੂਰ ਰਾਧੇ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਕੰਮ ਬੰਦ ਹੋਣ ਕਾਰਨ ਪਰਿਵਾਰ ਦਾ ਢਿੱਡ ਭਰਨਾ ਮੁਸ਼ਕਿਲ ਹੋ ਗਿਆ ਹੈ।
ਆਮ ਜਨਤਾ 'ਤੇ ਪਵੇਗੀ ਮਾਰ, ਮਹਿੰਗੀਆਂ ਹੋਣਗੀਆਂ ਟਾਇਲਾਂ
ਇਸ ਸੰਕਟ ਦਾ ਸਿੱਧਾ ਅਸਰ ਆਮ ਖਪਤਕਾਰਾਂ 'ਤੇ ਵੀ ਪਵੇਗਾ। ਉਤਪਾਦਨ ਪ੍ਰਭਾਵਿਤ ਹੋਣ ਕਾਰਨ ਟਾਇਲਾਂ ਦੀਆਂ ਕੀਮਤਾਂ ਵਿੱਚ ਪਹਿਲਾਂ ਹੀ 2 ਰੁਪਏ ਪ੍ਰਤੀ ਵਰਗ ਫੁੱਟ ਦਾ ਵਾਧਾ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵੀ ਮਹਿੰਗੀਆਂ ਹੋ ਸਕਦੀਆਂ ਹਨ। ਕ੍ਰਿਸਿਲ ਰੇਟਿੰਗਸ (Crisil Ratings) ਮੁਤਾਬਕ ਇਸ ਸਾਲ ਉਦਯੋਗ ਦੇ ਮਾਲੀਏ ਵਿੱਚ 1.2 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਐਸੋਸੀਏਸ਼ਨ ਮੁਤਾਬਕ ਸਾਰੀ ਸਥਿਤੀ ਈਰਾਨ, ਅਮਰੀਕਾ ਅਤੇ ਇਜ਼ਰਾਈਲ ਦੇ ਟਕਰਾਅ ਦੇ ਹੱਲ ਅਤੇ ਗੈਸ ਦੀ ਨਿਯਮਤ ਸਪਲਾਈ 'ਤੇ ਨਿਰਭਰ ਹੈ। ਮੋਰਬੀ ਦੇ ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਖਾਮੋਸ਼ੀ ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਦੇਖੀ ਗਈ ਹੈ, ਪਰ ਉਦੋਂ ਤਾਲਾਬੰਦੀ ਖਤਮ ਹੋਣ ਦੀ ਤਰੀਕ ਪਤਾ ਸੀ, ਪਰ ਹੁਣ ਸਭ ਕੁਝ ਜੰਗ ਦੇ ਰੁਖ਼ 'ਤੇ ਟਿਕਿਆ ਹੋਇਆ ਹੈ।
ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
