ਰਾਮ ਮੰਦਰ ਨਿਰਮਾਣ ’ਚ ਹਰ ਦੇਸ਼ ਵਾਸੀ ਦਾ ਸਹਿਯੋਗ ਜ਼ਰੂਰੀ : ਮੁਰਾਰੀ ਬਾਪੂ

Saturday, Oct 12, 2019 - 12:10 AM (IST)

ਰਾਮ ਮੰਦਰ ਨਿਰਮਾਣ ’ਚ ਹਰ ਦੇਸ਼ ਵਾਸੀ ਦਾ ਸਹਿਯੋਗ ਜ਼ਰੂਰੀ : ਮੁਰਾਰੀ ਬਾਪੂ

ਗੋਰਖਪੁਰ – ਪ੍ਰਸਿੱਧ ਕਥਾਵਾਚਕ ਮੁਰਾਰੀ ਬਾਪੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ ਦੇਸ਼ ਵਿਚ ਰਹਿਣ ਵਾਲੇ ਹਰ ਨਾਗਰਿਕ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਰਾਮ ਕਥਾ ਸੁਣਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਮੁਰਾਰੀ ਬਾਪੂ ਨੇ ਕਿਹਾ ਕਿ ਇਸ ਦੇਸ਼ ਵਿਚ ਰਹਿਣ ਵਾਲਾ ਹਰ ਨਾਗਰਿਕ ਪਹਿਲਾਂ ਭਾਰਤੀ ਹੈ, ਫਿਰ ਬਾਅਦ ਵਿਚ ਮੁਸਲਮਾਨ, ਹਿੰਦੂ, ਸਿੱਖ ਜਾਂ ਈਸਾਈ। ਸਾਰੇ ਧਰਮਾਂ ਦੇ ਲੋਕਾਂ ਨੂੰ ਪਹਿਲ ਦੇ ਤੌਰ ’ਤੇ ਸੋਚਣਾ ਚਾਹੀਦਾ ਹੈ ਕਿ ਅਧਿਆਤਮਕ ਸਥਾਨਾਂ ਦੀ ਮਰਿਆਦਾ ਬਣੀ ਰਹੇ, ਜਿਸ ਨਾਲ ਸਾਰਿਆਂ ਨੂੰ ਮਿਲ ਕੇ ਰਾਮ ਮੰਦਰ ਬਣਾਉਣਾ ਚਾਹੀਦਾ ਹੈ।


author

Inder Prajapati

Content Editor

Related News