ਫਿਰ ਮਿਹਰਬਾਨ ਮਾਨਸੂਨ, ਕਈ ਜ਼ਿਲ੍ਹਿਆਂ ''ਚ ਮੀਂਹ ਦੀ ਚਿਤਾਵਨੀ

Tuesday, Aug 20, 2024 - 12:07 PM (IST)

ਫਿਰ ਮਿਹਰਬਾਨ ਮਾਨਸੂਨ, ਕਈ ਜ਼ਿਲ੍ਹਿਆਂ ''ਚ ਮੀਂਹ ਦੀ ਚਿਤਾਵਨੀ

ਹਰਿਆਣਾ- ਹਰਿਆਣਾ ਵਿਚ ਮਾਨਸੂਨ ਫਿਰ ਤੋਂ ਐਕਟਿਵ ਹੋ ਗਿਆ ਹੈ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੀਂਹ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਇਸ ਦੌਰਾਨ ਆਸਮਾਨੀ ਬਿਜਲੀ ਡਿੱਗਣ ਦਾ ਵੀ ਖ਼ਤਰਾ ਦੱਸਿਆ ਹੈ। ਹਾਲਾਂਕਿ ਕੁਝ ਜ਼ਿਲ੍ਹਿਆਂ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਜੀਂਦ, ਪਾਨੀਪਤ, ਹਿਸਾਰ, ਸੋਨੀਪਤ ਅਤੇ ਮਹਿੰਦਰਗੜ੍ਹ ਦੇ ਕੁਝ ਇਲਾਕਿਆਂ ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ।

ਹਰਿਆਣਾ ਦੇ 16 ਜ਼ਿਲ੍ਹਿਆਂ ਵਿਚ ਮਾਨਸੂਨ ਦਾ ਮੀਂਹ ਆਮ ਨਾਲੋਂ ਘੱਟ ਪਿਆ ਹੈ। ਕੈਥਲ, ਕਰਨਾਲ ਅਤੇ ਪੰਚਕੂਲਾ ਜ਼ਿਲ੍ਹੇ ਤਾਂ ਅਜਿਹੇ ਹਨ, ਜਿੱਥੇ ਆਮ ਨਾਲੋਂ ਅੱਧਾ ਮੀਂਹ ਵੀ ਨਹੀਂ ਪਿਆ। ਹਿਸਾਰ, ਜੀਂਦ, ਯਮੁਨਾਨਗਰ, ਪਲਵਲ ਅਤੇ ਰੋਹਤਕ ਜ਼ਿਲ੍ਹਿਆਂ ਵਿਚ ਆਮ ਨਾਲੋਂ 30 ਫ਼ੀਸਦੀ ਤੋਂ ਵੀ ਘੱਟ ਮੀਂਹ ਪਿਆ ਹੈ। ਮਹਿੰਦਰਗੜ੍ਹ ਅਤੇ ਨੂਹ ਜ਼ਿਲ੍ਹਿਆਂ ਵਿਚ ਜੰਮ ਕੇ ਬੱਦਲ ਵਰ੍ਹੇ ਹਨ। 

ਅਗਸਤ ਮਹੀਨੇ ਵਿਚ ਮਿਹਰਬਾਨ ਮਾਨਸੂਨ 

ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਗਸਤ ਦੇ 10 ਦਿਨਾਂ 'ਚ ਹਰਿਆਣਾ ਦੇ 22 ਜ਼ਿਲ੍ਹਿਆਂ 'ਚ ਆਮ ਨਾਲੋਂ 42 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਹੁਣ ਤੱਕ ਹਰ ਥਾਂ 53.9 ਮਿਲੀਮੀਟਰ ਮੀਂਹ ਪੈਣਾ ਸੀ ਪਰ ਇਨ੍ਹਾਂ 10 ਦਿਨਾਂ ਵਿਚ 76.7 ਮਿਲੀਮੀਟਰ ਮੀਂਹ ਪਿਆ। ਇਨ੍ਹਾਂ ਵਿਚ ਫਤਿਹਾਬਾਦ, ਹਿਸਾਰ, ਕੈਥਲ, ਕਰਨਾਲ, ਪਲਵਲ, ਪੰਚਕੂਲਾ, ਪਾਣੀਪਤ ਵਿਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਇਸ ਵਾਰ ਜੁਲਾਈ ਵਿਚ ਹਰਿਆਣਾ 'ਚ 5 ਸਾਲਾਂ ਵਿਚ ਸਭ ਤੋਂ ਘੱਟ ਮੀਂਹ ਪਿਆ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2018 'ਚ 549 ਮਿਲੀਮੀਟਰ ਮੀਂਹ ਪਿਆ ਸੀ। 2019 ਵਿਚ ਸਿਰਫ਼ 244.8 ਮਿਲੀਮੀਟਰ, 2020 ਵਿਚ 440.6, 2021 ਵਿਚ 668.1, 2022 ਵਿਚ 472, 2023 ਵਿਚ 390 ਅਤੇ 2024 ਵਿਚ 97.9 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।


author

Tanu

Content Editor

Related News