ਮਾਨਸੂਨ ਕਾਰਨ ਆਦਿ ਕੈਲਾਸ਼ ਯਾਤਰਾ ਲਈ ''ਇਨਰ ਲਾਈਨ'' ਪਰਮਿਟ ਜਾਰੀ ਕਰਨ ''ਤੇ ਰੋਕ
Friday, Jul 03, 2026 - 05:43 PM (IST)
ਪਿਥੌਰਾਗੜ੍ਹ- ਮਾਨਸੂਨ ਨੂੰ ਦੇਖਦੇ ਹੋਏ ਸੰਭਾਵਿਤ ਜ਼ਮੀਨ ਖਿਸਕਣ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਿਥੌਰਾਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਆਦਿ ਕੈਲਾਸ਼ ਯਾਤਰਾ ਲਈ 'ਇਨਰ ਲਾਈਨ' ਪਰਮਿਟ ਜਾਰੀ ਕਰਨ 'ਤੇ ਅਗਲੇ ਆਦੇਸ਼ ਤੱਕ ਰੋਕ ਲਗਾ ਦਿੱਤੀ ਹੈ। ਧਾਰਚੂਲਾ ਦੇ ਉੱਪ ਜ਼ਿਲ੍ਹਾ ਅਧਿਕਾਰੀ (ਐੱਸਡੀਐੱਮ) ਆਸ਼ੀਸ਼ ਜੋਸ਼ੀ ਨੇ ਕਿਹਾ,''ਆਦਿ ਕੈਲਾਸ਼ ਅਤੇ ਓਮ ਪਰਬਤ ਦੀ ਯਾਤਰਾ ਲਈ ਹੁਣ ਅਗਲੇ ਆਦੇਸ਼ਾਂ ਤੋਂ ਬਾਅਦ ਹੀ ਇਨਰ ਲਾਈਨ ਪਰਮਿਟ ਜਾਰੀ ਕੀਤੇ ਜਾਣਗੇ।''
ਉਨ੍ਹਾਂ ਦੱਸਿਆ ਕਿ ਮਾਨਸੂਨ ਮਿਆਦ ਲਈ ਰੋਕ ਲਗਾਏ ਜਾਣ ਤੋਂ ਪਹਿਲਾਂ ਇਕ ਜੁਲਾਈ ਨੂੰ ਆਦਿ ਕੈਲਾਸ਼ ਯਾਤਰਾ ਲਈ 103 ਲੋਕਾਂ ਨੂੰ ਇਨਰ ਲਾਈਨ ਪਰਮਿਟ ਜਾਰੀ ਕੀਤੇ ਗਏ ਸਨ। ਉੱਪ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਸ਼ੁਰੂ ਹੋਣ ਤੋਂ ਬਾਅਦ 2 ਮਹੀਨਿਆਂ 'ਚ ਰਿਕਾਰਡ 52,441 ਸ਼ਰਧਾਲੂਆਂ ਨੇ ਆਦਿ ਕੈਲਾਸ਼ ਅਤੇ ਓਮ ਪਰਬਤ ਦੇ ਦਰਸ਼ਨ ਕੀਤੇ। ਇਸ ਸਾਲ ਇਕ ਮਈ ਨੂੰ ਆਦਿ ਕੈਲਾਸ਼ ਯਾਤਰਾ ਸ਼ੁਰੂ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
