ਬਾਂਦਰਾਂ ਦੀ ਦਹਿਸ਼ਤ, ਲੋਕ ਹੋਏ ਪਰੇਸ਼ਾਨ, ਨਿਗਮ ਨੂੰ ਲਾਈ ਮਦਦ ਦੀ ਗੁਹਾਰ

Sunday, Nov 24, 2024 - 04:04 PM (IST)

ਬਾਂਦਰਾਂ ਦੀ ਦਹਿਸ਼ਤ, ਲੋਕ ਹੋਏ ਪਰੇਸ਼ਾਨ, ਨਿਗਮ ਨੂੰ ਲਾਈ ਮਦਦ ਦੀ ਗੁਹਾਰ

ਮੰਡੀ- ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਬਾਂਦਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਸਥਾਨਕ ਲੋਕ ਪਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੇ ਪਿਛਲੇ 4 ਸਾਲਾਂ ਵਿਚ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਹੁਣ ਇਹ ਸਮੱਸਿਆ ਗੰਭੀਰ ਬਣ ਚੁੱਕੀ ਹੈ। ਬਾਂਦਰ ਦਿਨ-ਰਾਤ ਲੋਕਾਂ ਦੇ ਘਰਾਂ 'ਚ ਦਾਖ਼ਲ ਹੋ ਜਾਂਦੇ ਹਨ ਅਤੇ ਕਾਫੀ ਨੁਕਸਾਨ ਕਰਦੇ ਹਨ। ਹੁਣ ਇਹ ਬਾਂਦਰ ਸ਼ਹਿਰ ਦੇ ਹਰ ਕੋਨੇ ਵਿਚ ਨਜ਼ਰ ਆਉਣ ਲੱਗੇ ਹਨ ਅਤੇ ਕਦੇ-ਕਦੇ ਤਾਂ ਇਹ ਲੋਕਾਂ ਲਈ ਖ਼ਤਰੇ ਦਾ ਕਾਰਨ ਵੀ ਬਣ ਜਾਂਦੇ ਹਨ। ਕਈ ਵਾਰ ਲੋਕ ਇਨ੍ਹਾਂ ਦੇ ਡਰ ਤੋਂ ਡਿੱਗ ਕੇ ਸੱਟਾਂ ਖਾ ਬੈਠਦੇ ਹਨ। ਕੁਝ ਮਾਮਲਿਆਂ ਵਿਚ ਤਾਂ ਮੌਤ ਵੀ ਹੋ ਚੁੱਕੀ ਹੈ।

ਮੰਡੀ ਦੇ ਸਥਾਨਕ ਵਾਸੀ ਅਤੇ ਨਗਰ ਕੌਂਸਲ ਵਿਚ ਕੌਂਸਲਰ ਰਹੇ ਆਕਾਸ਼ ਸ਼ਰਮਾ ਨੇ ਦੱਸਿਆ ਕਿ ਸਵੇਰੇ-ਸ਼ਾਮ ਜਦੋਂ ਵੀ ਲੋਕ ਸੈਰ ਕਰਨ ਜਾਂਦੇ ਹਨ ਤਾਂ ਨਵੇਂ ਪੁਲ 'ਤੇ ਵੀ ਇਨ੍ਹਾਂ ਦੀ ਦਹਿਸ਼ਤ ਲਗਾਤਾਰ ਕਾਇਮ ਰਹਿੰਦੀ ਹੈ। ਕਈ ਵਾਰ ਲੋਕਾਂ ਨੇ ਬਾਂਦਰਾਂ ਵਲੋਂ ਕੱਟਿਆ ਵੀ ਗਿਆ ਹੈ। ਕਈ ਵਾਰ ਲੋਕ ਆਪਣੀਆਂ ਘਰਾਂ ਦੀਆਂ ਛੱਤਾਂ ਤੋਂ ਇਨ੍ਹਾਂ ਦੇ ਡਰ ਕਾਰਨ ਡਿੱਗ ਵੀ ਜਾਂਦੇ ਹਨ। ਨਗਰ ਨਿਗਮ ਨੂੰ 4 ਸਾਲ ਪੂਰੇ ਹੋ ਚੁੱਕੇ ਹਨ ਪਰ ਇਕ ਵੀ ਵਾਰ ਇਨ੍ਹਾਂ ਅਧਿਕਾਰੀਆਂ ਅਤੇ ਅਹੁਦਾ ਅਧਿਕਾਰੀਆਂ ਨੇ ਇਸ ਸਮੱਸਿਆ ਨੂੰ ਦੂਰ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਨੂੰ ਬਾਂਦਰਾਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਜਲਦ ਤੋਂ ਜਲਦ ਕਦਮ ਚੁੱਕਣੇ ਚਾਹੀਦੇ ਹਨ।
 


author

Tanu

Content Editor

Related News