ਜੀ20 'ਚ ਦਿਖੇਗਾ ਹਿਮਾਚਲੀ ਆਰਟ-ਕਲਚਰ ਦਾ ਜਲਵਾ, PM ਮੋਦੀ ਲਿਜਾ ਰਹੇ ਆਪਣੇ ਨਾਲ ਇਹ ਤੋਹਫ਼ੇ
Wednesday, Nov 09, 2022 - 11:49 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ 'ਚ ਆਉਣ ਵਾਲੇ ਜੀ 20 ਸਿਖਰ ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਨੂੰ ਹਿਮਾਚਲ ਪ੍ਰਦੇਸ਼ ਦੀਆਂ ਕਈ ਵਿਸ਼ੇਸ਼ ਕਲਾਤਮਕ ਅਤੇ ਦਸਤਕਾਰੀ ਵਸਤੂਆਂ ਭੇਟ ਕਰਨਗੇ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਨਾਲ ਹਿਮਾਚਲ ਪ੍ਰਦੇਸ਼ ਦੀ ਕਲਾ ਅਤੇ ਸੰਸਕ੍ਰਿਤੀ ਦਾ ਵਿਸ਼ਵ ਭਰ 'ਚ ਪ੍ਰਸਾਰ ਕਰਨ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : NIA ਦਾ ਵੱਡਾ ਖੁਲਾਸਾ, ਭਾਰਤ ’ਤੇ ਮੁੜ ਅੱਤਵਾਦੀ ਹਮਲੇ ਕਰਵਾਉਣ ਦੀ ਫਿਰਾਕ ’ਚ ਦਾਊਦ
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਵਿਭਿੰਨ ਵਿਸ਼ਵ ਨੇਤਾਵਾਂ ਨੂੰ ਚੰਬਾ ਦੇ 'ਰੂਮਲ', ਕਾਂਗੜਾ ਦੇ ਲਘੂ ਚਿੱਤਰ, ਕਿੰਨੌਰ ਦੇ ਸ਼ਾਲ, ਕੁੱਲੂ ਦੇ ਸ਼ਾਲ ਅਤੇ ਪਿੱਤਲ ਦਾ ਸਾਮਾਨ ਤੋਹਫ਼ੇ ਵਜੋਂ ਦੇਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਹਿਮਾਚਲ ਪ੍ਰਦੇਸ਼ ਦੀ ਕਲਾ ਅਤੇ ਸੰਸਕ੍ਰਿਤੀ ਵੱਖ-ਵੱਖ ਦੇਸ਼ਾਂ ਤੱਕ ਪਹੁੰਚੇਗੀ। ਜੀ 20 ਦੇਸ਼ਾਂ 'ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ (ਈ.ਯੂ.) ਸ਼ਾਮਲ ਹਨ। ਜੀ 20 ਸਿਖਰ ਸੰਮੇਲਨ 15 ਅਤੇ 16 ਨਵੰਬਰ 'ਚ ਬਾਲੀ 'ਚ ਹੋ ਰਿਹਾ ਹੈ ਅੇਤ ਪ੍ਰਧਾਨ ਮੰਤਰੀ ਮੋਦੀ ਇਸ 'ਚ ਹਿੱਸਾ ਲੈਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ