ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ
Friday, Mar 10, 2023 - 12:57 PM (IST)
ਨਵੀਂ ਦਿੱਲੀ- ਕਿਉਂਕਿ 2022 ਵਿਚ ਆਪਣੀ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਰਹੀ ਹੈ, ਇਸ ਲਈ ਮੋਦੀ ਸਰਕਾਰ ਨੇ ਸੰਬੰਧਤ ਮੰਤਰਾਲਿਆਂ ਨੂੰ ਇਸ ਮੁੱਦੇ ’ਤੇ ਡੂੰਘਾਈ ਨਾਲ ਵਿਚਾਰ ਕਰਨ ਲਈ ਕਿਹਾ ਹੈ। 2011 ਵਿਚ 1.20 ਲੱਖ ਭਾਰਤੀਆਂ ਨੇ ਵਿਦੇਸ਼ ਵਿਚ ਵੱਸਣ ਲਈ ਨਾਗਰਿਕਤਾ ਛੱਡ ਦਿੱਤੀ ਤਾਂ 2022 ਵਿਚ ਇਹ ਗਿਣਤੀ ਲਗਭਗ ਦੁੱਗਣੀ ਹੋ ਕੇ 2.25 ਲੱਖ ਹੋ ਗਈ। ਸਰਕਾਰ ਦੀ ਚਿੰਤਾ ਇਸ ਗੱਲ ਦੀ ਹੈ ਕਿ ਅਮੀਰ ਭਾਰਤੀ ਆਪਣੇ ਦੇਸ਼ ਵਿਚ ਨਿਵੇਸ਼ ਕਰਨ ਦੀ ਬਜਾਏ ਨਾਗਰਿਕਤਾ ਲੈ ਕੇ ਵਿਦੇਸ਼ ਵਿਚ ਵੱਸ ਰਹੇ ਹਨ।
ਇਹ ਵੀ ਪੜ੍ਹੋ– ਸਾਵਧਾਨ! ਦੇਸ਼ ’ਚ ਵਧਣ ਲੱਗੇ ਇਨਫਲੂਐਂਜਾ ਦੇ ਮਾਮਲੇ, ਜਾਣ ਲਓ ਡਾਕਟਰਾਂ ਦੀ ਸਲਾਹ
ਨਾ ਸਿਰਫ ਉੱਚ-ਕੁਸ਼ਲ ਵਿਅਕਤੀ ਅਤੇ ਵਿਦਿਆਰਥੀ ਆਪਣੀ ਭਾਰਤੀ ਨਾਗਰਿਕਤਾ ਛੱਡ ਰਹੇ ਹਨ ਸਗੋਂ ਵੱਡੀ ਗਿਣਤੀ ਵਿਚ ਅਮੀਰ ਭਾਰਤੀ ਕਿਤੇ ਹੋਰ ਰਾਸ਼ਟਰੀਅਤਾ ‘ਖਰੀਦ’ ਰਹੇ ਹਨ। ਜੇਕਰ ਵਿੱਤ ਮੰਤਰਾਲਾ ਤੋਂ ਪ੍ਰਾਪਤ ਰਿਪੋਰਟ ਨੂੰ ਆਧਾਰ ਮੰਨੀਏ ਤਾਂ 100 ਤੋਂ ਵੱਧ ਵਿਅਕਤੀਆਂ ਦੀ ਇਕ ਸੂਚੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ਆਪਣੀ ਸ਼ੱਕੀ ਨਾਜਾਇਜ਼ ਜਾਇਦਾਦ ਦੇ ਨਾਲ ਦੁਬਈ ਅਤੇ ਮਾਰੀਸ਼ਸ ਸਮੇਤ ਹੋਰ ਟੈਕਸ ਹੈਵਨ ਦੇਸ਼ਾਂ ਵਿਚ ਵੱਸਣ ਦਾ ਬਦਲ ਚੁਣਿਆ ਹੈ।
ਇਹ ਵੀ ਪੜ੍ਹੋ– ਮਨੀਕਰਨ ਭੰਨਤੋੜ ਮਾਮਲੇ ’ਚ 7 ਲੋਕਾਂ ਦੀ ਪਛਾਣ, ਕੁਝ ਦੋ ਪਹੀਆ ਵਾਹਨਾਂ ਦੇ ਨੰਬਰ ਵੀ ਹੋਏ ਟਰੇਸ
ਕਿਉਂਕਿ ਇਹ ਦੋਵੇਂ ਦੇਸ਼ ਪ੍ਰਧਾਨ ਮੰਤਰੀ ਮੋਦੀ ਦੇ ਬੇਹੱਦ ਅਨੁਕੂਲ ਹਨ, ਇਸ ਲਈ ਸਰਕਾਰ ਛੇਤੀ ਹੀ ਬਿਨਾਂ ਕਿਸੇ ਕਾਨੂੰਨੀ ਰੁਕਾਵਟ ਦੇ ਭਾਰਤ ਵਿਚ ਉਨ੍ਹਾਂ ਦੀ ਹਾਜ਼ਰੀ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਇਨ੍ਹਾਂ 100 ਵਿਅਕਤੀਆਂ ਨੂੰ 2023-24 ਵਿਚ ਇਸਤਗਾਸਾ ਪੱਖ ਦਾ ਸਾਹਮਣਾ ਕਰਨ ਲਈ ਵਾਪਸ ਲਿਆਂਦਾ ਜਾ ਸਕਦਾ ਹੈ। ਇਸ ਨਾਲ ਵੋਟਰਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਮਜ਼ਬੂਤ ਸੰਦੇਸ਼ ਜਾਵੇਗਾ ਕਿ ਮੋਦੀ ਸਰਕਾਰ ਨੇ ਕਾਲੇ ਧਨ ਖਿਲਾਫ ਆਪਣੀ ਕਾਰਵਾਈ ਨੂੰ ਨਹੀਂ ਛੱਡਿਆ ਹੈ।
ਇਹ ਵੀ ਪੜ੍ਹੋ– ਭਾਰਤੀ ਡਿਗਰੀ ਨੂੰ ਆਸਟ੍ਰੇਲੀਆ 'ਚ ਮਿਲੇਗੀ ਮਾਨਤਾ, PM ਅਲਬਾਨੀਜ਼ ਨੇ ਕੀਤਾ ਐਲਾਨ
ਭਾਰਤ ਸਰਕਾਰ ਜਾਣਦੀ ਹੈ ਕਿ ਅਮਰੀਕਾ ਜਾਂ ਹੋਰ ਪੱਛਮੀ ਲੋਕਤੰਤਰਾਂ ਤੋਂ ਭਾਰਤੀਆਂ ਦਾ ਦੇਸ਼ ਨਿਕਾਲਾ ਕਰਨਾ ਸੌਖਾ ਕੰਮ ਨਹੀਂ ਹੈ। ਇਸ ਲਈ ਯੂ. ਏ. ਈ., ਮਾਰੀਸ਼ਸ ਅਤੇ ਕੁਝ ਹੋਰ ਜਿਵੇਂ ‘ਲੋੜੀਂਦੇ’ ਵਿਅਕਤੀਆਂ ਨੂੰ ਦੇਸ਼ ਨਿਕਾਲਾ ਦੇਣ ਲਈ ਵਧੇਰੇ ਮਿੱਤਰ ਦੇਸ਼ਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਮੋਦੀ ਇਸ ਮਾਮਲੇ ਵਿਚ ਆਪਣੀ ਵੱਡੀ ਉਪਲੱਬਧੀ ਨੂੰ ਸਾਲ ਦੇ ਮੱਧ ਤੱਕ ਦਿਖਾਉਣਾ ਚਾਹੁੰਦੇ ਹਨ। 2011 ਤੋਂ ਰਿਕਾਰਡ 17 ਲੱਖ ਭਾਰਤੀਆਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ ਵਿਚ ਵੱਸਣ ਦਾ ਬਦਲ ਚੁਣਿਆ ਹੈ। ਜੇਕਰ ਮੋਦੀ ਦੀ ਬੇਨਤੀ ਮੁਤਾਬਕ ਅਜਿਹੇ 50 ਤੋਂ ਵੱਧ ਭਾਰਤੀਆਂ ਦਾ ਦੇਸ਼ ਨਿਕਾਲਾ ਕੀਤਾ ਜਾਂਦਾ ਹੈ ਤਾਂ ਇਹ ਇਕ ਇਤਿਹਾਸਿਕ ਪਲ ਹੋਵੇਗਾ। ਕੁਝ ਦਿਨ ਪਹਿਲਾਂ ਫਿਜੀ ਤੋਂ ਐੱਚ. ਐੱਸ. ਗਿੱਲ ਦੇ ਦੇਸ਼ ਨਿਕਾਲੇ ਦੇ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਵੀ ਪੜ੍ਹੋ– ਸਸਤਾ ਆਈਫੋਨ ਖ਼ਰੀਦਣ ਦੇ ਚੱਕਰ 'ਚ ਲੱਗਾ 29 ਲੱਖ ਰੁਪਏ ਦਾ ਚੂਨਾ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ