ਆਮ ਆਦਮੀ ਦੇ ''ਡ੍ਰੀਮ ਹੋਮ'' ਨਾਲ ਮੋਦੀ ਬਣਾ ਰਹੇ ਹਨ ''ਮਿਸ਼ਨ 2019'' ਨੂੰ ਸਫਲ ਬਣਾਉਣ ਦਾ ਪਲਾਨ

Friday, Aug 04, 2017 - 08:21 PM (IST)

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਸਾਲ 2022 ਤੱਕ 'ਹਰੇਕ ਸਿਰ 'ਤੇ ਛੱਤ' ਦੇਣ ਦੇ ਵਾਅਦੇ ਨੂੰ ਪੂਰਾ ਕਰਨ ਦੀਆਂ ਤਿਆਰੀਆਂ 'ਚ ਜੋਰ-ਸ਼ੋਰ ਨਾਲ ਜੁਟੇ ਹਨ। ਪੀ. ਐੱਮ. ਮੋਦੀ ਦਾ ਆਮ ਆਦਮੀ ਦੇ ਇਸ ਡ੍ਰੀਮ ਹੋਮ ਦੇ ਰਾਹੀਂ 'ਮਿਸ਼ਨ 2019' ਨੂੰ ਸਫਲ ਬਣਾਉਣ ਦਾ ਪਲਾਨ ਹੈ। ਕੇਂਦਰ ਸਰਕਾਰ ਨੇ ਇਸ ਦੇ ਲਈ ਸਪਾਰਟ ਸਿਟੀ ਚੈਲੇਂਜ਼ ਦੀ ਤਰਜ 'ਤੇ ਇਕ ਨਵਾਂ ਹਾਊਸਿੰਗ ਚੈਲੇਂਜ ਸ਼ੁਰੂ ਕਰਨ ਦੀ ਤਿਆਰੀ 'ਚ ਹੈ। ਕਿਫਾਇਤੀ ਹਾਊਸਿੰਗ ਪ੍ਰੋਜੈਕਟ ਦੇ ਲਈ ਸਰਵਸ੍ਰੇਸਠ ਅਤੇ ਸਭ ਤੋਂ ਕਿਫਾਇਤੀ ਟੈਕਨਾਲੋਜੀ ਚੁਣੀ ਜਾਵੇਗੀ।
ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਅੰਤਰਗਤ ਪੈਣ ਵਾਲੇ ਰਾਸ਼ਟਰੀ ਨਿਰਮਾਣ ਨਿਗਮ, ਮੰਤਰਾਲੇ ਨੇ ਇਸ ਦੇ ਲਈ 25 ਸ਼ਹਿਰਾਂ ਦੀ ਪਹਿਚਾਨ ਕੀਤੀ ਹੈ। ਜਿੱਥੇ ਪਾਇਲਟ ਆਧਾਰ 'ਤੇ ਇਸ ਮਾਡਲ ਨੂੰ ਲਾਗੂ ਕੀਤਾ ਜਾਵੇਗਾ। ਇਸ ਤਹਿਤ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਇਸ਼ 'ਚ ਹਰੇਕ ਪ੍ਰਤੀਯੋਗਿਤਾ ਯੂਨੀਕ ਹੋਵੇਗੀ। ਐੱਨ. ਬੀ. ਸੀ. ਸੀ. ਇਸ ਹਾਊਸਿੰਗ ਚੈਲੇਂਜ ਦੇ ਲਈ 'ਪ੍ਰਾਬਲਮ ਚੈਲੇਂਜ' ਤਿਆਰ ਕਰੇਗੀ। ਜਿਸ 'ਚ ਸਮੱਸਿਆਵਾਂ ਅਤੇ ਕਾਰਜਾਂ ਦਾ ਜ਼ਿਕਰ ਹੋਵੇਗਾ।
ਸਰਕਾਰ ਦਾ ਇਹ ਕਦਮ ਸਮਾਰਟ ਸਿਟੀ ਚੈਲੇਂਜ ਦੀ ਸਫਲਤਾ ਤੋਂ ਬਾਅਦ ਚੁੱਕਿਆ ਜਾ ਰਿਹਾ ਹੈ। ਇਸ ਚੈਲੇਂਜ 'ਚ ਸਮਾਰਟ ਸਿਟੀ ਪਰਿਯੋਜਨਾ ਦੇ ਲਈ ਸ਼ਹਿਰਾਂ ਨੂੰ ਚੁਣਨਾ ਸੀ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਦੀ ਤਾਰੀਫ ਕੀਤੀ ਸੀ। ਇਸ 'ਚ ਜੋਂ ਖਬਰ ਮਿਲ ਰਹੀ ਹੈ ਉਸ ਦੇ ਮੁਤਾਬਕ ਸ਼ਹਿਰਾਂ ਨੂੰ ਚੁਣਨਾ ਸੀ। ਐੱਨ. ਬੀ. ਸੀ. ਸੀ. ਨੇ ਇਸ ਹਾਊਸਿੰਗ ਚੈਲੇਂਜ ਨੂੰ ਵਿਸਤਾਰ ਨਾਲ ਸਮਝਣ ਲਈ ਕਾਰਫਰੰਸ ਪੇਪਰ ਵੀ ਬਣਾ ਲਿਆ ਹੈ। ਇਸ 'ਚ 'ਸਾਰਿਆ ਨੂੰ ਘਰ' ਮੁਹੱਇਆ ਕਰਵਾਉਣ ਲਈ 16 ਨਿਰਮਾਣ ਤਕਨੀਕ ਅਤੇ ਇਸ ਪਰਿਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਵੱਖ-ਵੱਖ ਪਬਲਿਕ ਪ੍ਰਾਈਵੇਨ ਪਾਰਟਨਰਸ਼ਿਪ ਮਾਡਲ ਦੀ ਪਹਿਚਾਣ ਕੀਤੀ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੀ ਨੁਮਾਇੰਦਗੀ 'ਚ ਬੀ. ਜੇ. ਪੀ. ਨੂੰ ਫਿਰ ਤੋਂ ਸੱਤਾ ਦੀਆਂ ਪੌੜੀਆਂ ਚੜਾਉਣ ਦੀ ਕੋਸ਼ਿਸ਼ ਕਰ ਰਹੇ ਹਨ।


Related News