ਮੋਦੀ ਦੇ ਆਉਣ ਦੇ ਨੇਪਾਲ ਸਰਹੱਦ ''ਤੇ ਹਾਈ ਅਲਰਟ ਜਾਰੀ

06/27/2018 12:34:10 PM

ਉੱਤਰ ਪ੍ਰਦੇਸ਼— ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲੇ 'ਚ ਸਥਿਤ ਸੂਫੀ ਸੰਤ ਕਰੀਬ ਸਾਹਿਬ ਦੀ ਨਿਰਵਾਣ ਸਥਾਨ ਮਗਹਰ 'ਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮ ਦੇ ਮੱਦੇਨਜ਼ਰ ਗੋਰਖਪੁਰ ਜੋਨ ਦੇ ਮਹਾਰਾਜਗੰਜ, ਸਿਧਾਰਥ ਨਗਰ, ਬਲਰਾਮਪੁਰ, ਸ਼ਰਾਵਤੀ ਅਤੇ ਬਹਿਰਾਈਚ ਜ਼ਿਲਿਆਂ ਦੀ ਨੇਪਾਲ ਤੋਂ 395 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ 'ਤੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ ਅੰਤਰਰਾਸ਼ਟਰੀ ਸਰਹੱਦ ਤੋਂ ਅੱਤਵਾਦੀ ਮਕਾਬਲੇ ਦੇ ਮੱਦੇਨਜ਼ਰ ਸਰਹੱਦ ਦੀ ਨਿਗਰਾਨੀ ਲਈ ਤਾਇਨਾਤ ਐੱਸ. ਐੱਸ. ਬੀ ਅੰਤਰਰਾਸ਼ਟਰੀ ਸਰਹੱਦ ਦੇ ਦੋਵੇਂ ਪਾਸੇ ਆਉਣ ਜਾਣ ਵਾਲਿਆਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਲਈ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ ਖੋਜੀ ਕੁੱਤਿਆਂ ਦੀ ਵੀ ਮਦਦ ਲਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ ਅੰਤਰਰਾਸ਼ਟਰੀ ਸਰਹੱਦ ਨੂੰ ਜੋੜਨ ਵਾਲੇ ਸਾਰੇ ਕੱਚੇ ਅਤੇ ਪੱਕੇ ਰਸਤਿਆਂ ਦੇ ਨਾਲ-ਨਾਲ ਨਦੀਆਂ ਅਤੇ ਨਾਲਿਆਂ 'ਤੇ ਵੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਲਈ ਤਾਇਨਾਤ ਹੋਰ ਸੁਰੱਖਿਆ ਏਜੰਸੀਆਂ ਨੂੰ ਵੀ ਚੌਂਕਸੀ ਦੇ ਹੁਕਮ ਦਿੱਤੇ ਹਨ। ਸ਼੍ਰੀ ਮੋਦੀ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨੇਪਾਲ ਸਰਹੱਦ 'ਤੇ ਹਾਈ ਅਲਰਟ ਜਾਰੀ ਕੀਤਾ ਹੈ। ਗੋਰਖਪੁਰ ਪੁਲਸ ਜੋਨ ਦੀ ਬਸਤੀ ਗੋਰਖਪੁਰ ਅਤੇ ਦੇਵੀਪਾਟਨ ਪੁਲਸ ਪਰੀਖੇਤਰ ਦੀ ਬਸਤੀ, ਸੰਤ ਕਬੀਰ ਨਗਰ, ਸਿਧਾਰਥ ਨਗਰ, ਗੋਰਖਪੁਰ, ਮਹਾਰਾਜਗੰਜ, ਕੁਸ਼ੀਨਗਰ, ਦੇਵਰੀਆ, ਬਹਿਰਾਈਚ, ਸ਼ਾਰਵਸਤੀ, ਬਲਰਾਮਪੁਰ ਅਤੇ ਗੋਂਡਾ ਜ਼ਿਲਾ 'ਚ ਵੀ ਰੇਲਵੇ ਸਟੇਸ਼ਨਾਂ, ਬੱਸ ਸਟੇਸ਼ਨ, ਭੀੜਭਾੜ ਵਾਲੇ ਸਥਾਨਾਂ ਅਤੇ ਹੋਰ ਮੁੱਖ ਸਥਾਨਾਂ 'ਤੇ ਜ਼ਿਆਦਾਤਰ ਪੁਲਸ ਬਲ ਦੀ ਤਾਇਨਾਤੀ ਨਾਲ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।


Related News