ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ''ਚ ਸਭ ਤੋਂ ਵੱਧ ਔਰਤਾਂ ਬਣੀਆਂ ਕੈਬਨਿਟ ਮੰਤਰੀ

Friday, Jun 16, 2023 - 07:19 PM (IST)

ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ''ਚ ਸਭ ਤੋਂ ਵੱਧ ਔਰਤਾਂ ਬਣੀਆਂ ਕੈਬਨਿਟ ਮੰਤਰੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 07 ਜੁਲਾਈ ਦੀ ਸ਼ਾਮ ਨੂੰ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ। ਸਾਲ 2019 'ਚ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਇਹ ਪਹਿਲਾ ਵਿਸਥਾਰ ਸੀ। ਇਸ ਵਿਸਥਾਰ 'ਚ ਜਿਸ ਗੱਲ ਨੇ ਸਭ ਦਾ ਧਿਆਨ ਖਿੱਚਿਆ ਉਹ ਹੈ ਮੰਤਰੀ ਮੰਡਲ 'ਚ ਔਰਤਾਂ ਦੀ ਗਿਣਤੀ। 7 ਨਵੀਆਂ ਔਰਤਾਂ ਨੇ ਸਹੁੰ ਚੁੱਕੀ ਅਤੇ ਇਹ ਗਿਣਤੀ 11 ਹੋ ਗਈ। 78 ਲੋਕਾਂ ਦੇ ਮੰਤਰੀ ਮੰਡਲ 'ਚ 11 ਔਰਤਾਂ ਦੀ ਹਿੱਸੇਦਾਰੀ ਲਗਭਗ 14 ਫ਼ੀਸਦੀ ਹੈ। ਪਿਛਲੇ 37 ਸਾਲਾਂ 'ਚ ਇਹ ਦੂਜੀ ਵਾਰ ਹੈ, ਜਦੋਂ ਕਿਸੇ ਮੰਤਰੀ ਮੰਡਲ 'ਚ ਔਰਤਾਂ ਦੀ ਇੰਨੀ ਸ਼ਮੂਲੀਅਤ ਹੋਈ ਹੈ।

ਇਹ ਵੀ ਪੜ੍ਹੋ:  ਮੂਡੀਜ਼ ਦਾ ਅਨੁਮਾਨ, ਭਾਰਤ ਦੇ ਕਰਜ਼ ਦੇ ਬੋਝ 'ਚ ਆਵੇਗੀ ਕਮੀ
ਆਪਣਾ ਹੀ ਰਿਕਾਰਡ ਤੋੜਨ ਤੋਂ ਖੁੰਝ ਗਏ PM ਮੋਦੀ
ਤੁਹਾਨੂੰ ਦੱਸ ਦੇਈਏ ਕਿ ਪੀ.ਐੱਮ ਮੋਦੀ ਵੀ ਉਹ ਹਨ ਜਿਨ੍ਹਾਂ ਨੇ ਵੱਧ ਤੋਂ ਵੱਧ ਔਰਤਾਂ ਦੀ ਭਾਗੀਦਾਰੀ ਨਾਲ ਕੈਬਨਿਟ ਬਣਾਇਆ। ਸਾਲ 2015 'ਚ ਉਨ੍ਹਾਂ ਦੀ ਕੈਬਨਿਟ 'ਚ ਔਰਤਾਂ ਦੀ ਹਿੱਸੇਦਾਰੀ 18 ਫ਼ੀਸਦੀ ਸੀ। ਜੇਕਰ ਸਭ ਤੋਂ ਘੱਟ ਨੁਮਾਇੰਦਗੀ ਦੀ ਗੱਲ ਕਰੀਏ ਤਾਂ ਇਹ 1996 ਦੀ ਕੈਬਨਿਟ 'ਚ ਮਿਲੀ ਸੀ। ਉਦੋਂ ਸਿਰਫ਼ 3 ਫ਼ੀਸਦੀ ਔਰਤਾਂ ਹੀ ਸ਼ਾਮਲ ਸਨ। ਅਜੇ ਤੱਕ ਅਜਿਹਾ ਕੋਈ ਵੀ ਮੰਤਰੀ ਮੰਡਲ ਨਹੀਂ ਬਣਿਆ ਜਿਸ 'ਚ ਅੱਧੀ ਆਬਾਦੀ ਦੀ ਸ਼ਮੂਲੀਅਤ 50 ਫ਼ੀਸਦੀ ਹੋਵੇ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਗਿਣਤੀ ਹਮੇਸ਼ਾ ਘੱਟ ਰਹੀ ਹੈ।

1984 'ਚ ਪਹਿਲੀ ਵਾਰ ਔਰਤ ਪ੍ਰਤੀਨਿਧਤਾ ਦਹਾਈ ਤੱਕ ਪਹੁੰਚੀ
ਔਰਤਾਂ ਨੂੰ ਮੰਤਰੀ ਮੰਡਲ 'ਚ ਦਹਾਈ 'ਚ ਪ੍ਰਤੀਨਿਧਤਾ ਹਾਸਲ ਕਰਨ ਲਈ 1984 ਤੱਕ ਇੰਤਜ਼ਾਰ ਕਰਨਾ ਪਿਆ। ਇਹ ਉਹ ਸਾਲ ਸੀ ਜਦੋਂ ਕਾਂਗਰਸ ਭਾਰੀ ਬਹੁਮਤ ਨਾਲ ਸੱਤਾ 'ਚ ਆਈ ਸੀ। ਰਾਜੀਵ ਗਾਂਧੀ 21ਵੀਂ ਸਦੀ ਦੀ ਨਵੀਂ ਸੋਚ ਨਾਲ ਪ੍ਰਧਾਨ ਮੰਤਰੀ ਬਣੇ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਕੈਬਨਿਟ ਬਣੀ, ਜਿਸ 'ਚ 10 ਫੀਸਦੀ ਔਰਤਾਂ ਸਨ।

ਇਹ ਵੀ ਪੜ੍ਹੋ: ਕੇਂਦਰੀ ਮੰਤਰੀ ਆਰ.ਕੇ. ਰੰਜਨ ਦੇ ਘਰ ਹਿੰਸਕ ਭੀੜ ਨੇ ਲਗਾਈ ਅੱਗ, ਪੈਟਰੋਲ ਬੰਬ ਨਾਲ ਕੀਤਾ ਹਮਲਾ
ਗ੍ਰਾਫ਼ ਕੀ ਕਹਿੰਦਾ ਹੈ?
ਜੇਕਰ ਦੇਖਿਆ ਜਾਵੇ ਤਾਂ ਗ੍ਰਾਫ਼ ਇਹ ਵੀ ਦਰਸਾਉਂਦਾ ਹੈ ਕਿ ਮੰਤਰੀ ਮੰਡਲ 'ਚ ਔਰਤਾਂ ਦੀ ਸ਼ਮੂਲੀਅਤ ਕਦੇ ਵੀ ਚੰਗੀ ਨਹੀਂ ਰਹੀ। 1984 'ਚ ਇਹ 10 'ਸਦੀ ਸੀ, ਜਿਸ ਤੋਂ ਬਾਅਦ 1995 'ਚ ਇਹ ਵਧ ਕੇ 11 'ਸਦੀ ਹੋ ਗਈ। ਇਸ 11 ਫ਼ੀਸਦੀ ਨੂੰ ਸਾਲ 2013 ਤੱਕ ਇੰਤਜ਼ਾਰ ਕਰਨਾ ਪਿਆ ਅਤੇ ਇਹ ਭਾਗੀਦਾਰੀ 13 ਫ਼ੀਸਦੀ ਹੋ ਗਈ। ਸਭ ਤੋਂ ਵੱਡਾ ਬਦਲਾਅ ਮੋਦੀ ਮੰਤਰੀ ਮੰਡਲ 'ਚ ਦੇਖਣ ਨੂੰ ਮਿਲਿਆ, ਜਦੋਂ ਇਹ ਗਿਣਤੀ ਵਧ ਕੇ 18 ਫ਼ੀਸਦੀ ਹੋ ਗਈ।

ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਮੋਦੀ ਨੇ ਸਭ ਤੋਂ ਵੱਧ ਔਰਤਾਂ ਨੂੰ ਕੈਬਨਿਟ ਮੰਤਰੀ ਬਣਾਇਆ
ਸਾਲ 2014 'ਚ ਜਦੋਂ ਪੀ ਐੱਮ ਮੋਦੀ ਨੇ ਕੈਬਨਿਟ ਦਾ ਗਠਨ ਕੀਤਾ ਸੀ, ਉਦੋਂ ਔਰਤਾਂ ਦੀ ਬਹੁਤ ਜ਼ਿਆਦਾ ਭਾਗੀਦਾਰੀ ਸੀ। ਦੇਖਿਆ ਗਿਆ ਕਿ ਅਕਸਰ ਔਰਤਾਂ ਨੂੰ ਰਾਜ ਮੰਤਰੀ ਬਣਾਇਆ ਜਾਂਦਾ ਹੈ। ਪਰ ਮੋਦੀ ਦੀ ਕੈਬਨਿਟ 'ਚ 6 ਮਹਿਲਾ ਕੈਬਨਿਟ ਮੰਤਰੀਆਂ ਹਨ, ਜੋ ਕਿ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਹਨ। ਇਸ ਦੇ ਨਾਲ ਹੀ ਸਾਲ 2004 ਤੋਂ ਬਾਅਦ 11 ਔਰਤਾਂ ਵਾਲਾ ਇਹ ਮੰਤਰੀ ਮੰਡਲ ਸਭ ਤੋਂ ਵੱਡਾ ਹੈ।

ਹੁਣ ਤੱਕ ਕਿੰਨੀਆਂ ਔਰਤਾਂ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਬਣ ਚੁੱਕੀਆਂ ਹਨ?
ਪਹਿਲੀ ਸਰਕਾਰ ਤੋਂ ਲੈ ਕੇ ਹੁਣ ਤੱਕ ਮੰਤਰੀ ਬਣਨ ਵਾਲੀਆਂ ਔਰਤਾਂ ਦੀ ਗਿਣਤੀ ਬਾਰੇ ਜਾਣੋ… ਭਾਵੇਂ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀਆਂ।
ਪਹਿਲੀ ਲੋਕ ਸਭਾ- 1952 'ਚ 2 ਮਹਿਲਾ ਮੰਤਰੀ
ਦੂਜੀ ਲੋਕ ਸਭਾ- 1957 'ਚ 1 ਮਹਿਲਾ ਮੰਤਰੀ
ਤੀਜੀ ਲੋਕ ਸਭਾ - 1962 'ਚ 6 ਮਹਿਲਾ ਮੰਤਰੀਆਂ (ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ)
ਚੌਥੀ ਲੋਕ ਸਭਾ - 1967 'ਚ 4 ਮਹਿਲਾ ਮੰਤਰੀਆਂ (ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ)
5ਵੀਂ ਲੋਕ ਸਭਾ- 1971 'ਚ 4 ਮਹਿਲਾ ਮੰਤਰੀ (ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ)
6ਵੀਂ ਲੋਕ ਸਭਾ- 1977 'ਚ 4 ਮਹਿਲਾ ਮੰਤਰੀ
7ਵੀਂ ਲੋਕ ਸਭਾ- 1980 'ਚ 4 ਮਹਿਲਾ ਮੰਤਰੀਆਂ (ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ)
8ਵੀਂ ਲੋਕ ਸਭਾ-1984 'ਚ 12 ਮਹਿਲਾ ਮੰਤਰੀਆਂ
9ਵੀਂ ਲੋਕ ਸਭਾ- 1989 'ਚ 2 ਮਹਿਲਾ ਮੰਤਰੀ
10ਵੀਂ ਲੋਕ ਸਭਾ- 1991 'ਚ 12 ਮਹਿਲਾ ਮੰਤਰੀਆਂ

ਇਹ ਵੀ ਪੜ੍ਹੋ: ਅਪ੍ਰੈਲ 'ਚ ਕ੍ਰੈਡਿਟ ਕਾਰਡਾਂ ਦੀ ਗਿਣਤੀ 865 ਲੱਖ ਦੇ ਰਿਕਾਰਡ ਪੱਧਰ 'ਤੇ
11ਵੀਂ ਲੋਕ ਸਭਾ- 1996 'ਚ 6 ਮਹਿਲਾ ਮੰਤਰੀਆਂ
12ਵੀਂ ਲੋਕ ਸਭਾ-1998 'ਚ 4 ਮਹਿਲਾ ਮੰਤਰੀ
13ਵੀਂ ਲੋਕ ਸਭਾ-1999 'ਚ 11 ਮਹਿਲਾ ਮੰਤਰੀਆਂ
14ਵੀਂ ਲੋਕ ਸਭਾ- 2004 'ਚ 10 ਮਹਿਲਾ ਮੰਤਰੀਆਂ
15ਵੀਂ ਲੋਕ ਸਭਾ- 2009 'ਚ 14 ਮਹਿਲਾ ਮੰਤਰੀਆਂ
16ਵੀਂ ਲੋਕ ਸਭਾ - 2014 'ਚ 10 ਮਹਿਲਾ ਮੰਤਰੀਆਂ (ਸੁਸ਼ਮਾ ਸਵਰਾਜ, ਉਮਾ ਭਾਰਤੀ, ਨਜਮਾ ਹੈਪਤੁੱਲਾ, ਮੇਨਕਾ ਗਾਂਧੀ, ਹਰਸਿਮਰਤ ਕੌਰ ਬਾਦਲ, ਸਮ੍ਰਿਤੀ ਇਰਾਨੀ, ਨਿਰਮਲਾ ਸੀਤਾਰਮਨ, ਸਾਧਵੀ ਨਿਰੰਜਨਾ ਜੋਤੀ, ਕ੍ਰਿਸ਼ਨਾ ਰਾਜ, ਅਨੁਪ੍ਰਿਆ ਪਟੇਲ)
17ਵੀਂ ਲੋਕ ਸਭਾ 'ਚ ਕੁੱਲ 13 ਮਹਿਲਾ ਮੰਤਰੀ- 2019: ਸ਼ੁਰੂ 'ਚ 6- ਨਿਰਮਲਾ ਸੀਤਾਰਮਨ, ਹਰਸਿਮਰਤ ਕੌਰ ਬਾਦਲ, ਸਾਧਵੀ ਨਿਰੰਜਨ ਜੋਤੀ, ਸਮ੍ਰਿਤੀ ਇਰਾਨੀ, ਦੇਬਾਸ਼੍ਰੀ ਚੌਧਰੀ, ਰੇਣੁਕਾ ਸਿੰਘ ਚੌਧਰੀ।
2021 'ਚ ਵਿਸਥਾਰ ਤੋਂ ਬਾਅਦ 11- ਨਿਰਮਲਾ ਸੀਤਾਰਮਨ, ਸਮ੍ਰਿਤੀ ਇਰਾਨੀ, ਸਾਧਵੀ ਨਿਰੰਜਨ ਜੋਤੀ, ਰੇਣੁਕਾ ਸਿੰਘ ਸਰੂਤਾ, ਮੀਨਾਕਸ਼ੀ ਲੇਖੀ, ਸ਼ੋਭਾ ਕਾਰੰਦਲਜੇ, ਦਰਸ਼ਨਾ ਜ਼ਰਦੋਸ਼, ਅੰਨਪੂਰਣਾ ਦੇਵੀ, ਪ੍ਰਤਿਮਾ ਭੌਮਿਕ, ਭਾਰਤੀ ਪਵਾਰ, ਅਨੁਪ੍ਰਿਆ ਪਟੇਲ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Aarti dhillon

Content Editor

Related News