ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਰਜ਼ਾ 49 ਫੀਸਦੀ ਵਧ ਕੇ ਹੋਇਅਾ 82 ਲੱਖ ਕਰੋੜ

Sunday, Jan 20, 2019 - 07:21 AM (IST)

ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਰਜ਼ਾ 49 ਫੀਸਦੀ ਵਧ ਕੇ ਹੋਇਅਾ 82 ਲੱਖ ਕਰੋੜ

ਨਵੀਂ ਦਿੱਲੀ,   (ਅਨਸ)–   ਅਾਉਂਦੀਅਾਂ  ਲੋਕ ਸਭਾ  ਚੋਣਾਂ ਨੂੰ ਲੈ ਕੇ ਕੇਂਦਰ ’ਚ ਸੱਤਾਧਾਰੀ ਮੋਦੀ ਸਰਕਾਰ ਕਈ ਤਰ੍ਹਾਂ ਦੀਅਾਂ ਹਰਮਨ ਪਿਅਾਰੀਅਾਂ ਯੋਜਨਾਵਾਂ ’ਤੇ ਵਿਚਾਰ ਕਰ ਰਹੀ ਹੈ ਪਰ ਦੂਜੇ ਪਾਸੇ ਦੇਸ਼ ਦਾ ਸਰਕਾਰੀ ਘਾਟਾ ਵੀ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇਕ ਹੈਰਾਨ  ਕਰ ਦੇਣ ਵਾਲੀ ਖਬਰ ਸਾਹਮਣੇ ਅਾਈ ਹੈ। ਇਸ ਮੁਤਾਬਕ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ’ਤੇ ਕਰਜ਼ੇ ’ਚ 49 ਫੀਸਦੀ ਦਾ ਵਾਧਾ ਹੋਇਅਾ ਹੈ ਅਤੇ ਇਹ 82 ਲੱਖ ਕਰੋੜ ’ਤੇ ਜਾ ਪੁਹੰਚਿਅਾ ਹੈ। ਕੇਂਦਰ ਸਰਕਾਰ ਦੇ ਕਰਜ਼ੇ ਬਾਰੇ ਸਟੇਟਸ ਰਿਪੋਰਟ ਦੇ 8ਵੇਂ ਅੈਡੀਸ਼ਨ ’ਚ ਕਿਹਾ ਗਿਅਾ ਹੈ ਕਿ ਜੂਨ 2014 ’ਚ ਕੇਂਦਰ ਸਰਕਾਰ ’ਤੇ ਕੁਲ ਕਰਜ਼ਾ 54,90,763 ਰੁਪਏ ਸੀ ਜੋ ਸਤੰਬਰ 2018 ’ਚ ਵਧ ਕੇ 82,03,253 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਅਾ। ਸਰਕਾਰ ’ਤੇ ਕਰਜ਼ੇ ’ਚ ਭਾਰੀ ਵਾਧੇ ਦਾ ਕਾਰਨ ਜਨਤਕ ਕਰਜ਼ੇ ’ਚ 51.7 ਫੀਸਦੀ ਦਾ ਵਾਧਾ ਵੀ ਹੈ। ਜੋ ਪਿਛਲੇ ਸਾਢੇ 4 ਸਾਲਾਂ ’ਚ 48 ਲੱਖ ਕਰੋੜ ਰੁਪਏ ਵਧ ਕੇ 73 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਅਾ। ਜਨਤਕ ਕਰਜ਼ੇ ’ਚ ਇਹ ਵਾਧਾ ਅੰਦਰੂਨੀ ਕਰਜ਼ੇ ’ਚ 54 ਫੀਸਦੀ ਦੇ ਵਾਧੇ ਕਾਰਨ ਹੋਇਅਾ ਜੋ ਲਗਭਗ 68 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਅਾ ਹੈ।
ਇਸ ਦੌਰਾਨ ਮਾਰਕੀਟ ਕਰਜ਼ਾ 47.5 ਫੀਸਦੀ ਵਧ ਕੇ 52 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੋ ਗਿਅਾ। ਜੂਨ 2014 ਦੇ ਅੰਕ ਤਕ ਸੋਨੇ ਦੇ ਬਾਂਡ ਰਾਹੀਂ ਕੋਈ ਕਰਜ਼ਾ ਨਹੀਂ  ਲਿਅਾ ਗਿਅਾ ਸੀ। 


Related News