ਸਿੱਧੀ ਭਰਤੀਆਂ ''ਤੇ ਮੋਦੀ ਸਰਕਾਰ ਨੇ ਲਗਾਈ ਰੋਕ, ਜਾਣੋ ਕੀ ਰਹੀ ਵਜ੍ਹਾ

Tuesday, Aug 20, 2024 - 06:09 PM (IST)

ਸਿੱਧੀ ਭਰਤੀਆਂ ''ਤੇ ਮੋਦੀ ਸਰਕਾਰ ਨੇ ਲਗਾਈ ਰੋਕ, ਜਾਣੋ ਕੀ ਰਹੀ ਵਜ੍ਹਾ

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਵਿਵਾਦ ਦਰਮਿਆਨ ਮੰਗਲਵਾਰ ਨੂੰ ਯੂ.ਪੀ.ਐੱਸ.ਸੀ. ਨੂੰ ਨੌਕਰਸ਼ਾਹੀ ਵਿਚ 'ਲੈਟਰਲ ਐਂਟਰੀ' ਨਾਲ ਸਬੰਧਤ ਤਾਜ਼ਾ ਇਸ਼ਤਿਹਾਰ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਚੇਅਰਪਰਸਨ ਪ੍ਰੀਤੀ ਸੂਦਨ ਨੂੰ ਪੱਤਰ ਲਿਖ ਕੇ ਇਸ਼ਤਿਹਾਰ ਰੱਦ ਕਰਨ ਲਈ ਕਿਹਾ ਹੈ ਤਾਂ ਜੋ ਕਮਜ਼ੋਰ ਵਰਗਾਂ ਨੂੰ ਸਰਕਾਰੀ ਸੇਵਾਵਾਂ 'ਚ ਉਨ੍ਹਾਂ ਦੀ ਬਣਦੀ ਨੁਮਾਇੰਦਗੀ ਮਿਲ ਸਕੇ। UPSC ਨੇ 17 ਅਗਸਤ ਨੂੰ 'ਲੈਟਰਲ ਐਂਟਰੀ' ਦੇ ਮਾਧਿਅਮ ਨਾਲ 45 ਸੰਯੁਕਤ ਸਕੱਤਰਾਂ, ਡਾਇਰੈਕਟਰਾਂ ਅਤੇ ਉਪ ਸਕੱਤਰਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਲੈਟਰਲ ਐਂਟਰੀ ਨੂੰ ਸਰਕਾਰੀ ਵਿਭਾਗਾਂ 'ਚ (ਨਿੱਜੀ ਖੇਤਰਾਂ ਦੇ ਮਾਹਿਰਾਂ ਸਮੇਤ) ਵੱਖ-ਵੱਖ ਮਾਹਿਰਾਂ ਦੀ ਨਿਯੁਕਤੀ ਕਿਹਾ ਜਾਂਦਾ ਹੈ। ਇਸ ਫ਼ੈਸਲੇ ਦੀ ਵਿਰੋਧੀ ਪਾਰਟੀਆਂ ਨੇ ਸਖ਼ਤ ਆਲੋਚਨਾ ਕੀਤੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਹੋਰ ਪੱਛੜੀਆਂ ਸ਼੍ਰੇਣੀਆਂ (ਓਬੀਸੀ), ਅਨੁਸੂਚਿਤ ਜਾਤੀਆਂ (ਐੱਸਸੀ) ਅਤੇ ਅਨੁਸੂਚਿਤ ਜਨਜਾਤੀਆਂ (ਐੱਸਟੀ) ਦੇ ਰਾਖਵੇਂਕਰਨ ਦੇ ਅਧਿਕਾਰਾਂ ਦੀ ਹਨਨ ਹੋਇਆ ਹੈ।

ਕੇਂਦਰੀ ਅਮਲਾ ਰਾਜ ਮੰਤਰੀ ਸਿੰਘ ਨੇ ਆਪਣੇ ਪੱਤਰ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਜਨਤਕ ਰੁਜ਼ਗਾਰ 'ਚ ਰਾਖਵਾਂਕਰਨ ਸਾਡੇ ਸਮਾਜਿਕ ਨਿਆਂ ਢਾਂਚੇ ਦਾ ਆਧਾਰ ਹੈ, ਜਿਸ ਦਾ ਮਕਸਦ ਇਤਿਹਾਸਕ ਅਨਿਆਂ ਨੂੰ ਦੂਰ ਕਰਨਾ ਅਤੇ ਸ਼ਮੂਲੀਅਤ ਨੂੰ ਉਤਸ਼ਾਹ ਦੇਣਾ ਹੈ।'' ਸਿੰਘ ਨੇ ਕਿਹਾ,''ਕਿਉਂਕਿ ਇਨ੍ਹਾਂ ਅਹੁਦਿਆਂ ਨੂੰ ਵਿਸ਼ੇਸ਼ ਮੰਨਦੇ ਹੋਏ ਏਕਲ-ਕੈਡਰ ਅਹੁਦੇ ਵਜੋਂ ਨਾਮਜ਼ਦ ਕੀਤਾ ਗਿਆ ਹੈ, ਇਸ ਲਈ ਇਨ੍ਹਾਂ ਨਿਯੁਕਤੀਆਂ 'ਚ ਰਾਖਵਾਂਕਰਨ ਦੀ ਕੋਈ ਵਿਵਸਥਾ ਨਹੀਂ ਹੈ। ਮਾਨਯੋਗ ਪ੍ਰਧਾਨ ਮੰਤਰੀ ਦੇ ਸਮਾਜਿਕ ਨਿਆਂ ਯਕੀਨੀ ਕਰਨ ਦੇ ਦ੍ਰਿਸ਼ਟੀਕੋਣ ਨੂੰ ਧਿਆਨ 'ਚ ਰੱਖਦੇ ਹੋਏ, ਇਸ ਕਦਮ ਦੀ ਸਮੀਖਿਆ ਅਤੇ ਸੁਧਾਰ ਦੀ ਲੋੜ ਹੈ।'' ਉਨ੍ਹਾਂ ਕਿਹਾ,''ਮੈਂ ਯੂ.ਪੀ.ਐੱਸ.ਸੀ. ਤੋਂ 17 ਅਗਸਤ 2024 ਨੂੰ ਜਾਰੀ ਲੈਟਰਲ ਐਂਟਰੀ ਭਰਤੀ ਇਸ਼ਤਿਹਾਰ ਨੂੰ ਰੱਦ ਕਰਨ ਦੀ ਅਪੀਲ ਕਰਦਾ ਹਾਂ।'' ਸਿੰਘ ਨੇ ਕਿਹਾ ਕਿ ਇਹ ਕਦਮ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਦੀ ਦਿਸ਼ਾ 'ਚ ਇਕ ਮਹੱਤਵਪੂਰਨ ਤਰੱਕੀ ਹੋਵੇਗਾ।

ਲੈਟਰਲ ਐਂਟਰੀ ਕੀ ਹੈ?

ਲੈਟਰਲ ਐਂਟਰੀ ਦਾ ਮਤਲਬ ਹੈ ਬਿਨਾਂ ਪ੍ਰੀਖਿਆ ਦੇ ਸਿੱਧੀ ਭਰਤੀ। ਕਈ ਵਾਰ UPSC ਲੈਟਰਲ ਐਂਟਰੀ ਰਾਹੀਂ ਕੇਂਦਰ ਸਰਕਾਰ ਲਈ ਵੱਡੇ ਅਹੁਦਿਆਂ 'ਤੇ ਮਾਹਿਰਾਂ ਦੀ ਸਿੱਧੀ ਭਰਤੀ ਕਰਦਾ ਹੈ। ਇਸ 'ਚ ਮਾਲੀਆ, ਵਿੱਤ, ਆਰਥਿਕ, ਖੇਤੀਬਾੜੀ, ਸਿੱਖਿਆ ਵਰਗੇ ਖੇਤਰਾਂ 'ਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ। ਸਰਕਾਰੀ ਮੰਤਰਾਲਿਆਂ 'ਚ ਸੰਯੁਕਤ ਸਕੱਤਰ, ਡਾਇਰੈਕਟਰ ਅਤੇ ਡਿਪਟੀ ਸਕੱਤਰ ਦੇ ਅਹੁਦਿਆਂ 'ਤੇ ਭਰਤੀ ਲੈਟਰਲ ਐਂਟਰੀ ਰਾਹੀਂ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News