ਮੋਦੀ ਸਰਕਾਰ ਨੇ ਜਨਤਾ ਨੂੰ ਦਿੱਤਾ ਇਕ ਹੋਰ ਝਟਕਾ, ਪੜ੍ਹੋ ਪੂਰੀ ਖ਼ਬਰ

Friday, Nov 03, 2017 - 05:15 PM (IST)

ਮੋਦੀ ਸਰਕਾਰ ਨੇ ਜਨਤਾ ਨੂੰ ਦਿੱਤਾ ਇਕ ਹੋਰ ਝਟਕਾ, ਪੜ੍ਹੋ ਪੂਰੀ ਖ਼ਬਰ

ਨੇਰਚੌਕ— ਹਰ ਦਿਨ ਵਧਦੀ ਮਹਿੰਗਾਈ ਨੇ ਜਨਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਨਾਲ ਹੀ ਭਾਜਪਾ ਸਰਕਾਰ ਵੱਲੋਂ ਹੁਣ ਗੈਸ ਸਿਲੰਡਰ ਦੇ ਕੀਮਤ 93 ਰੁਪਏ ਵਧਾ ਕੇ ਭੋਲੀ-ਭਾਲੀ ਜਨਤਾ ਨੂੰ ਇਕ ਹੋਰ ਝਟਕਾ ਦਿੱਤਾ ਹੈ। ਮੋਦੀ ਸਰਕਾਰ ਦੀ ਗਲਤ ਆਰਥਿਕ ਨੀਤੀਆ ਨੇ ਅਰਥ ਵਿਵਸਥਾ ਨੂੰ ਢਾਹ-ਢੇਰੀ ਕਰ ਦਿੱਤਾ ਹੈ। ਬਲਹ ਤੋਂ ਕਾਂਗਰਸ ਉਮੀਦਵਾਰ ਪ੍ਰਕਾਸ਼ ਚੌਧਰੀ ਨੇ ਸਿਧਆਣੀ 'ਚ ਚੋਣ ਪ੍ਰਚਾਰ ਮੁਹਿੰਮ 'ਚ ਕਿਹਾ ਕਿ ਪ੍ਰਦੇਸ਼ ਸਰਕਾਰ ਦਾ ਸਾਢੇ 4 ਸਾਲ ਦਾ ਕਾਰਜਕਾਲ ਸੁਨਿਹਰਾ ਰਿਹਾ ਹੈ।
ਬਲਹ 'ਚ ਹੋਇਆ ਸੁਨਿਹਰਾ ਵਿਕਾਸ
ਬੀਤੇ ਸਾਢੇ 4 ਸਾਲਾਂ 'ਚ ਦੇਸ਼ ਭਰ 'ਚ ਬਿਨਾਂ ਕਿਸੇ ਭੇਦ-ਭਾਵ ਦੇ ਵਿਕਾਸ ਕਰਵਾਇਆ ਗਿਆ ਹੈ। ਬਲਹ 'ਚ ਹੋਇਆ ਇਹ ਸੁਨਿਹਰਾ ਵਿਕਾਸ ਇਤਿਹਾਸ ਦੇ ਪੰਨਿਆ 'ਤੇ ਸੁਨਿਹਰੀ ਅੱਖਰਾਂ 'ਚ ਲਿਖਿਆ ਗਿਆ ਹੈ, ਪ੍ਰੰਤੂ ਅਫਸੋਸ ਹੈ ਕਿ ਭਾਜਪਾ ਨੇਤਾਵਾਂ ਨੂੰ ਬਲਹ 'ਚ ਹੋਇਆ ਅਨਮੋਲ ਵਿਕਾਸ ਨੂੰ ਦੇਖ ਕੇ ਖੁਸ਼ੀ ਹੋਣ ਦੀ ਬਜਾਏ ਦੁੱਖ ਹੋ ਰਿਹਾ ਹੈ, ਜੋ ਕਿ ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਬਲਹ ਵਿਧਾਨਸਭਾ 'ਚ ਕੰਨਿਆ ਕਾਲਜ, ਡੀ. ਐੈੱਸ. ਪੀ. ਕਾਰਜਕਾਲ, ਸਬ-ਕੋਰਟ ਦੀ ਉਸਾਰੀ ਦਾ ਬਿਜਲੀ ਵਿਭਾਗ ਦਾ ਡਿਵੀਜ਼ਨ ਸਥਾਪਿਤ ਕਰਵਾਉਣਾ ਲਕਸ਼ ਹੈ। ਸਿਧਆਣੀ ਤੋਂ ਹੇਮਰਾਜ, ਸੀਤਾ ਰਾਮ, ਹਰਦਯ ਰਾਮ, ਸ਼ਿਵ ਰਾਮ, ਢਮੇਸ਼ਵਰ ਠਾਕੁਰ, ਕਰਮ ਚੰਦ, ਪਰਮਾ ਰਾਮ, ਚਮਨ ਲਾਲ, ਭਾਦਰ ਸਿੰਘ, ਸੀਤਾ ਰਾਮ ਅਤੇ ਰਿੜਕੂ ਰਾਮ ਆਦਿ ਆਪਣੇ ਰਿਸ਼ਤੇਦਾਰਾਂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ।


Related News