ਕੋਰੋਨਾ ਵਾਇਰਸ : ਮੋਦੀ ਸਰਕਾਰ ਦੀ ਲੋਕਾਂ ਨੂੰ ਸਲਾਹ- ਘਰਾਂ ''ਚ ਬਣੇ ਮਾਸਕ ਪਹਿਨੋ

Saturday, Apr 04, 2020 - 03:39 PM (IST)

ਕੋਰੋਨਾ ਵਾਇਰਸ : ਮੋਦੀ ਸਰਕਾਰ ਦੀ ਲੋਕਾਂ ਨੂੰ ਸਲਾਹ- ਘਰਾਂ ''ਚ ਬਣੇ ਮਾਸਕ ਪਹਿਨੋ

ਨਵੀਂ ਦਿੱਲੀ (ਭਾਸ਼ਾ)— ਭਾਰਤ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਮਾਮਲਿਆਂ ਵਿਚ ਤੇਜ਼ੀ ਆਉਣ ਨਾਲ ਹੀ ਨਰਿੰਦਰ ਮੋਦੀ ਸਰਕਾਰ ਨੇ ਸ਼ਨੀਵਾਰ ਨੂੰ ਇਕ ਸਲਾਹ ਜਾਰੀ ਕੀਤੀ ਹੈ। ਸਰਕਾਰ ਨੇ ਕੋਰੋਨਾ ਦਾ ਪ੍ਰਸਾਰ ਰੋਕਣ ਲਈ ਲੋਕਾਂ ਨੂੰ 'ਘਰਾਂ 'ਚ ਬਣੇ ਮਾਸਕ' ਪਹਿਨਣ ਨੂੰ ਕਿਹਾ ਹੈ, ਖਾਸ ਤੌਰ 'ਤੇ ਉਦੋਂ ਜਦੋਂ ਉਹ ਘਰਾਂ 'ਚੋਂ ਬਾਹਰ ਨਿਕਲਣ। 'ਚਿਹਰੇ ਅਤੇ ਮੂੰਹ ਦੇ ਬਚਾਅ ਲਈ ਘਰ 'ਚ ਬਣੇ ਸੁਰੱਖਿਆ ਕਵਰ ਦੇ ਇਸਤੇਮਾਲ ਦੀ ਸਲਾਹ' 'ਚ ਸਰਕਾਰ ਨੇ ਕਿਹਾ ਕਿ ਅਜਿਹੇ ਮਾਸਕ ਦਾ ਇਸਤੇਮਾਲ ਵੱਡੇ ਪੱਧਰ 'ਤੇ ਕਮਿਊਨਿਟੀ ਦਾ ਬਚਾਅ ਹੋਵੇਗਾ ਅਤੇ ਕਈ ਦੇਸ਼ਾਂ ਨੇ ਘਰਾਂ 'ਚ ਬਣੇ ਮਾਸਕ ਦੇ ਆਮ ਲੋਕਾਂ ਲਈ ਫਾਇਦੇਮੰਦ ਹੋਣ ਦਾਅਵਾ ਕੀਤਾ ਹੈ। ਦੇਸ਼ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵਧ ਕੇ 3082 ਹੋ ਗਈ ਹੈ, ਜਦਕਿ ਇਸ ਬੀਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 86 ਹੋ ਗਈ ਹੈ। 

ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੀ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਰੇ ਨਾਗਰਿਕਾਂ ਲਈ ਨਾਨ-ਮੈਡੀਕਲ ਮਾਸਕ ਦੀ ਸਿਫਾਰਸ਼ ਕੀਤੀ ਹੈ। ਜਿਸ ਨਾਲ ਮੈਡੀਕਲ ਕਰਮਚਾਰੀਆਂ ਲਈ ਮੈਡੀਕਲ ਪੱਧਰੀ ਮਾਸਕ ਦੀ ਉਪਲੱਬਧਤਾ ਯਕੀਨੀ ਹੋ ਸਕੇ। ਅਮਰੀਕੀ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਸਿਫਾਰਸ਼ ਕੀਤੀ ਹੈ ਕਿ ਅਮਰੀਕੀ ਨਾਗਰਿਕ ਸਾਧਾਰਣ ਕੱਪੜਾ ਜਾਂ ਕੱਪੜੇ ਤੋਂ ਬਣੇ ਮਾਸਕ ਦੀ ਵਰਤੋਂ ਚਿਹਰੇ ਨੂੰ ਢੱਕਣ ਲਈ ਕਰੇ। ਇਨ੍ਹਾਂ ਨੂੰ ਆਨਲਾਈਨ ਖਰੀਦਿਆ ਜਾ ਸਕਦਾ ਹੈ ਜਾਂ ਘਰ 'ਚ ਵੀ ਬਣਾਇਆ ਜਾ ਸਕਦਾ ਹੈ।


author

Tanu

Content Editor

Related News