ਮੋਦੀ ਨੇ ਬੁਲਾਈ ਕੈਬਨਿਟ ਮੰਤਰੀਆਂ ਦੀ ਅਹਿਮ ਬੈਠਕ

Wednesday, Jun 13, 2018 - 11:52 AM (IST)

ਮੋਦੀ ਨੇ ਬੁਲਾਈ ਕੈਬਨਿਟ ਮੰਤਰੀਆਂ ਦੀ ਅਹਿਮ ਬੈਠਕ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ 4 ਵਜੇ ਕੈਬਨਿਟ ਮੰਤਰੀਆਂ ਦੀ ਬੈਠਕ ਬੁਲਾਈ ਹੈ। ਜਾਣਕਾਰੀ ਮੁਤਾਬਕ ਇਸ ਮੰਤਰੀ ਪਰਿਸ਼ਦ ਦੀ ਬੈਠਕ ਦਾ ਉਦੇਸ਼ ਸਰਕਾਰ ਦੀਆਂ ਮੁੱਖ ਯੋਜਨਾਵਾਂ ਅਤੇ ਵਰਤਮਾਨ ਐੱਨ. ਡੀ. ਏ. ਸ਼ਾਸਨ ਦੇ ਆਖਰੀ ਸਾਲ ਦੀ ਸਮੀਖਿਆ ਕਰਨਾ ਹੈ। ਇਸ ਬੈਠਕ 'ਚ ਪ੍ਰਧਾਨ ਮੰਤਰੀ ਡਰੱਗ ਯੋਜਨਾ, ਅਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਪ੍ਰਧਾਨ ਮੰਤਰੀ ਉਜਵਲ ਯੋਜਨਾ ਵਰਗੀਆਂ ਕਈ ਯੋਜਨਾਵਾਂ ਦੀ ਸਮੀਖਿਆ ਕਰਨਗੇ।
ਜਾਣਕਾਰੀ ਇਸ ਬੈਠਕ 'ਚ ਪੀ. ਐੱਮ. ਮੋਦੀ ਆਪਣੀ ਸਰਕਾਰ ਦੇ ਪਿਛਲੇ 4 ਸਾਲਾਂ ਦੀ ਕਾਮਯਾਬੀ ਦਾ ਮੁਲਾਂਕਣ ਕਰਦੇ ਹੋਏ ਮਹੱਤਵਪੂਰਨ ਯੋਜਨਾਵਾਂ ਦੀ ਸਮੀਖਿਆ ਕਰਨਗੇ ਅਤੇ ਅਗਲੇ ਇਕ ਸਾਲ ਲਈ ਸਰਕਾਰ ਦੇ ਕੰਮਕਾਜ ਦਾ ਏਜੰਡਾ ਇਸ ਬੈਠਕ 'ਚ ਤਹਿ ਕੀਤਾ ਜਾ ਸਕਦਾ ਹੈ। ਇਸ ਬੈਠਕ 'ਚ ਸਰਕਾਰ ਆਪਣੀਆਂ ਚੋਣਾਂ ਦੀਆਂ ਚਿੰਤਾਂ ਦੇ ਮੱਦੇਨਜ਼ਰ ਵੱਡੀਆਂ ਯੋਜਨਾਵਾਂ 'ਤੇ ਵਿਚਾਰ ਕਰੇਗੀ। 
ਦੱਸਿਆ ਜਾ ਰਿਹਾ ਹੈ ਕਿ ਮੌਜੂਦ ਰਹਿਣ ਦੇ ਕਾਰਨ ਪ੍ਰਧਾਨ ਮੰਤਰੀ ਹੋਰ ਮੰਤਰਾਲੇ ਅਤੇ ਵਿਭਾਗ ਦੀ ਸਮੀਖਿਆ ਕਰਦੇ ਹੋਏ ਮੰਤਰੀਆਂ ਤੋਂ ਸਿੱਧਾ ਸਵਾਲ ਵੀ ਪੁੱਛ ਸਕਣਗੇ ਅਤੇ ਉਨ੍ਹਾਂ ਨੂੰ ਟਾਸਕ ਵੀ ਦੇ ਸਕਣਗੇ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਮਹੀਨੇ 4 ਸਾਲ ਦਾ ਕੰਮਕਾਜ ਪੂਰਾ ਕਰ ਲਿਆ ਅਤੇ 5ਵੇਂ ਸਾਲ 'ਚ ਦਾਖਲ ਕਰ ਲਿਆ। 5ਵੇਂ ਸਾਲ ਨੂੰ ਚੋਣਾਂ ਦਾ ਸਾਲ ਮੰਨਿਆ ਜਾਂਦਾ ਹੈ, ਜਿਸ 'ਚ ਸਰਕਾਰ ਨੂੰ ਹੋਰ ਸੋਧਾਂ ਨਾਲ ਜੁੜਦੇ ਹੋਏ ਕਦਮ ਵਧਾਉਣਾ ਹੁੰਦਾ ਹੈ, ਜਿਸ ਨਾਲ ਉਹ ਚੋਣਾਂ 'ਚ ਰਾਜਨੀਤੀ ਲਾਭ ਹਾਸਲ ਕਰ ਸਕਣ।  


Related News