ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੰਗੀ ਖ਼ਬਰ, ਭਾਰਤ 'ਚ ਕਦੇ ਵੀ ਆ ਸਕਦੀ ਹੈ ਮੋਡਰਨਾ ਵੈਕਸੀਨ

Sunday, Jul 18, 2021 - 01:21 PM (IST)

ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੰਗੀ ਖ਼ਬਰ, ਭਾਰਤ 'ਚ ਕਦੇ ਵੀ ਆ ਸਕਦੀ ਹੈ ਮੋਡਰਨਾ ਵੈਕਸੀਨ

ਨਵੀਂ ਦਿੱਲੀ- ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਦੇਸ਼ ਵਿਚ ਕਦੇ ਵੀ ਮੋਡਰਨਾ ਵੈਕਸੀਨ ਦੀ ਖ਼ੁਰਾਕ ਆ ਸਕਦੀ ਹੈ। ਸਰਕਾਰ ਨੇ ਅਮਰੀਕਾ ਨੂੰ ਚਿੱਠੀ ਲਿਖੀ ਹੈ, ਜਿਸ ਦੇ ਜਵਾਬ ਦੀ ਉਡੀਕ ਹੈ। ਜੇ ਇਸ ਚਿੱਠੀ ਵਿਚ ਮੌਜੂਦ ਨਿਯਮਾਂ ’ਤੇ ਆਪਸੀ ਸਹਿਮਤੀ ਬਣਦੀ ਹੈ ਤਾਂ ਉਸ ਦੇ ਹਫ਼ਤੇ ਭਰ ’ਚ ਮੋਡਰਨਾ ਵੈਕਸੀਨ ਦੀ ਪਹਿਲੀ ਖੇਪ ਭਾਰਤ ’ਚ ਆ ਸਕਦੀ ਹੈ।

ਇਹ ਵੀ ਪੜ੍ਹੋ : ਦੇਸ਼ 'ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਬੀਤੇ 24 ਘੰਟਿਆਂ 'ਚ 41 ਹਜ਼ਾਰ ਤੋਂ ਵਧ ਨਵੇਂ ਮਾਮਲੇ ਹੋਏ ਦਰਜ

ਟੀਕਾਕਰਨ ਐਂਪਾਵਰਡ ਗਰੁੱਪ ਦੇ ਚੇਅਰਮੈਨ ਡਾ. ਵੀ. ਕੇ. ਪਾਲ ਨੇ ਕਿਹਾ ਕਿ ਮੋਡਰਨਾ ਨੂੰ 2 ਹਫ਼ਤੇ ਪਹਿਲਾਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿੱਤੀ ਗਈ ਸੀ। ਹੁਣ ਇਹ ਪ੍ਰਕਿਰਿਆ ਵਿਚ ਹੈ। ਅਸਲ ’ਚ ਅਮਰੀਕਾ ਨੇ ਭਾਰਤ ਨੂੰ ਮੋਡਰਨਾ ਦੀਆਂ ਲਗਭਗ 70 ਲੱਖ ਖੁਰਾਕਾਂ ਦੇਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਕੰਪਨੀ ਨੂੰ ਅਪਲਾਈ ਕੀਤਾ ਗਿਆ। ਇਸ ਤੋਂ ਤੁਰੰਤ ਬਾਅਦ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਮੋਡਰਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਵੀ ਪ੍ਰਦਾਨ ਕਰ ਦਿੱਤੀ। ਇਸ ਦੇ ਨਾਲ ਹੀ ਮੋਡਰਨਾ ਦੇਸ਼ ਦੀ ਚੌਥੀ ਕੋਵਿਡ ਵੈਕਸੀਨ ਵੀ ਬਣ ਗਈ ਹੈ ਪਰ ਮਨਜ਼ੂਰੀ ਦੇਣ ਤੋਂ ਬਾਅਦ ਵੀ ਹੁਣ ਤਕ ਇਸ ਵੈਕਸੀਨ ਦੀ ਇਕ ਵੀ ਖੇਪ ਭਾਰਤ ਨੂੰ ਨਹੀਂ ਮਿਲੀ।

ਇਹ ਵੀ ਪੜ੍ਹੋ : ਸ਼ਿਮਲਾ ’ਚ ਉਮੜੀ ਭਾਰੀ ਭੀੜ, PM ਮੋਦੀ ਦੀ ਅਪੀਲ ਦਾ ਵੀ ਨਹੀਂ ਹੋ ਰਿਹਾ ਸੈਲਾਨੀਆਂ ’ਤੇ ਅਸਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕਮੈਂਟ ਬਾਕਸ 'ਚ ਦਿਓ ਜਵਾਬ 


author

DIsha

Content Editor

Related News