ਦੇਸ਼ ਭਰ 'ਚ ਕਈ ਥਾਵਾਂ 'ਤੇ ਮੌਕ ਡ੍ਰਿਲ ਸ਼ੁਰੂ! ਜੰਗ ਦੀ ਹੋ ਰਹੀ ਤਿਆਰੀ
Wednesday, May 07, 2025 - 05:18 PM (IST)

ਨੈਸ਼ਨਲ ਡੈਸਕ- ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਅੰਦਰ ਭਾਰਤੀ ਫੌਜ ਦੇ ਹਵਾਈ ਹਮਲੇ ਤੋਂ ਬਾਅਦ, ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਮੌਕ ਡ੍ਰਿਲਸ ਸ਼ੁਰੂ ਹੋ ਗਈ ਹੈ। 7 ਮਈ ਨੂੰ ਸਰਕਾਰ ਨੇ ਕਈ ਸੂਬਿਆਂ ਵਿੱਚ ਮੌਕ ਡ੍ਰਿਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਸਮੇਂ ਦੌਰਾਨ ਸਿਵਲ ਡਿਫੈਂਸ ਨਾਲ ਜੁੜੇ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ।
ਦੱਸ ਦੇਈਏ ਕਿ ਰਾਜਧਾਨੀ ਦਿੱਲੀ, ਰਾਜਸਥਾਨ ਅਤੇ ਹੈਦਰਾਬਾਦ ਸਮੇਤ ਦੇਸ਼ ਭਰ ਵਿੱਚ ਕਈ ਥਾਵਾਂ 'ਤੇ ਮੌਕ ਡ੍ਰਿਲ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਅੱਜ ਦੇਸ਼ ਭਰ ਵਿੱਚ ਇੱਕ ਮੌਕ ਡ੍ਰਿਲ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਇਸਨੂੰ ਸਿਵਲ ਡਿਫੈਂਸ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- 7 ਮਈ ਨੂੰ ਦੇਸ਼ ਭਰ 'ਚ ਵੱਜਣਗੇ ਖਤਰੇ ਦੇ ਘੁੱਗੂ! ਭਾਰਤੀ ਗ੍ਰਹਿ ਮੰਤਰਾਲਾ ਨੇ ਜਾਰੀ ਕਰ'ਤੇ ਹੁਕਮ
ਮੋਕ ਡ੍ਰਿਲ ਦੀ ਤਿਆਰੀ ਵਿਚਕਾਰ ਪਾਕਿਸਤਾਨ 'ਤੇ ਏਅਰ ਸਟ੍ਰਾਈਕ
ਮੌਕ ਡ੍ਰਿਲ ਦੀਆਂ ਤਿਆਰੀਆਂ ਵਿਚਕਾਰ ਭਾਰਤ ਨੇ ਪਾਕਿਸਤਾਨ 'ਤੇ ਏਅਰ ਸਟ੍ਰਾਈਕ ਕੀਤੀ ਹੈ। ਇਸ ਦੇ ਨਾਲ ਹੀ ਪਹਿਲਗਾਮ ਦੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਨੂੰ ਸਬਕ ਸਿਖਾਉਣ ਲਈ ਅੱਜ ਦੋ ਵੱਡੇ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਭਾਰਤੀ ਹਵਾਈ ਫੌਜ 7 ਅਤੇ 8 ਮਈ ਨੂੰ ਪਾਕਿਸਤਾਨ ਸਰਹੱਦ 'ਤੇ ਵੱਡੇ ਪੱਧਰ 'ਤੇ ਜੰਗੀ ਅਭਿਆਸ ਕਰੇਗੀ। ਇਸ ਵਿੱਚ ਰਾਫੇਲ, ਮਿਰਾਜ-2000, ਤੇਜਸ ਅਤੇ ਸੁਖੋਈ-30 ਵਰਗੇ ਸਾਰੇ ਫਰੰਟਲਾਈਨ ਲੜਾਕੂ ਜਹਾਜ਼ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਦੇਸ਼ ਦੇ 259 ਸੰਵੇਦਨਸ਼ੀਲ ਜ਼ਿਲ੍ਹਿਆਂ ਵਿੱਚ ਸਿਵਲ ਸੁਰੱਖਿਆ ਦੀ ਜਾਂਚ ਕਰਨ ਲਈ ਮੌਕ ਡ੍ਰਿਲਸ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪਾਕਿਸਤਾਨ ਸਰਹੱਦ 'ਤੇ ਆਸਮਾਨ 'ਚ ਗੱਜਨਗੇ ਰਾਫੇਲ, ਸੁਖੋਈ ਅਤੇ ਮਿਰਾਜ, NOTAM ਹੋਇਆ ਜਾਰੀ
ਮਹਾਰਾਸ਼ਟਰ ਵਿੱਚ ਮੌਕ ਡ੍ਰਿਲ ਲਈ ਚੁਣੇ ਗਏ ਖੇਤਰਾਂ ਵਿੱਚ ਮੁੰਬਈ, ਠਾਣੇ, ਪੁਣੇ, ਨਾਸਿਕ, ਉਰਨ, ਤਾਰਾਪੁਰ, ਰੋਹਾ-ਨਾਗੋਠਾਣੇ, ਮਨਮਾਡ, ਸਿੰਨਰ, ਪਿੰਪਰੀ-ਚਿੰਚਵਾੜ, ਛਤਰਪਤੀ ਸੰਭਾਜੀਨਗਰ (ਔਰੰਗਾਬਾਦ), ਭੁਸਾਵਲ, ਰਾਏਗੜ੍ਹ, ਰਤਨਾਗਿਰੀ, ਸਿੰਧੂਦੁਰਗ ਅਤੇ ਥਲ-ਵੈਸ਼ੇਤ ਸ਼ਾਮਲ ਹਨ। ਇਹ ਮੌਕ ਡ੍ਰਿਲਸ ਹਵਾਈ ਹਮਲੇ ਦੀਆਂ ਚੇਤਾਵਨੀਆਂ, ਐਮਰਜੈਂਸੀ ਪ੍ਰਤੀਕਿਰਿਆ ਪ੍ਰੋਟੋਕੋਲ ਅਤੇ ਜਨਤਕ ਸੁਰੱਖਿਆ ਉਪਾਵਾਂ ਲਈ ਤਿਆਰੀ 'ਤੇ ਕੇਂਦ੍ਰਿਤ ਹੋਣਗੇ। ਇਸ ਵਿੱਚ ਸਿਵਲ ਡਿਫੈਂਸ ਵਾਰਡਨ, ਹੋਮ ਗਾਰਡ, ਵਲੰਟੀਅਰ, ਐਨਸੀਸੀ, ਐਨਐਸਐਸ ਤੋਂ ਇਲਾਵਾ ਵਿਦਿਆਰਥੀ ਅਤੇ ਸਥਾਨਕ ਨਿਵਾਸੀ ਵੀ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਜ਼ਖ਼ਮੀਆਂ ਦਾ ਹੁਣ ਹੋਵੇਗਾ ਮੁਫ਼ਤ ਇਲਾਜ! ਸਰਕਾਰ ਲਿਆਈ ਨਵੀਂ ਸਕੀਮ