ਵਿਧਾਇਕ ਨੇ 2 ਜਹਾਜ਼ਾਂ ’ਚ ਫਸੇ 39 ਭਾਰਤੀਆਂ ਦੀ ਮਦਦ ਲਈ ਕੇਂਦਰ ਨੂੰ ਲਿਖੀ ਚਿੱਠੀ

01/02/2021 6:22:18 PM

ਮਹਾਰਾਸ਼ਟਰ (ਭਾਸ਼ਾ)— ਮਹਾਰਾਸ਼ਟਰ ਦੇ ਬਹੁਜਨ ਵਿਕਾਸ ਆਘਾੜੀ ਵਿਧਾਇਕ ਸ਼ਿਤਿਜ ਠਾਕੁਰ ਨੇ ਵਿਦੇਸ਼ ਮੰਤਰੀ ਨੂੰ ਇਕ ਚਿੱਠੀ ਲਿਖ ਕੇ ਪਿਛਲੇ ਕੁਝ ਮਹੀਨਿਆਂ ਤੋਂ ਚੀਨੀ ਜਲ ਖੇਤਰ ਵਿਚ 2 ਕਾਰਗੋ ਸਮੁੰਦਰੀ ਜਹਾਜ਼ਾਂ ’ਚ ਫਸੇ 39 ਭਾਰਤੀਆਂ ਦੀ ਮਦਦ ਕਰਨ ਦੀ ਬੇਨਤੀ ਕੀਤੀ ਹੈ। ਦੋਹਾਂ ਜਹਾਜ਼ਾਂ ’ਚ ਫਸੇ ਭਾਰਤੀਆਂ ਵਿਚ ਕਈ ਲੋਕ ਮਹਾਰਾਸ਼ਟਰ ਤੋਂ ਹਨ। ਪਾਲਘਰ ਜ਼ਿਲ੍ਹੇ ਦੀ ਨੱਲਾਸੋਪਾਰਾ ਸੀਟ ਤੋਂ ਵਿਧਾਇਕ ਠਾਕੁਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲਿਖੀ ਚਿੱਠੀ ਵਿਚ ਦਾਅਵਾ ਕੀਤਾ ਹੈ ਕਿ ਜਹਾਜ਼ ਐੱਮ. ਵੀ. ਜਗ ਆਨੰਦ ਅਤੇ ਐੱਮ. ਵੀ. ਅਨਾਸਤਾਸੀਆ ’ਚ ਫਸੇ ਚਾਲਕ ਦਲ ਦੇ ਕੁਝ ਮੈਂਬਰ ਜ਼ਿਲ੍ਹੇ ਦੇ ਵਸਈ ਤਾਲੁਕਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਜਹਾਜ਼ ’ਚ ਫਸੇ ਭਾਰਤੀ ਪਰੇਸ਼ਾਨ ਹਨ ਅਤੇ ਉਨ੍ਹਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਵਿਧਾਇਕ ਨੇ ਚਿੱਠੀ ਵਿਚ ਕਿਹਾ ਕਿ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਰੰਤ ਇਸ ਮਾਮਲੇ ਵੱਲ ਧਿਆਨ ਦਿਓ ਅਤੇ ਜਹਾਜ਼ ’ਚ ਫਸੇ ਭਾਰਤੀਆਂ ਨੂੰ ਬਚਾਉਣ ’ਚ ਮਦਦ ਕਰੋ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਦੋਹਾਂ ਜਹਾਜ਼ਾਂ ’ਚ ਫਸੇ 39 ਭਾਰਤੀਆਂ ਦੀ ਮਨੁੱਖੀ ਜ਼ਰੂਰਤਾਂ ਨੂੰ ਧਿਆਨ ’ਚ ਰੱਖਣ ਅਤੇ ਇਸ ਮੁੱਦੇ ਦਾ ਛੇਤੀ ਹੱਲ ਕੱਢਣ ਲਈ ਚੀਨੀ ਪ੍ਰਸ਼ਾਸਨ ਨਾਲ ਭਾਰਤੀ ਹਾਈ ਕਮਿਸ਼ਨ ਲਗਾਤਾਰ ਸੰਪਰਕ ਵਿਚ ਹੈ। ਇਸ ਤੋਂ ਇਲਾਵਾ ਵਿਦੇਸ਼ ਮੰਤਰਾਲਾ ਵੀ ਨਵੀਂ ਦਿੱਲੀ ਸਥਿਤੀ ਚੀਨੀ ਦੂਤਘਰ ਦੇ ਸੰਪਰਕ ਵਿਚ ਹਨ। 


Tanu

Content Editor

Related News