ਹਥਿਆਰ ਲਹਿਰਾਉਣ ਵਾਲੇ ਪ੍ਰਣਵ ਸਿੰਘ ਚੈਂਪੀਅਨ ਦੀ CISF ਸੁਰੱਖਿਆ ਲਈ ਵਾਪਸ
Sunday, Jul 21, 2019 - 08:40 AM (IST)

ਦੇਹਰਾਦੂਨ—ਉਤਰਾਖੰਡ ਦੇ ਹਰਿਦੁਆਰ ਦੇ ਖਾਨਪੁਰ ਤੋਂ ਵਿਧਾਇਕ ਕੁੰਵਰ ਪ੍ਰਤਾਪ ਸਿੰਘ ਚੈਂਪੀਅਨ ਦੀ ਸੀ. ਆਈ. ਐੱਸ. ਐੱਫ. ਸੁਰੱਖਿਆ ਵਾਪਸ ਲੈ ਲਈ ਗਈ ਹੈ। ਕੁਝ ਦਿਨ ਪਹਿਲਾਂ ਹੀ ਭਾਜਪਾ ਨੂੰ ਪਾਰਟੀ ਤੋਂ ਬਰਖਾਸਤ ਕਰਨਾ ਪਿਆ ਸੀ।
ਦੱਸ ਦੇਈਏ ਕਿ ਪ੍ਰਣਵ ਚੈਂਪੀਅਨ ਦਾ ਬੀਤੇ ਦਿਨੀਂ ਸ਼ੋਸਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਸ਼ਰਾਬ ਪੀ ਕੇ ਨੱਚ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਣਵ ਸਿੰਘ ਚੈਂਪੀਅਨ 'ਤੇ ਸੂਬਾ ਭਾਜਪਾ ਪਾਰਟੀ ਨੇ ਕੇਂਦਰੀ ਲੀਡਰਸ਼ਿਪ ਤੋਂ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ। ਪ੍ਰਣਵ ਸਿੰਘ ਚੈਂਪੀਅਨ ਦੇ ਵਾਇਰਲ ਵੀਡੀਓ ਦੀ ਭਾਜਪਾ ਨੇ ਸਖਤ ਆਲੋਚਨਾ ਵੀ ਕੀਤੀ ਸੀ।