ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਬਰਾਮਦ, ਪਰਿਵਾਰ ਨੇ ਰਿਸ਼ਤੇਦਾਰਾਂ ''ਤੇ ਲਗਾਇਆ ਕਤਲ ਦਾ ਦੋਸ਼

Thursday, Apr 07, 2022 - 11:56 AM (IST)

ਇੰਦਰੀ- ਕਰਨਾਲ ਦੇ ਇੰਦਰੀ ਹਲਕੇ ਦੇ ਪਿੰਡ ਕਮਾਲਪੁਰ ਰੋਡਾਨ 'ਚ ਮੰਗਲਵਾਰ ਨੂੰ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਏ 5 ਸਾਲਾ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਬੁੱਧਵਾਰ ਸਵੇਰੇ ਗੁਆਂਢੀ ਦੇ ਘਰ ਦੀ ਛੱਤ ਤੋਂ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਖ਼ਦਸ਼ਾ ਹੈ ਕਿ ਬੱਚੇ ਦਾ ਕਤਲ ਕਰ ਕੇ ਲਾਸ਼ ਛੱਤ 'ਤੇ ਸੁੱਟੀ ਗਈ ਹੈ। ਉੱਥੇ ਹੀ ਪਰਿਵਾਰ ਵਾਲਿਆਂ ਨੇ ਆਪਣੇ ਹੀ ਰਿਸ਼ਤੇਦਾਰਾਂ 'ਤੇ ਸ਼ੱਕ ਜਤਾਇਆ ਹੈ। ਕੁਝ ਸਮੇਂ ਪਹਿਲਾਂ ਖੇਤ ਦੀ ਜ਼ਮੀਨ ਨੂੰ ਲੈ ਕੇ ਕਹਾਸੁਣੀ ਹੋਈ ਸੀ। ਮ੍ਰਿਤਕ ਜਸ਼ ਦੇ ਚਾਚਾ ਨੇ ਦੱਸਿਆ ਕਿ ਉਸ ਦੇ ਤਾਏ ਦੇ ਮੁੰਡੇ ਰਾਜੇਸ਼ ਨਾਲ 3 ਮਹੀਨੇ ਪਹਿਲਾਂ ਹੀ ਖੇਤ ਦੀ ਜਗ੍ਹਾ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਨੇ ਅਜਿਹਾ ਕੀਤਾ ਹੈ। ਹਾਲਾਂਕਿ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਇਕ ਬਾਬਾ 'ਤੇ ਉਸ ਦਾ ਸ਼ੱਕ ਜ਼ਾਹਰ ਕੀਤਾ ਸੀ, ਕਿਉਂਕਿ ਉਹ ਇਕ ਭਾਰੀ ਝੋਲੀ ਲੈ ਕੇ ਪਿੰਡ 'ਚ ਘੁੰਮ ਰਿਹਾ ਸੀ। ਉਸੇ ਬੱਚੇ ਇਹ ਬੱਚਾ ਵੀ ਲਾਪਤਾ ਹੋ ਗਿਆ ਸੀ। ਸ਼ੱਕ ਦੀ ਸੂਈ ਇਸ ਬਾਬਾ 'ਤੇ ਘੁੰਮ ਰਹੀ ਸੀ। ਪੁਲਸ ਨੇ ਕੁਝ ਬਾਬਿਆਂ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਪਰ ਸਵੇਰੇ ਲਗਭਗ 5 ਵਜੇ ਬੱਚੇ ਦੀ ਲਾਸ਼ ਪਿੰਡ 'ਚ ਹੀ ਮਿਲਣ ਨਾਲ ਮਾਮਲਾ ਹੀ ਬਦਲ ਗਿਆ ਅਤੇ ਪਿੰਡ ਦੇ ਹੀ ਕਿਸੇ ਵਿਅਕਤੀ ਵਲੋਂ ਬੱਚੇ ਦਾ ਕਤਲ ਕਰ ਕੇ ਲਾਸ਼ ਗੁਆਂਢ ਦੀ ਛੱਤ 'ਤੇ ਪਈ ਮਿਲੀ। ਪੁਲਸ ਨੇ ਹੁਣ ਗੁੰਮਸ਼ੁਦਗੀ ਦੀ ਬਜਾਏ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਗਲ਼ੇ 'ਤੇ ਨਿਸ਼ਾਨ ਵੀ ਹਨ, ਜਿਸ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬੱਚੇ ਦਾ ਗਲ਼ਾ ਦਬਾ ਕੇ ਕਤਲ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਦਾ ਪਤਾ ਦੱਸਣ ਵਾਲੇ ਨੂੰ ਇਕ ਲੱਖ ਰੁਪਏ ਇਨਾਮ ਦੇਣ ਦੀ ਵੀ ਗੱਲ ਕੀਤੀ ਹੈ। ਦਾਦਾ ਧਰਮਪਾਲ ਨੇ ਦੱਸਿਆ ਕਿ ਉਸ ਦਾ 5 ਸਾਲਾ ਪੋਤਾ ਜਸ ਸਵੇਰੇ ਦੁਕਾਨ ਤੋਂ ਟੌਫ਼ੀ ਲੈਣ ਗਿਆ ਸੀ। ਜਦੋਂ ਉਹ ਕਾਫ਼ੀ ਦੇਰ ਘਰ ਨਹੀਂ ਪਰਤਿਆ ਤਾਂ ਉਹ ਦੁਕਾਨ 'ਤੇ ਗਏ। ਉੱਥੇ ਜਾ ਕੇ ਪਤਾ ਲੱਗਾ ਕਿ ਜਸ਼ ਟੌਫ਼ੀ ਲੈ ਕੇ ਚੱਲਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਫ਼ੀ ਜਗ੍ਹਾ ਭਾਲ ਕੀਤੀ ਪਰ ਉਸ ਦਾ ਪਤਾ ਨਹੀਂ ਲੱਗਾ ਸੀ। ਜਸ਼ ਦੇ ਪਿਤਾ ਕਰੀਬ 4 ਮਹੀਨੇ ਪਹਿਲਾਂ ਵਿਦੇਸ਼ ਗਏ ਸਨ। ਪਰਿਵਾਰ 'ਚ ਉਸ ਦੇ ਦਾਦਾ, ਦਾਦੀ, ਮਾਂ ਅਤੇ ਇਕ ਵੱਡੀ ਭੈਣ ਹੈ, ਜੋ 6ਵੀਂ ਜਮਾਤ ਦੀ ਵਿਦਿਆਰਥਣ ਹੈ।


DIsha

Content Editor

Related News