ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਨਾਬਾਲਗ ਨਾਲ ਜਬਰ-ਜ਼ਿਨਾਹ ਤੋਂ ਬਾਅਦ ਧੜ ਤੋਂ ਵੱਖ ਕੀਤਾ ਸਿਰ

Monday, Oct 19, 2020 - 10:27 AM (IST)

ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਨਾਬਾਲਗ ਨਾਲ ਜਬਰ-ਜ਼ਿਨਾਹ ਤੋਂ ਬਾਅਦ ਧੜ ਤੋਂ ਵੱਖ ਕੀਤਾ ਸਿਰ

ਅਹਿਮਦਗੜ੍ਹ (ਏ.ਐੱਨ.ਆਈ.): ਗੁਜਰਤਾ ਦੇ ਬਨਾਸਕਾਂਠਾ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪੁਲਸ ਨੂੰ ਇਕ ਨਾਬਾਲਗ ਕੁੜੀ ਦੀ ਸਿਰ ਵੱਢੀ ਲਾਸ਼ ਮਿਲੀ ਹੈ,। ਪੁਲਸ ਮੁਤਾਬਕ 12 ਸਾਲ ਦੀ ਇਸ ਕੁੜੀ ਨਾਲ ਪਹਿਲਾਂ ਜਬਰ-ਜ਼ਿਨਾਹ ਕੀਤਾ ਗਿਆ ਅਤੇ ਫ਼ਿਰ ਸਿਰ ਧੜ ਤੋਂ ਵੱਖ ਕਰ ਕਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬਲਵਿੰਦਰ ਸਿੰਘ ਦੇ ਕਤਲ ਤੋਂ ਬਾਅਦ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਵਾਲਿਆਂ ਦੀ ਸੁਰੱਖਿਆ ਲਈ ਯੋਜਨਾ ਬਣਾਏਗੀ ਸਰਕਾਰ

ਪੁਲਸ ਨੇ ਇਸ ਮਾਮਲੇ 'ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹਿਆ ਗਿਆ ਦੋਸ਼ੀ ਕੁੜੀ ਦਾ ਰਿਸ਼ਤੇਦਾਰ ਹੈ। ਇਸ ਘਟਨਾ ਨੂੰ ਲੈ ਕੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਣੀ ਨੇ ਪੀ.ਐੱਮ. ਮੋਦੀ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਭਾਰਤ ਮਾਤਾ ਦਾ ਗੁਜਰਾਤ 'ਚ ਗਲਾ ਕੱਟ ਦਿੱਤਾ, ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਪੀ.ਐੱਮ. ਮੋਦੀ ਹਾਥਰਸ ਦੇ ਮਾਮਲੇ 'ਚ ਕੁਝ ਬੋਲਣ ਪਰ ਉਨ੍ਹਾਂ ਨੇ ਇਕ ਸ਼ਬਦ ਨਹੀਂ ਕਿਹਾ। ਹੁਣ ਦੇਖੋ ਗੁਜਰਾਤ 'ਚ ਇਕ 12 ਸਾਲ ਦੀ ਮਾਸੂਮ ਦਾ ਗਲਾ ਵੱਢ ਦਿੱਤਾ। ਇਕ ਕਿਹੜਾ ਵਿਕਾਸ ਹੈ ? ਇਥੇ ਤਾਂ ਕਾਨੂੰਨ ਅਤੇ ਸੰਵਿਧਾਨ ਦੀਆਂ ਧੱਜੀਆਂ ਉਡ ਰਹੀਆਂ ਹਨ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ


author

Baljeet Kaur

Content Editor

Related News