ਮੌਸਮ ਵਿਭਾਗ ਦੀ ਭਵਿੱਖਬਾਣੀ, ਜੂਨ ਦੇ ਪਹਿਲੇ ਹਫ਼ਤੇ ਪਹੁੰਚ ਸਕਦਾ ਹੈ ਮਾਨਸੂਨ

Sunday, May 25, 2025 - 05:33 PM (IST)

ਮੌਸਮ ਵਿਭਾਗ ਦੀ ਭਵਿੱਖਬਾਣੀ, ਜੂਨ ਦੇ ਪਹਿਲੇ ਹਫ਼ਤੇ ਪਹੁੰਚ ਸਕਦਾ ਹੈ ਮਾਨਸੂਨ

ਭੋਪਾਲ- ਦੱਖਣ-ਪੱਛਮੀ ਮਾਨਸੂਨ ਦੇ ਜੂਨ ਦੇ ਪਹਿਲੇ ਹਫ਼ਤੇ ਦੀ ਸ਼ੁਰੂਆਤ 'ਚ ਮੱਧ ਪ੍ਰਦੇਸ਼ ਪਹੁੰਚਣ ਦੀ ਉਮੀਦ ਹੈ। ਭਾਰਤ ਮੌਸਮ ਵਿਭਾਗ (IMD) ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣ-ਪੱਛਮੀ ਮਾਨਸੂਨ ਸ਼ਨੀਵਾਰ ਨੂੰ ਕੇਰਲ ਪਹੁੰਚ ਗਿਆ। ਇਹ ਆਪਣੇ ਸਮੇਂ ਤੋਂ 8 ਦਿਨ ਪਹਿਲਾਂ ਪਹੁੰਚਿਆ। ਇਸ ਤੋਂ ਪਹਿਲਾਂ ਸਾਲ 2009 'ਚ ਵੀ ਮਾਨਸੂਨ ਤੈਅ ਸਮੇਂ ਤੋਂ ਪਹਿਲਾਂ ਆ ਗਿਆ ਸੀ। ਆਈ.ਐੱਮ.ਡੀ. ਭੋਪਾਲ ਕੇਂਦਰ ਦੀ ਇੰਚਾਰਜ ਦਿਵਿਆ ਸੁਰੇਂਦਰਨ ਨੇ ਦੱਸਿਆ,"ਅਸੀਂ ਉਮੀਦ ਕਰ ਰਹੇ ਹਾਂ ਕਿ ਮਾਨਸੂਨ ਮੱਧ ਪ੍ਰਦੇਸ਼ 'ਚ ਜਲਦੀ ਆਵੇਗਾ, ਸ਼ਾਇਦ ਜੂਨ ਦੇ ਪਹਿਲੇ ਹਫ਼ਤੇ 'ਚ। ਜਿਸ ਤਰ੍ਹਾਂ ਇਹ ਅੱਗੇ ਵਧ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਇਹ ਤੈਅ ਸਮੇਂ ਤੋਂ ਪਹਿਲਾਂ ਆ ਜਾਵੇਗਾ।''

ਉਨ੍ਹਾਂ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਮਹਾਰਾਸ਼ਟਰ ਦੇ ਇਕ ਹਿੱਸੇ ਤੱਕ ਪਹੁੰਚ ਗਿਆ ਹੈ ਅਤੇ ਅਗਲੇ 3 ਦਿਨਾਂ 'ਚ ਇਸ ਦੇ ਮੁੰਬਈ ਅਤੇ ਬੈਂਗਲੁਰੂ ਪਹੁੰਚਣ ਦੀ ਉਮੀਦ ਹੈ। ਸੁਰੇਂਦਰਨ ਨੇ ਕਿਹਾ,''ਇਸ ਰਫ਼ਤਾਰ ਨਾਲ, ਅਸੀਂ ਉਮੀਦ ਕਰ ਰਹੇ ਹਾਂ ਕਿ ਇਹ ਮੱਧ ਪ੍ਰਦੇਸ਼ 'ਚ ਜਲਦ ਹੀ ਆ ਜਾਵੇਗਾ।'' ਪਿਛਲੇ ਸਾਲ ਮਾਨਸੂਨ 21 ਜੂਨ ਨੂੰ ਮੱਧ ਪ੍ਰਦੇਸ਼ 'ਚ ਆਇਆ ਸੀ ਅਤੇ 2023 'ਚ ਇਹ 24 ਜੂਨ ਨੂੰ ਆਇਆ। ਮੱਧ ਪ੍ਰਦੇਸ਼ 'ਚ ਮਾਨਸੂਨ ਆਮ ਤੌਰ 'ਤੇ 16 ਜੂਨ ਦੇ ਨੇੜੇ-ਤੇੜੇ ਦਸਤਕ ਦਿੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News