ਮੇਸੀ ਦਾ ਗੋਲ ਤੇ ਸੜਕ 'ਤੇ ਲਹਿਰਾਉਂਦੀ ਬਾਈਕ, ਪੁਲਸ ਦਾ ਟਵੀਟ ਖ਼ੂਬ ਹੋ ਰਿਹੈ ਵਾਇਰਲ
Monday, Dec 19, 2022 - 03:22 PM (IST)
ਨੈਸ਼ਨਲ ਡੈਸਕ— ਮਹਾਨ ਫੁੱਟਬਾਲਰ ਲਿਓਨਿਲ ਆਂਦਰੇਸ ਮੇਸੀ ਦੀ ਬਦੌਲਤ ਅਰਜਨਟੀਨਾ ਨੇ ਐਤਵਾਰ ਨੂੰ ਫੀਫਾ ਵਿਸ਼ਵ ਕੱਪ 2022 ਦੇ ਰੋਮਾਂਚਕ ਫਾਈਨਲ 'ਚ ਫਰਾਂਸ ਨੂੰ 3-3 (ਸ਼ੂਟਆਊਟ 4-2) ਨਾਲ ਹਰਾ ਕੇ 36 ਸਾਲਾਂ ਬਾਅਦ ਫੀਫਾ ਵਿਸ਼ਵ ਕੱਪ 2022 ਦਾ ਖਿਤਾਬ ਜਿੱਤ ਲਿਆ। ਅਰਜਨਟੀਨਾ ਦੀ ਜਿੱਤ ਦਾ ਭਾਰਤ 'ਚ ਵੀ ਜਸ਼ਨ ਮਨਾਇਆ ਗਿਆ ਅਤੇ ਇਸ 'ਤੇ ਕਈ ਮੀਮ ਬਣਾਏ ਜਾ ਰਹੇ ਹਨ। ਉੱਤਰ ਪ੍ਰਦੇਸ਼ ਪੁਲਸ ਨੇ ਫੁੱਟਬਾਲ ਮੈਚ ਨੂੰ ਲੈ ਕੇ ਇੱਕ ਮੀਮ ਬਣਾਇਆ ਹੈ, ਜੋ ਵਾਇਰਲ ਹੋ ਰਿਹਾ ਹੈ।
Messi(ng) up with traffic laws can lead to a self goal.
— UP POLICE (@Uppolice) December 18, 2022
Follow the goal post of #roadsafety!#WorldCupFinal #Messi𓃵 #FIFAWorldCup pic.twitter.com/ISFRDDf9OG
ਦਰਅਸਲ, ਯੂਪੀ ਪੁਲਸ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵੀਡੀਓ ਦੇ ਦੋ ਕਲਿੱਪ ਸ਼ੇਅਰ ਕੀਤੇ ਹਨ। ਇਕ 'ਚ ਫੀਫਾ ਵਿਸ਼ਵ ਕੱਪ 2022 'ਚ ਅਰਜਨਟੀਨਾ ਦਾ ਮੈਚ ਦਿਖਾਇਆ ਗਿਆ ਹੈ, ਜਿਸ 'ਚ ਮੇਸੀ ਗੋਲ ਕਰ ਰਿਹਾ ਹੈ, ਜਦਕਿ ਦੂਜੇ ਕਲਿੱਪ 'ਚ ਕੁਝ ਮੁੰਡੇ ਬਾਈਕ 'ਤੇ ਸਟੰਟ ਕਰਦੇ ਨਜ਼ਰ ਆ ਰਹੇ ਹਨ। ਮੁੰਡੇ ਬਾਈਕ ਨੂੰ ਲਹਿਰਾਉਂਦੇ ਹੋਏ ਜ਼ਿਗਜ਼ੈਗ ਵਿੱਚ ਚਲਾ ਰਹੇ ਹਨ। ਮੇਸੀ ਦੇ ਗੋਲ ਕਰਨ 'ਤੇ ਪੂਰਾ ਸਟੇਡੀਅਮ ਝੂਮ ਉਠਿਆ, ਜਦਕਿ ਦੂਜੇ ਪਾਸੇ ਮੁੰਡੇ ਇੱਕ ਆਟੋ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਕੰਧ ਨਾਲ ਟਕਰਾ ਕੇ ਡਿੱਗ ਜਾਂਦੇ ਹਨ।
ਦੋਵਾਂ ਵੀਡੀਓਜ਼ ਨੂੰ ਸਾਂਝਾ ਕਰਦੇ ਹੋਏ, ਯੂਪੀ ਪੁਲਸ ਨੇ ਲਿਖਿਆ, 'Messi(ng) up with traffic laws can lead to a self goal. Follow the goal post of #roadsafety! ਭਾਵ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਨਾਲ ਸੈਲਫ ਗੋਲ ਹੋ ਸਕਦਾ ਹੈ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਰਹੋ। ਯੂਪੀ ਪੁਲਸ ਦੇ ਇਸ ਟਵੀਟ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਦਿਸਿਆ ਨੋਰਾ ਫਤੇਹੀ ਦਾ ਜਲਵਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।