ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦੇਰ ਰਾਤ ਪੁਲਸ ਨੂੰ ਆਇਆ ਫੋਨ
Tuesday, Jan 31, 2023 - 10:39 AM (IST)
ਨਵੀਂ ਦਿੱਲੀ- ਮਾਨਸਿਕ ਰੂਪ ਤੋਂ ਬੀਮਾਰ 38 ਸਾਲਾ ਇਕ ਸ਼ਖ਼ਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਦੇਰ ਰਾਤ 12 ਵਜ ਕੇ 5 ਮਿੰਟ 'ਤੇ ਧਮਕੀ ਸਬੰਧੀ ਫੋਨ ਆਇਆ। ਇਸ ਵਿਚ ਮੁੱਖ ਮੰਤਰੀ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਹਾਲਾਂਕਿ ਪੁਲਸ ਨੇ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਕਿਉਂਕਿ ਸ਼ਖ਼ਸ ਮਾਨਸਿਕ ਰੂਪ ਨਾਲ ਬੀਮਾਰ ਹੈ।
ਇਹ ਵੀ ਪੜ੍ਹੋ- 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਮੌਕੇ ਬੋਲੇ ਰਾਹੁਲ- J&K 'ਚ ਮੈਨੂੰ ਗ੍ਰਨੇਡ ਨਹੀਂ, ਦਿਲ ਖੋਲ੍ਹ ਕੇ ਪਿਆਰ ਮਿਲਿਆ
ਇਸ ਫੋਨ ਕਾਲ ਮਗਰੋਂ ਦਿੱਲੀ ਪੁਲਸ ਐਕਸ਼ਨ ਵਿਚ ਆ ਗਈ। ਪੁਲਸ ਨੇ ਨੰਬਰ ਦੇ ਆਧਾਰ 'ਤੇ ਕਾਲਰ ਦੀ ਪਛਾਣ ਕੀਤੀ। ਇਸ ਤੋਂ ਬਾਅਦ ਪੁਲਸ ਜਦੋਂ ਉਸ ਕੋਲ ਪਹੁੰਚੀ, ਤਾਂ ਪਤਾ ਲੱਗਾ ਕਿ ਕਾਲ ਕਰਨ ਵਾਲਾ ਸ਼ਖ਼ਸ 38 ਸਾਲ ਦਾ ਹੈ ਅਤੇ ਉਹ ਮਾਨਸਿਕ ਰੂਪ ਤੋਂ ਬੀਮਾਰ ਹੈ। ਉਸ ਦੀ ਗੁਲਾਬੀ ਬਾਗ 'ਚ ਇਲਾਜ ਵੀ ਚੱਲ ਰਿਹਾ ਹੈ। ਅਜਿਹੇ ਵਿਚ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ