ਕੇਜਰੀਵਾਲ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ

Wednesday, Jul 31, 2024 - 04:49 PM (IST)

ਕੇਜਰੀਵਾਲ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਭੇਜਿਆ ਗਿਆ ਮੰਗ ਪੱਤਰ

ਅਜਮੇਰ (ਵਾਰਤਾ)- ਰਾਜਸਥਾਨ ਦੇ ਅਜਮੇਰ 'ਚ ਬੁੱਧਵਾਰ ਨੂੰ ਇੰਡੀਆ ਸਮੂਹ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਦਾਇਰ ਮੁਕੱਦਮੇ ਵਾਪਸ ਲੈਂਦੇ ਹੋਏ ਉਨ੍ਹਾਂ ਦੀ ਰਿਹਾਈ ਦਾ ਮੰਗ ਪੱਤਰ ਜ਼ਿਲ੍ਹਾ ਕਲੈਕਟਰ ਦੇ ਮਾਧਿਅਮ ਨਾਲ ਰਾਸ਼ਟਰਪਤੀ ਨੂੰ ਭੇਜਿਆ ਗਿਆ। ਅਜਮੇਰ 'ਚ 'ਆਪ' ਦੀ ਸੀਨੀਅਰ ਨੇਤਾ ਕੀਰਤੀ ਪਾਠਕ ਦੀ ਅਗਵਾਈ 'ਚ ਕਾਂਗਰਸ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਰਾਸ਼ਟਰਪਤੀ ਦੇ ਨਾਂ ਦਾ ਮੰਗ ਪੱਤਰ ਸੌਂਪ ਕੇ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਵਿਰੁੱਧ ਮਨਗੜ੍ਹਤ ਸਾਰੇ ਮਾਮਲੇ ਰੱਦ ਕੀਤੇ ਜਾਣ। 

ਅਜਮੇਰ ਸ਼ਹਿਰ ਕਾਂਗਰਸ ਪ੍ਰਧਾਨ ਵਿਜੇ ਜੈਨ ਨੇ ਵੀ ਮੀਡੀਆ ਨਾਲ ਗੱਲਬਾਤ 'ਚ ਕੇਜਰੀਵਾਲ 'ਤੇ ਇਕ ਪਾਸੜ ਕਾਰਵਾਈ ਕਰਨ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਚੁਣੇ ਹੋਏ ਨੇਤਾ ਨੂੰ ਇਸ ਤਰ੍ਹਾਂ ਜੇਲ੍ਹ 'ਚ ਰੱਖਣਾ ਲੋਕਤੰਤਰ 'ਚ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਨੂੰ ਰਿਹਾਅ ਕਰਨ ਦੀ ਵਕਾਲਤ ਵੀ ਕੀਤੀ ਗਈ। 'ਆਪ' ਨੇਤਾ ਕੀਰਤੀ ਪਾਠਕ ਨੇ ਕਿਹਾ ਕਿ ਕੇਜਰੀਵਾਲ ਤਿੰਨ ਵਾਰ ਦੇ ਚੁਣੇ ਹੋਏ ਮੁੱਖ ਮੰਤਰੀ ਹਨ। ਉਨ੍ਹਾਂ ਖ਼ਿਲਾਫ਼ ਕੇਂਦਰ ਸਰਕਾਰ ਜਿਸ ਤਰ੍ਹਾਂ ਜਾਂਚ ਏਜੰਸੀਆਂ ਦੀ ਗਲਤ ਵਰਤੋਂ ਕਰ ਕੇ ਮੁਕੱਦਮੇ ਬਣਾ ਰਹੀ ਹੈ। ਇਹ ਰਾਜਨੀਤੀ ਦੀ ਸਵਸਥ ਪਰੰਪਰਾ ਨਹੀਂ ਹੈ। ਇੰਨੇ ਦਿਨਾਂ ਦੀ ਗ੍ਰਿਫ਼ਤਾਰੀ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ 'ਚ ਰੱਖਣਾ ਜਨਭਾਵਨਾਵਾਂ ਨੂੰ ਕੁਚਲਣ ਵਰਗਾ ਹੈ। ਉਨ੍ਹਾਂ ਕਿਹਾ ਕਿ ਇੰਡੀਆ ਸਮੂਹ ਦੀ ਮੰਗ ਹੈ ਕਿ ਜਨਤੰਤਰ 'ਚ ਚੁਣੇ ਹੋਏ ਨੇਤਾ ਨੂੰ ਬਿਨਾਂ ਕਿਸੇ ਪ੍ਰਮਾਣ ਪੱਤਰ ਦੇ ਜੇਲ੍ਹ 'ਚ ਰੱਖਣਾ ਉੱਚਿਤ ਨਹੀਂ ਹੈ। ਸਾਡੀ ਰਾਸ਼ਟਰਪਤੀ ਤੋਂ ਮੰਗ ਹੈ ਕਿ ਉਨ੍ਹਾਂ ਖ਼ਿਲਾਫ਼ ਮਾਮਲਿਆਂ ਦੀ ਰੱਦ ਕਰ ਕੇ ਕੇਜਰੀਵਾਲ ਨੂੰ ਰਿਹਾਅ ਕੀਤਾ ਜਾਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News