ਕਸ਼ਮੀਰ ''ਚ ਸਥਿਤੀ ਨੂੰ ਆਮ ਦਿਖਾਉਣ ਲਈ ਕਲਾਕਾਰੀ ਦਿਖਾਈ ਜਾ ਰਹੀ ਹੈ : ਮਹਿਬੂਬਾ

01/22/2020 6:12:48 PM

ਸ਼੍ਰੀਨਗਰ (ਭਾਸ਼ਾ)— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਕੇਂਦਰੀ ਮੰਤਰੀਆਂ ਦੇ ਕਸ਼ਮੀਰੀ ਦੌਰੇ ਨੂੰ ਖੇਤਰ ਵਿਚ ਆਮ ਸਥਿਤੀ ਦਿਖਾਉਣ ਲਈ ਫੋਟੋ ਖਿਚਵਾਉਣ ਦਾ ਇਕ ਮੌਕਾ ਦੱਸਿਆ ਅਤੇ ਕਿਹਾ ਕਿ ਘਾਟੀ ਵਿਚ ਅਜੇ ਵੀ ਇੰਟਰਨੈੱਟ ਬੰਦ ਹੈ। ਮੁਫਤੀ ਨੇ ਟਵਿੱਟਰ ਹੈਂਡਲ 'ਤੇ ਕੀਤੇ ਗਏ ਟਵੀਟ 'ਚ ਕਿਹਾ ਗਿਆ ਕਿ ਆਮ ਸਥਿਤੀ ਦਿਖਾਏ ਜਾਣ ਦੀ ਕਲਾਕਾਰੀ ਜ਼ੋਰਾਂ 'ਤੇ ਹੈ। ਕਸ਼ਮੀਰ ਵਿਚ ਅਜੇ ਵੀ ਇੰਟਰਨੈੱਟ ਬੰਦ ਹੈ ਅਤੇ ਸਿਆਸੀ ਨੇਤਾਵਾਂ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ। ਵੱਡੇ ਪੱਧਰ 'ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਭਾਰੀ ਫੌਜੀ ਟੁਕੜੀ ਮੌਜੂਦ ਹੈ, ਫਿਰ ਵੀ ਫੋਟੋ ਖਿਚਵਾਉਣ ਦੇ ਮੌਕੇ ਜਾਰੀ ਹਨ।

PunjabKesari

ਧਾਰਾ-370 ਦੀਆਂ ਜ਼ਿਆਦਾਤਰ ਵਿਵਸਥਾਵਾਂ ਨੂੰ ਰੱਦ ਕੀਤੇ ਜਾਣ ਦੇ ਮੱਦੇਨਜ਼ਰ ਪੀ. ਡੀ. ਪੀ. ਪ੍ਰਧਾਨ ਨੂੰ ਹਿਰਾਸਤ 'ਚ ਰੱਖੇ ਜਾਣ 'ਤੇ ਬੀਤੀ 5 ਅਗਸਤ ਤੋਂ ਮਹਿਬੂਬਾ ਦੀ ਬੇਟੀ ਇਲੀਤਜ਼ਾ ਮੁਫਤੀ ਆਪਣੀ ਮਾਂ ਦੇ ਟਵਿੱਟਰ ਹੈਂਡਲ ਦਾ ਸੰਚਾਲਨ ਕਰ ਰਹੀ ਹੈ। ਇੱਥੇ ਦੱਸ ਦੇਈਏ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਜੰਮੂ-ਕਸ਼ਮੀਰ ਦੌਰੇ 'ਤੇ ਹਨ, ਜਿਸ 'ਤੇ ਮੁਫਤੀ ਦੀ ਬੇਟੀ ਪ੍ਰਤੀਕਿਰਿਆ ਜ਼ਾਹਰ ਕਰ ਰਹੀ ਸੀ। ਕਸ਼ਮੀਰ ਦੇ ਜ਼ਿਆਦਾਤਰ ਖੇਤਰਾਂ ਵਿਚ ਇੰਟਰਨੈੱਟ ਸੇਵਾਵਾਂ ਬੰਦ ਹਨ, ਜਦਕਿ ਮਹਿਬੂਬਾ, ਉਮਰ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਸਮੇਤ ਮੁੱਖ ਧਾਰਾ ਦੇ ਕਈ ਰਾਜ ਨੇਤਾ ਹਿਰਾਸਤ ਵਿਚ ਹਨ।


Tanu

Content Editor

Related News