MCD ਚੋਣਾਂ: ਕਾਂਗਰਸ ਵੱਲੋਂ ਚੋਣ ਕਮੇਟੀ ਦਾ ਐਲਾਨ, ਸੂਚੀ ’ਚ ਜਗਦੀਸ਼ ਟਾਈਟਲਰ ਦਾ ਵੀ ਨਾਂ

Thursday, Nov 10, 2022 - 05:05 PM (IST)

MCD ਚੋਣਾਂ: ਕਾਂਗਰਸ ਵੱਲੋਂ ਚੋਣ ਕਮੇਟੀ ਦਾ ਐਲਾਨ, ਸੂਚੀ ’ਚ ਜਗਦੀਸ਼ ਟਾਈਟਲਰ ਦਾ ਵੀ ਨਾਂ

ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਚੋਣਾਂ 2022 ਲਈ ਕਾਂਗਰਸ ਨੇ ਕਮਰ ਕੱਸ ਲਈ ਹੈ। ਕਾਂਗਰਸ ਨੇ ਚੋਣ ਕਮੇਟੀ ਦਾ ਐਲਾਨ ਕਰ  ਦਿੱਤਾ ਹੈ। ਪਾਰਟੀ ਨੇ ਕਾਫੀ ਮੰਥਨ ਮਗਰੋਂ ਚੋਣ ਕਮੇਟੀ ਦਾ ਐਲਾਨ ਕੀਤਾ ਹੈ। ਇਸ ’ਚ ਦਿੱਲੀ ਕਾਂਗਰਸ ਦੇ ਕਈ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

PunjabKesari

ਦਿੱਲੀ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਜਿਸ ਚੋਣ ਕਮੇਟੀ ਦਾ ਐਲਾਨ ਕੀਤਾ ਹੈ, ਉਸ ’ਚ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਦਾ ਨਾਂ ਵੀ ਸ਼ਾਮਲ ਹੈ। ਦੱਸ ਦੇਈਏ ਕਿ ਜਗਦੀਸ਼ ਟਾਈਟਲਰ ਦਾ ਨਾਂ 1984 ’ਚ ਹੋਏ ਦੰਗਿਆਂ ’ਚ ਵੀ ਆ ਚੁੱਕਾ ਹੈ, ਜਿਸ ਕਾਰਨ ਵਿਵਾਦ ਵੀ ਹੋ ਸਕਦਾ ਹੈ।

PunjabKesari

ਜ਼ਿਕਰਯੋਗ ਹੈ ਕਿ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਚੋਣਾਂ 4 ਦਸੰਬਰ ਨੂੰ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਹੋਵੇਗੀ। ਚੋਣਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤਾ ਵੀ ਲਾਗੂ ਹੋ ਗਈ ਹੈ। ਦਿੱਲੀ ਨਿਗਮ ਚੋਣਾਂ ਲਈ 7 ਨਵੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 14 ਨਵੰਬਰ ਹੈ। 


author

Tanu

Content Editor

Related News