ਅਮਰੀਕਾ ਦੇ 7 ਸ਼ਹਿਰਾਂ ਦੇ ਮੇਅਰਾਂ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ

Tuesday, Dec 06, 2022 - 11:04 AM (IST)

ਅਮਰੀਕਾ ਦੇ 7 ਸ਼ਹਿਰਾਂ ਦੇ ਮੇਅਰਾਂ ਨੇ ਦਲਾਈ ਲਾਮਾ ਨਾਲ ਕੀਤੀ ਮੁਲਾਕਾਤ

ਧਰਮਸ਼ਾਲਾ– ਤਿੱਬਤੀ ਧਾਰਮਿਕ ਗੁਰੂ ਦਲਾਈ ਲਾਮਾ ਨਾਲ ਸੋਮਵਾਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਅਮਰੀਕਾ ਦੇ 7 ਸ਼ਹਿਰਾਂ ਦੇ ਮੇਅਰਾਂ ਨੇ ਮੁਲਾਕਾਤ ਕੀਤੀ। ਮੇਅਰਾਂ ਨੇ ਦਲਾਈ ਲਾਮਾ ਨਾਲ ਮੀਟਿੰਗ ਵੀ ਕੀਤੀ ਅਤੇ ਵਿਸਤਾਰ ਵਿਚ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ। ਸੋਮਵਾਰ ਨੂੰ ਹੀ ਦਲਾਈ ਲਾਮਾ ਨੂੰ ਮੁੱਕੇਬਾਜ਼ ਮੁਹੰਮਦ ਅਲੀ ਦੀ ਪਤਨੀ ਲੋਨੀ ਅਲੀ ਵਲੋਂ ਬਾਕਸਿੰਗ ਗਲਵਜ ਤੋਹਫੇ ਵਿਚ ਦਿੱਤੇ ਗਏ।

ਬੈਠਕ ਵਿਚ ਅਮਰੀਕੀ ਸ਼ਹਿਰਾਂ ਲੁਇਸਵਿਲ, ਸਿਨਸਿਨਾਟੀ, ਟੈਕੋਮਾ, ਆਕਲੈਂਡ, ਸੈਨ ਲਿਏਂਡ੍ਰੋ, ਸੈਨ ਐਂਟੋਨੀਓ ਅਤੇ ਪਿਟਸਬਰਗ ਦੇ ਮੇਅਰ ਸ਼ਾਮਲ ਸਨ। ਮੇਅਰਾਂ ਨਾਲ ਗੱਲ ਕਰਦੇ ਹੋਏ ਦਲਾਈ ਲਾਮਾ ਨੇ ਆਪਣੇ ਸ਼ਹਿਰਾਂ ਵਿਚ ਹੋਰ ਸਕੂਲਾਂ ਦੇ ਪਾਠਕ੍ਰਮ ਵਿਚ ਹਮਦਰਦੀ ਨੂੰ ਬੜ੍ਹਾਵਾ ਦੇਣ ਦੀ ਗੱਲ ਆਖੀ।


author

Rakesh

Content Editor

Related News