ਮਾਇਆਵਤੀ ਦਾ ਪ੍ਰਿਯੰਕਾ ਗਾਂਧੀ ''ਤੇ ਤੰਜ਼, ਬੋਲੀ- ਕੋਟਾ ਜਾ ਕੇ ਪੀੜਤ ਮਾਂਵਾਂ ਨੂੰ ਨਹੀਂ ਮਿਲੇਗੀ

Thursday, Jan 02, 2020 - 01:31 PM (IST)

ਮਾਇਆਵਤੀ ਦਾ ਪ੍ਰਿਯੰਕਾ ਗਾਂਧੀ ''ਤੇ ਤੰਜ਼, ਬੋਲੀ- ਕੋਟਾ ਜਾ ਕੇ ਪੀੜਤ ਮਾਂਵਾਂ ਨੂੰ ਨਹੀਂ ਮਿਲੇਗੀ

ਲਖਨਊ— ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਰਾਜਸਥਾਨ ਦੇ ਕੋਟਾ 'ਚ ਬੱਚਿਆਂ ਦੀ ਮੌਤ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਅਸੰਵੇਦਨਸ਼ੀਲ ਰਵੱਈਆ ਅਪਣਾਉਣ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ 'ਤੇ ਚੁੱਪੀ ਸਾਧਨ ਦਾ ਦੋਸ਼ ਲਗਾਇਆ ਹੈ। ਮਾਇਆਵਤੀ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਖਾਸ ਕਰ ਕੇ ਮਹਿਲਾ ਜਨਰਲ ਸਕੱਤਰ ਇਸ ਮਾਮਲੇ 'ਚ ਚੁੱਪੀ ਸਾਧੇ ਹੋਏ ਹੈ। ਉਨ੍ਹਾਂ ਨੇ ਕਿਹਾ,''ਚੰਗਾ ਹੁੰਦਾ ਕਿ ਉਹ ਉੱਤਰ ਪ੍ਰਦੇਸ਼ ਦੀ ਤਰ੍ਹਾਂ ਰਾਜਸਥਾਨ ਜਾਂਦੀ ਅਤੇ ਉਨ੍ਹਾਂ ਗਰੀਬ ਪੀੜਤ ਮਾਂਵਾਂ ਨੂੰ ਮਿਲਦੀ।''

PunjabKesariਮਾਂਵਾਂ ਦੀ ਗੋਦ ਉਜੜਨਾ ਬਹੁਤ ਦੁਖਦ
ਉਨ੍ਹਾਂ ਨੇ ਵੀਰਵਾਰ ਨੂੰ ਟਵੀਟ 'ਚ ਕਿਹਾ,''ਕਾਂਗਰਸ ਸ਼ਾਸਿਤ ਰਾਜਸਥਾਨ ਦੇ ਕੋਟਾ ਜ਼ਿਲੇ 'ਚ ਹਾਲ ਹੀ 'ਚ ਲਗਭਗ 100 ਮਾਸੂਮ ਬੱਚਿਆਂ ਦੀ ਮੌਤ ਨਾਲ ਮਾਂਵਾਂ ਦੀ ਗੋਦ ਉਜੜਨਾ ਬਹੁਤ ਦੁਖਦ ਅਤੇ ਦਰਦਨਾਕ ਹੈ। ਉਸ 'ਤੇ ਉੱਥੇ ਦੇ ਮੁੱਖ ਮੰਤਰੀ ਗਹਿਲੋਤ ਅਤੇ ਉਨ੍ਹਾਂ ਦੀ ਸਰਕਾਰ ਇਸ ਦੇ ਪ੍ਰਤੀ ਹਾਲੇ ਵੀ ਅਸੰਵੇਦਨਸ਼ੀਲ ਅਤੇ ਗੈਰ-ਜ਼ਿੰਮੇਵਾਰ ਬਣੇ ਹੋਏ ਹਨ, ਜੋ ਬਹੁਤ ਨਿੰਦਾਯੋਗ ਹੈ।''

ਗਰੀਬ ਪੀੜਤ ਮਾਂਵਾਂ ਨੂੰ ਵੀ ਮਿਲਦੀ
ਮਾਇਆਵਤੀ ਨੇ ਅਗਲੇ ਟਵੀਟ 'ਚ ਕਿਹਾ,''ਉਸ ਤੋਂ ਵੀ ਵਧ ਦੁਖਦ ਹੈ, ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਸ਼ਿਪ, ਖਾਸ ਕਰ ਕੇ ਮਹਿਲਾ ਜਨਰਲ ਸਕੱਤਰ ਦਾ ਇਸ ਮਾਮਲੇ 'ਚ ਚੁੱਪੀ ਸਾਧੇ ਰੱਖਣਾ। ਚੰਗਾ ਹੁੰਦਾ ਕਿ ਉਹ ਉੱਤਰ ਪ੍ਰਦੇਸ਼ ਦੀ ਤਰ੍ਹਾਂ ਰਾਜਸਥਾਨ ਜਾ ਕੇ ਉਨ੍ਹਾਂ ਗਰੀਬ ਪੀੜਤ ਮਾਂਵਾਂ ਨੂੰ ਵੀ ਮਿਲਦੀ, ਜਿਨ੍ਹਾਂ ਦੀ ਗੋਦ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਦੀ ਲਾਪਰਵਾਹੀ ਕਾਰਨ ਉਜੜ ਗਈ।'' 

ਯੂ.ਪੀ. 'ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਨਾਟਕਬਾਜ਼ੀ
ਇਕ ਹੋਰ ਟਵੀਟ 'ਚ ਬਸਪਾ ਨੇਤਾ ਨੇ ਕਿਹਾ,''ਜੇਕਰ ਕਾਂਗਰਸ ਦੀ ਮਹਿਲਾ ਰਾਸ਼ਟਰੀ ਜਨਰਲ ਸਕੱਤਰ ਰਾਜਸਥਾਨ ਦੇ ਕੋਟਾ 'ਚ ਜਾ ਕੇ ਮ੍ਰਿਤਕ ਬੱਚਿਆਂ ਦੀਆਂ ਮਾਂਵਾਂ ਨਾਲ ਨਹੀਂ ਮਿਲਦੀ ਹੈ ਤਾਂ ਉੱਤਰ ਪ੍ਰਦੇਸ਼ 'ਚ ਕਿਸੇ ਵੀ ਮਾਮਲੇ 'ਚ ਪੀੜਤਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਦੀ ਮੁਲਾਕਾਤ ਸਿਆਸੀ ਸਵਾਰਥ ਅਤੇ ਕੋਰੀ ਨਾਟਕਬਾਜ਼ੀ ਹੀ ਮੰਨੀ ਜਾਵੇਗੀ, ਜਿਸ ਤੋਂ ਜਨਤਾ ਨੂੰ ਸਾਵਧਾਨ ਰਹਿਣਾ ਹੈ।''


author

DIsha

Content Editor

Related News