ਕੋਰੋਨਾ ਵਾਇਰਸ : ''ਮਾਂ ਚਿੰਤਪੁਰਨੀ ਦਰਬਾਰ'' ਅਗਲੇ ਹੁਕਮਾਂ ਤੱਕ ਬੰਦ, ਸ਼ਰਧਾਲੂ ਨਹੀਂ ਕਰ ਸਕਣਗੇ ਦਰਸ਼ਨ
Tuesday, Mar 17, 2020 - 09:15 AM (IST)
ਹਿਮਾਚਲ : ਪੂਰੀ ਦੁਨੀਆ 'ਚ ਹਾਹਾਕਾਰ ਮਚਾਉਣ ਵਾਲੇ ਕੋਰੋਨਾ ਵਾਇਰਸ ਨੂੰ ਲੈ ਕੇ ਹਿਮਾਚਲ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਮਾਤਾ ਚਿੰਤਪੁਰਨੀ, ਜਵਾਲਾਮੁਖੀ ਅਤੇ ਚਾਮੁੰਡਾ ਦੇਵੀ ਦਰਬਾਰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਹੁਣ ਮਾਤਾ ਦੇ ਦਰਬਾਰ 'ਚ ਆਉਣ ਵਾਲੇ ਸ਼ਰਧਾਲੂ ਮਾਤਾ ਰਾਣੀ ਦੇ ਦਰਸ਼ਨ ਨਹੀਂ ਕਰ ਸਕਣਗੇ। ਮੰਗਲਵਾਰ ਤੋਂ ਹੀ ਸ਼ਰਧਾਲੂਆਂ ਦੀ ਮੰਦਰ ਜਾਣ ਦੀ ਐਂਟਰੀ 'ਤੇ ਰੋਕ ਲਾ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਦੇ ਚੱਲਦਿਆਂ ਇਹਤਿਆਤ ਵਜੋਂ ਹਿਮਾਚਲ ਸਰਕਾਰ ਵਲੋਂ ਇਹ ਕਦਮ ਚੁੱਕਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਊਨਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਠਹਿਰੇ ਹੋਏ ਸ਼ਰਧਾਲੂਆਂ ਨੂੰ ਮੰਗਲਵਾਰ ਸਵੇਰੇ 9 ਤੋਂ 10 ਵਜੇ ਤੱਕ ਮੰਦਰ ਦਰਸ਼ਨ ਕਰਾਉਣ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਬਾਅਦ ਮੰਦਰ ਦੇ ਕਪਾਟ ਬੰਦ ਕਰ ਦਿੱਤੇ ਜਾਣਗੇ।
ਸਿਰਫ ਮੰਦਰ 'ਚ ਪੁਜਾਰੀਆਂ ਨੂੰ ਜਾਣ ਦੀ ਇਜਾਜ਼ਤ ਹੋਵੇਗੀ। ਇਸ ਦੇ ਨਾਲ ਹੀ ਮੰਦਰ ਦੇ ਪੁਜਾਰੀਆਂ ਵਲੋਂ ਰੋਜ਼ਾਨਾ ਦੀ ਤਰ੍ਹਾਂ ਮੰਦਰ 'ਚ ਆਰਤੀ, ਭੋਗ ਆਦਿ ਸਾਰੇ ਕੰਮ ਰੂਟੀਨ 'ਚ ਕੀਤੇ ਜਾਣਗੇ ਪਰ ਮਾਤਾ ਰਾਣੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਆਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਇਹ ਵੀ ਪੜ੍ਹੋ : ਭਾਰਤ ਨੇ EU, ਬ੍ਰਿਟੇਨ ਤੇ ਤੁਰਕੀ ਤੋਂ ਆਉਣ ਵਾਲੀ ਪੈਸੰਜਰ ਏਅਰਲਾਈਨਜ਼ 'ਤੇ ਲਾਈ ਰੋਕ
ਮੰਦਰ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਵੈੱਬਸਾਈਟ ਅਤੇ ਮੋਬਾਇਲ 'ਤੇ ਮਾਤਾ ਰਾਣੀ ਦੀ ਪਿੰਡੀ ਦੇ ਲਾਈਵ ਦਰਸ਼ਨ ਕਰਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਮਾਰਚ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ ਅਤੇ ਨਰਾਤਿਆਂ ਦੌਰਾਨ ਭਾਰੀ ਗਿਣਤੀ 'ਚ ਪੰਜਾਬ, ਹਿਮਾਚਲ ਅਤੇ ਵਿਦੇਸ਼ਾਂ ਤੋਂ ਸ਼ਰਧਾਲੂ ਮਾਤਾ ਚਿੰਤਪੁਰਨੀ ਦੇ ਦਰਬਾਰ ਮੱਥਾ ਟੇਕਣ ਪੁੱਜਦੇ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਨਾਲ ਲੜਨ ਲਈ PM ਮੋਦੀ ਨੇ ਮੰਗੇ ਸੁਝਾਅ, ਮਿਲ ਸਕਦੈ 1 ਲੱਖ ਤੱਕ ਦਾ ਇਨਾਮ
ਕੋਈ ਸ਼ਰਧਾਲੂ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਨਾ ਹੋਵੇ, ਇਸ ਲਈ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ। ਇਸ ਤੋਂ ਬੀਤੇ ਦਿਨ ਡੀ. ਸੀ. ਊਨਾ ਨੇ ਚਿੰਤਪੁਰਨੀ 'ਚ ਸਾਰੀਆਂ ਸਰਾਵਾਂ ਅਤੇ ਲੰਗਰਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਡੀ. ਸੀ. ਦਾ ਕਹਿਣਾ ਹੈ ਕਿ ਅਗਲੇ ਹੁਕਮਾਂ ਤੱਕ ਚਿੰਤਪੁਰਨੀ ਮੰਦਰ 'ਚ ਸ਼ਰਧਾਲੂਆਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਰਹੇਗੀ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ 'ਤੇ ਸਿਹਤ ਮੰਤਰਾਲਾ ਦੀ ਐਡਵਾਈਜ਼ਰੀ, 31 ਮਾਰਚ ਤੱਕ ਬੰਦ ਰੱਖੋ ਸਕੂਲ ਤੇ ਮਾਲ
ਭਾਰਤ 'ਚ ਹੁਣ ਤੱਕ ਸਾਹਮਣੇ ਆਏ 126 ਮਾਮਲੇ
ਭਾਰਤ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 126 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਲੱਦਾਖ ਦੇ 3, ਜੰਮੂ-ਕਸ਼ਮੀਰ ਦੇ 3, ਪੰਜਾਬ ਦਾ ਇਕ, ਦਿੱਲੀ ਦੇ 7, ਰਾਜਸਥਾਨ ਦੇ 4, ਕਰਨਾਟਕ ਦੇ 10, ਕੇਰਲ ਦੇ 25, ਤਾਮਿਲਨਾਡੂ ਦਾ ਇਕ, ਆਂਧਰਾ ਪ੍ਰਦੇਸ਼ ਦਾ ਇੱਕ, ਤੇਲੰਗਾਨਾ ਦੇ 3, ਮਹਾਂਰਾਸ਼ਟਰ ਦੇ 39, ਓਡਿਸ਼ਾ ਦਾ ਇਕ, ਉੱਤਰ ਪ੍ਰਦੇਸ਼ ਦੇ 13, ਹਰਿਆਣਾ ਦੇ 14 ਅਤੇ ਉੱਤਰਾਖੰਡ ਦਾ ਇਕ ਕੇਸ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਡਰ, ਸਿੱਧੀਵਿਨਾਇਕ ਮੰਦਰ 'ਚ ਸ਼ਰਧਾਲੂਆਂ ਦੀ ਐਂਟਰੀ ਬੰਦ
ਇਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 13 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਉੱਥੇ ਹੀ ਮਹਾਂਰਾਸ਼ਟਰ ਦੀ 3 ਸਾਲਾਂ ਦੀ ਬੱਚੀ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ।
ਦੇਸ਼ ਦੇ ਸਾਰੇ ਸਕੂਲ, ਜਿੰਮ, ਸਵੀਮਿੰਗ ਪੂਲ, ਮਾਲ 31 ਮਾਰਚ ਤੱਕ ਬੰਦ
ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਸਕੂਲ, ਸਵੀਮਿੰਗ ਪੂਲ, ਮਾਲ, ਜਿੰਮ ਆਦਿ 31 ਮਾਰਚ ਤੱਕ ਬੰਦ ਕੀਤੇ ਗਏ ਹਨ ਅਤੇ ਮੁਲਾਜ਼ਮਾਂ ਨੂੰ ਘਰੋਂ ਹੀ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ। ਕੋਰੋਨਾ ਨੂੰ ਮੁੱਖ ਰੱਖਦਿਆਂ ਭਾਰਤ ਨੇ 18 ਮਾਰਚ ਤੋਂ ਯੂਰਪੀ ਯੂਨੀਅਨ ਦੇ ਦੇਸ਼ਾਂ ਬ੍ਰਿਟੇਨ ਤੇ ਤੁਰਕੀ ਤੋਂ ਆਉਣ ਵਾਲੀ ਪੈਸੰਜਰ ਏਅਰਲਾਈਨਜ਼ 'ਤੇ ਰੋਕ ਲਾ ਦਿੱਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!