ਅਗਸਤ 'ਚ 27000 ਮੁਲਾਜ਼ਮ ਨੌਕਰੀ ਤੋਂ ਬਾਹਰ, ਇਨ੍ਹਾਂ ਕੰਪਨੀਆਂ ਨੇ ਕੱਢੇ ਸਭ ਤੋ ਵਧੇਰੇ ਲੋਕ!

Friday, Sep 06, 2024 - 09:55 PM (IST)

ਅਗਸਤ 'ਚ 27000 ਮੁਲਾਜ਼ਮ ਨੌਕਰੀ ਤੋਂ ਬਾਹਰ, ਇਨ੍ਹਾਂ ਕੰਪਨੀਆਂ ਨੇ ਕੱਢੇ ਸਭ ਤੋ ਵਧੇਰੇ ਲੋਕ!

ਨਵੀਂ ਦਿੱਲੀ : ਤਕਨਾਲੋਜੀ ਖੇਤਰ ਵਿਚ ਛਾਂਟੀ ਦੀ ਸੁਨਾਮੀ ਆਈ ਹੈ। ਦੁਨੀਆ ਭਰ ਦੀਆਂ ਆਈਟੀ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਵਿਚ ਰੁੱਝੀਆਂ ਹੋਈਆਂ ਹਨ। ਅਸਲ ਵਿਚ, ਆਪਣੇ ਗਲੋਬਰ ਆਪ੍ਰੇਸ਼ਨ ਦੇ ਕੁਝ ਭਾਗਾਂ ਨੂੰ ਬੰਦ ਕਰਕੇ ਨੌਕਰੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ। ਪਿਛਲੇ ਮਹੀਨੇ ਭਾਵ ਅਗਸਤ ਵਿੱਚ 27 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਸਨ।

Intel, IBM, ਅਤੇ Cisco Systems ਵਰਗੀਆਂ ਵੱਡੀਆਂ ਨਾਮੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਕੰਪਨੀਆਂ ਨੇ ਪਿਛਲੇ ਮਹੀਨੇ ਕਿੰਨੇ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਹੈ। ਅਗਸਤ ਵਿੱਚ, ਤਕਨੀਕੀ ਖੇਤਰ ਦੀਆਂ 40 ਤੋਂ ਵੱਧ ਕੰਪਨੀਆਂ ਨੇ ਛਾਂਟੀ ਦਾ ਐਲਾਨ ਕੀਤਾ ਹੈ।

ਇਸ ਸਾਲ ਹੁਣ ਤੱਕ 1.30 ਲੱਖ ਨੌਕਰੀ ਤੋਂ ਬਾਹਰ
ਤੁਹਾਨੂੰ ਦੱਸ ਦੇਈਏ ਕਿ ਸਾਲ 2024 ਵਿਚ ਹੁਣ ਤੱਕ 1.36 ਲੱਖ ਤੋਂ ਵੱਧ ਤਕਨੀਕੀ ਪੇਸ਼ੇਵਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਅਗਸਤ 'ਚ ਦੁਨੀਆ ਦੀ ਸਭ ਤੋਂ ਵੱਡੀ ਚਿੱਪ ਬਣਾਉਣ ਵਾਲੀ ਕੰਪਨੀਆਂ 'ਚੋਂ ਇਕ ਇੰਟੈੱਲ ਨੇ ਆਪਣੇ ਕੁੱਲ ਕਰਮਚਾਰੀਆਂ ਦਾ 15 ਫੀਸਦੀ ਯਾਨੀ 15 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਨੇ 2025 ਤੱਕ 10 ਬਿਲੀਅਨ ਡਾਲਰ ਦੀ ਲਾਗਤ ਘਟਾਉਣ ਲਈ ਇਹ ਕਦਮ ਚੁੱਕਿਆ ਹੈ।

ਇੰਟੈੱਲ ਨੂੰ ਲਾਗਤਾਂ ਵਿਚ ਕਟੌਤੀ ਕਰਨ ਤੇ ਆਪਣੀ ਰਣਨੀਤੀ ਵਿਚ ਵੱਡੇ ਬਦਲਾਅ ਕਰਨ ਲਈ ਅਜਿਹੇ ਮੁਸ਼ਕਲ ਫੈਸਲੇ ਲੈਣ ਲਈ ਮਜਬੂਰ ਕੀਤਾ ਗਿਆ ਹੈ। ਇਸ ਤੋਂ ਬਾਅਦ ਨੈੱਟਵਰਕਿੰਗ ਦੀ ਦੁਨੀਆ ਦੇ ਵੱਡੇ ਨਾਮ Cisco Systems ਨੇ ਵੀ 7 ਫੀਸਦੀ ਕਰਮਚਾਰੀਆਂ ਯਾਨੀ 6000 ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕੀਤਾ ਹੈ।

ਕੰਪਨੀ ਦਾ ਫੋਕਸ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ ਸਾਈਬਰ ਸੁਰੱਖਿਆ ਖੇਤਰਾਂ 'ਤੇ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਵੱਡੀਆਂ ਕੰਪਨੀਆਂ ਨੇ ਛਾਂਟੀ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚੋਂ IBM ਨੇ ਚੀਨ ਵਿੱਚ ਆਪਣੇ ਖੋਜ ਅਤੇ ਵਿਕਾਸ ਕਾਰਜਾਂ ਨੂੰ ਬੰਦ ਕਰ ਦਿੱਤਾ ਹੈ ਅਤੇ 1000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ।

ਐਪਲ ਕੰਪਨੀ 'ਚ ਛਾਂਟੀ
ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਨੇ ਆਪਣੇ ਸਰਵਿਸਿਜ਼ ਗਰੁੱਪ ਤੋਂ 100 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਡੈੱਲ ਨੇ ਵੀ ਆਪਣੇ ਗਲੋਬਲ ਵਰਕਫੋਰਸ ਨੂੰ 10 ਫੀਸਦੀ ਘਟਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ 12,500 ਕਰਮਚਾਰੀ ਪ੍ਰਭਾਵਿਤ ਹੋ ਸਕਦੇ ਹਨ।

GoPro ਨੇ ਆਪਣੇ 15 ਫੀਸਦੀ ਕਰਮਚਾਰੀਆਂ ਯਾਨੀ 140 ਨੌਕਰੀਆਂ ਨੂੰ ਵੀ ਖਤਮ ਕਰ ਦਿੱਤਾ ਹੈ। ਤਕਨਾਲੋਜੀ ਖੇਤਰ ਵਿਚ ਛਾਂਟੀ ਦਾ ਇਹ ਪੜਾਅ ਹੋਰ ਅੱਗੇ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਹ ਗਿਣਤੀ ਵਧ ਸਕਦੀ ਹੈ। ਅਜਿਹੇ 'ਚ ਬੇਰੁਜ਼ਗਾਰਾਂ ਦੀ ਵਧਦੀ ਗਿਣਤੀ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ।


author

Baljit Singh

Content Editor

Related News