ਗੋਲਗੱਪੇ ਵਾਲੇ ਦੇ ਪਿਆਰ 'ਚ ਅੰਨ੍ਹੀ ਹੋਈ ਵਿਆਹੁਤਾ, ਘਰੋਂ ਦੌੜ ਦੋਵਾਂ ਨੇ ਚੁੱਕਿਆ ਖੌਫ਼ਨਾਕ ਕਦਮ

Sunday, Jun 22, 2025 - 02:59 PM (IST)

ਗੋਲਗੱਪੇ ਵਾਲੇ ਦੇ ਪਿਆਰ 'ਚ ਅੰਨ੍ਹੀ ਹੋਈ ਵਿਆਹੁਤਾ, ਘਰੋਂ ਦੌੜ ਦੋਵਾਂ ਨੇ ਚੁੱਕਿਆ ਖੌਫ਼ਨਾਕ ਕਦਮ

ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਇੱਕ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਦੀਆਂ ਲਾਸ਼ਾਂ ਪੁਲ ਦੇ ਹੇਠਾਂ ਰੇਲਵੇ ਟਰੈਕ 'ਤੇ ਪਈਆਂ ਮਿਲੀਆਂ ਹਨ। ਦੋਵੇਂ ਵਿਆਹੇ ਹੋਏ ਸਨ। ਦੋਵਾਂ ਦੇ ਦੋ-ਦੋ ਬੱਚੇ ਹਨ। ਦੋਵਾਂ ਵਿਚਕਾਰ ਪਿਛਲੇ 3 ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਸਿਰਸਾ ਦੇ ਪਿੰਡ ਢੁਕਦਾ ਦੇ ਰਹਿਣ ਵਾਲੇ 32 ਸਾਲਾ ਸੁਭਾਸ਼ ਅਤੇ ਫਤਿਹਾਬਾਦ ਦੇ ਪਿੰਡ ਈਸ਼ਰਧਾਨੀ ਦੀ ਰਹਿਣ ਵਾਲੀ 29 ਸਾਲਾ ਤਾਰਾਵਤੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : 94 ਲੱਖ ਗ਼ਰੀਬ ਪਰਿਵਾਰਾਂ ਲਈ Good News! ਬੈਂਕ ਖਾਤਿਆਂ 'ਚ ਆਉਣਗੇ 2-2 ਲੱਖ ਰੁਪਏ, ਜਾਣੋ ਕਿਵੇਂ

ਦੱਸ ਦੇਈਏ ਕਿ ਮ੍ਰਿਤਕ ਔਰਤ ਉਸ ਦੇ ਸਾਲੇ ਦੀ ਪਤਨੀ ਸੀ। ਉਸਨੇ ਉਸਨੂੰ ਉਸਦੇ ਸਹੁਰੇ ਘਰੋਂ ਅਗਵਾ ਕਰ ਲਿਆ ਸੀ। ਪੁਲਸ ਨੂੰ ਉਨ੍ਹਾਂ ਦੇ ਸਮਾਨ ਵਿੱਚੋਂ ਸਲਫਾਸ ਦੀਆਂ ਗੋਲੀਆਂ ਵੀ ਮਿਲੀਆਂ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਰਕਾਰੀ ਰੇਲਵੇ ਪੁਲਸ ਉਕਤ ਸਥਾਨ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਇਸ ਘਟਨਾ ਦੇ ਬਾਰੇ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਅਨੁਸਾਰ ਸੁਭਾਸ਼ ਅਤੇ ਤਾਰਾਵਤੀ ਦਾ ਅਫੇਅਰ ਲਗਭਗ 3 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਜਦੋਂ ਦੋਵਾਂ ਧਿਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਕੱਠੇ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਅਤੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : Heavy Rain Alert: ਅੱਜ ਤੋਂ 6 ਦਿਨ ਲਗਾਤਾਰ ਪਵੇਗਾ ਭਾਰੀ ਮੀਂਹ! IMD ਵਲੋਂ ਅਲਰਟ ਜਾਰੀ

ਹਾਲਾਂਕਿ, ਦੋਵਾਂ ਨੇ ਕਿਸੇ ਦੀ ਨਹੀਂ ਸੁਣੀ। ਉਨ੍ਹਾਂ ਨੇ ਪੰਚਾਇਤ ਦੇ ਸਮਝਾਉਣ 'ਤੇ ਵੀ ਨਹੀਂ ਸੁਣੀ ਅਤੇ ਇੱਕ ਦੂਜੇ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। 16 ਜੂਨ ਨੂੰ ਸੁਭਾਸ਼ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ। ਉਹ ਗੋਲਗੱਪੇ ਵੇਚਦਾ ਸੀ। ਅਸੀਂ ਸੋਚਿਆ ਕਿ ਉਹ ਕਿਸੇ ਕੰਮ ਲਈ ਗਿਆ ਹੋਵੇਗਾ ਪਰ ਉਹ ਸ਼ਾਮ ਤੱਕ ਘਰ ਨਹੀਂ ਪਰਤਿਆ। ਇੱਧਰ ਸੁਭਾਸ਼ ਲਾਪਤਾ ਸੀ, ਉੱਧਰ ਸੁਭਾਸ਼ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਤਾਰਾਵਤੀ ਵੀ ਘਰ ਨਹੀਂ ਹੈ। ਇਸ ਜਾਣਕਾਰੀ ਤੋਂ ਬਾਅਦ ਦੋਵਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ, ਉਹ ਨਹੀਂ ਮਿਲੇ। ਇਸ ਤੋਂ ਬਾਅਦ, ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਬਾਅਦ ਅੱਜ 21 ਜੂਨ ਨੂੰ ਪੁਲਸ ਨੇ ਫ਼ੋਨ ਕਰਕੇ ਕਿਹਾ ਕਿ ਸੁਭਾਸ਼ ਅਤੇ ਤਾਰਾਵਤੀ ਦੀਆਂ ਲਾਸ਼ਾਂ ਮਿਲ ਗਈਆਂ ਹਨ।

ਇਹ ਵੀ ਪੜ੍ਹੋ : ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ ਫ਼ਾਇਦਾ

ਜੀਆਰਪੀ ਕੁਰੂਕਸ਼ੇਤਰ ਪੁਲਸ ਸਟੇਸ਼ਨ ਦੇ ਐਸਐਚਓ ਵਿਲਾਇਤੀ ਸੈਣੀ ਦੇ ਅਨੁਸਾਰ, ਸ਼ਨੀਵਾਰ ਸਵੇਰੇ ਲਗਭਗ 9:15 ਵਜੇ, ਸਟੇਸ਼ਨ ਮਾਸਟਰ ਨੇ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ ਕਿ ਸੁੰਦਰਪੁਰ ਪੁਲ ਦੇ ਹੇਠਾਂ ਦੋ ਲਾਸ਼ਾਂ ਪਈਆਂ ਹਨ। ਸੂਚਨਾ ਦੇ ਆਧਾਰ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਦੋਂ ਲਾਸ਼ਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋ ਸਲਫਾਸ (ਜ਼ਹਿਰੀਲਾ ਪਦਾਰਥ) ਬਰਾਮਦ ਹੋਇਆ।

ਇਹ ਵੀ ਪੜ੍ਹੋ : ਹੁਣ 10 ਜੁਲਾਈ ਤੱਕ ਸਕੂਲ ਰਹਿਣਗੇ ਬੰਦ, ਹੁਕਮ ਹੋਏ ਜਾਰੀ

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News