ਪੈਰ ਫਿਸਲਿਆ ਜਾਂ ਕਤਲ? ਵਿਆਹੁਤਾ ਦੀ ਸ਼ੱਕੀ ਹਾਲਤ ''ਚ ਨਹਿਰ ''ਚ ਡੁੱਬਣ ਨਾਲ ਮੌਤ

Friday, Jun 27, 2025 - 05:35 PM (IST)

ਪੈਰ ਫਿਸਲਿਆ ਜਾਂ ਕਤਲ? ਵਿਆਹੁਤਾ ਦੀ ਸ਼ੱਕੀ ਹਾਲਤ ''ਚ ਨਹਿਰ ''ਚ ਡੁੱਬਣ ਨਾਲ ਮੌਤ

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ 'ਚ ਫਿਰੋਜ਼ਾਬਾਦ ਜ਼ਿਲ੍ਹੇ ਦੇ ਥਾਣਾ ਜਸਰਾਨਾ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਵਿਆਹੁਤਾ ਦੀ ਨਹਿਰ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਵਨੀਸ਼ ਕੁਮਾਰ ਦੀ ਪਤਨੀ ਅਵੰਤਿਕਾ (ਉਮਰ 27 ਸਾਲ) ਵਜੋਂ ਹੋਈ ਹੈ। ਮ੍ਰਿਤਕ ਵਿਆਹੁਤਾ ਦੇ ਪੇਕੇ ਪੱਖ ਦੇ ਲੋਕਾਂ ਵਲੋਂ ਕਤਲ ਦਾ ਦੋਸ਼ ਲਾਉਂਦੇ ਹੋਏ ਪੁਲਸ 'ਚ ਸ਼ਿਕਾਇਤ ਕੀਤੀ ਗਈ ਹੈ। ਪੁਲਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

ਦਰਅਸਲ ਥਾਣਾ ਜਸਰਾਨਾ ਖੇਤਰ ਦੇ ਪਿੰਡ ਨਗਲਾ ਤੁਲਸੀ ਵਾਸੀ ਅਵੰਤਿਕਾ ਸਵੇਰੇ ਘਰੋਂ ਟਹਿਲਣ ਲਈ ਨਿਕਲੀ ਸੀ ਪਰ ਕਾਫੀ ਦੇਰ ਤੱਕ ਵਾਪਸ ਨਾ ਆਉਣ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਖੋਜ ਸ਼ੁਰੂ ਕੀਤੀ। ਨਹਿਰ ਦੇ ਨੇੜੇ ਉਸ ਦੀਆਂ ਚੱਪਲਾਂ ਮਿਲਣ 'ਤੇ ਪਾਣੀ ਵਿਚ ਡੁੱਬਣ ਦਾ ਖ਼ਦਸ਼ਾ ਜਤਾਇਆ ਗਿਆ। ਨਹਿਰ ਵਿਚ ਖੋਜਣ ਉਪਰੰਤ ਉਸ ਦੀ ਲਾਸ਼ ਮਿਲੀ, ਜੋ ਕਿ ਸ਼ੱਕੀ ਹਾਲਤ ਵਿਚ ਸੀ। ਸਹੁਰੇ ਪੱਖ ਦਾ ਕਹਿਣਾ ਹੈ ਕਿ ਅਵੰਤਿਕਾ ਦਾ ਪੈਰ ਫਿਸਲ ਗਿਆ ਸੀ, ਜਿਸ ਕਾਰਨ ਉਹ ਨਹਿਰ ਵਿਚ ਡੁੱਬ ਗਈ। ਜਦ ਮੌਤ ਦੀ ਜਾਣਕਾਰੀ ਪੇਕੇ ਪਰਿਵਾਰ ਨੂੰ ਮਿਲੀ ਤਾਂ ਉਹ ਵੀ ਪਿੰਡ ਪਹੁੰਚੇ। ਉਨ੍ਹਾਂ ਵੱਲੋਂ ਸਿੱਧਾ ਦੋਸ਼ ਲਗਾਇਆ ਗਿਆ ਕਿ ਇਹ ਦਾਜ ਸੰਬੰਧੀ ਤਣਾਅ ਕਾਰਨ ਇਕ ਯੋਜਨਾਬੱਧ ਕਤਲ ਹੈ।

ਓਧਰ ਥਾਣਾ ਜਸਰਾਨਾ ਦੇ ਇੰਚਾਰਜ ਨੇ ਦੱਸਿਆ ਕਿ ਮਾਮਲੇ 'ਚ ਪਰਿਵਾਰਕ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਵੰਤਿਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪੇਕੇ ਪੱਖ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।


author

Tanu

Content Editor

Related News