ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ

Sunday, Jan 05, 2025 - 11:03 AM (IST)

ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ

ਨਵੀਂ ਦਿੱਲੀ : ਹਿੰਦੂ ਧਰਮ ਵਿੱਚ ਸ਼ੁਭ ਮਹੂਰਤਾਂ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸ਼ੁਭ ਮਹੂਰਤਾਂ 'ਤੇ ਹੀ ਲੋਕ ਕਈ ਤਰ੍ਹਾਂ ਦੀਆਂ ਰਸਮਾਂ, ਮੁੰਡਨ, ਕੁੜਮਾਈ, ਨਾਮਕਰਨ, ਗ੍ਰਹਿ ਪ੍ਰਵੇਸ਼ ਅਤੇ ਵਿਆਹ ਵਰਗੇ ਕਈ ਸ਼ੁਭ ਕਾਰਜ ਕੀਤੇ ਜਾਂਦੇ ਹਨ। ਹਰ ਵਿਅਕਤੀ ਦੀ ਜ਼ਿੰਦਗੀ 'ਚ ਵਿਆਹ ਦਾ ਦਿਨ ਬਹੁਤ ਖ਼ਾਸ ਹੁੰਦਾ ਹੈ। ਵਿਆਹ ਇੱਕ ਅਜਿਹਾ ਸ਼ੁਭ ਕਾਰਜ ਹੈ, ਜਿਸ ਨੂੰ ਸ਼ੁਭ ਸਮੇਂ ਵਿੱਚ ਕਰਨਾ ਚੰਗਾ ਮੰਨਿਆ ਜਾਂਦਾ ਹੈ। ਇਸ ਲਈ ਵਿਆਹ ਵਰਗੇ ਸ਼ੁਭ ਕਾਰਜਾਂ ਨੂੰ ਕਰਨ ਲਈ ਖ਼ਾਸ ਮਹੂਰਤ ਅਤੇ ਤਾਰੀਖਾਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਜੋਤਸ਼ੀਆਂ ਦੀ ਮੰਨੀਏ ਤਾਂ ਇਸ ਵਾਰ ਨਵੇਂ ਸਾਲ 2025 ਵਿੱਚ ਵਿਆਹਾਂ ਦੇ ਬਹੁਤ ਸਾਰੇ ਸ਼ੁੱਭ ਮਹੂਰਤ ਹਨ। ਇਸ ਸਾਲ ਜਨਵਰੀ 2025 ਤੋਂ ਦਸੰਬਰ 2025 ਤੱਕ ਕਦੋਂ-ਕਦੋਂ ਵਾਜੇ ਵੱਜਣਗੇ, ਦੇ ਬਾਰੇ ਆਓ ਜਾਣਦੇ ਹਾਂ...

ਜਾਣੋ ਸਾਲ 2025 ਵਿੱਚ ਵਿਆਹ ਕਰਵਾਉਣ ਦੇ ਸ਼ੁਭ ਮਹੂਰਤ ਅਤੇ ਤਾਰੀਖ਼ਾਂ  

ਜਨਵਰੀ 2025 ਵਿੱਚ ਵਿਆਹ ਦੇ ਸ਼ੁਭ ਮਹੂਰਤ
ਨਵੇਂ ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ ਮਹੀਨੇ ਵਿਚ ਜਿਹੜੇ ਲੋਕ ਵਿਆਹ ਕਰਵਾਉਣਾ ਚਾਹੁੰਦੇ ਹਨ, ਉਹਨਾਂ ਲਈ ਇਹ ਖ਼ਬਰ ਬਹੁਤ ਖ਼ਾਸ ਹੈ। ਇਸ ਮਹੀਨੇ ਵਿਚ ਜਿਹੜੇ ਲੋਕ ਵਿਆਹ ਕਰਵਾਉਣਾ ਚਾਹੁੰਦੇ ਹਨ, ਉਹਨਾਂ ਲਈ 16 ਜਨਵਰੀ, 17 ਜਨਵਰੀ, 18, 19, 20, 21, 23, 24, 26 ਅਤੇ 27 ਤਾਰੀਖ਼ ਬਹੁਤ ਸ਼ੁੱਭ ਹੈ। ਇਹ ਤਾਰੀਖਾਂ ਵਿਆਹ ਦੇ ਮਹੂਰਤ ਲਈ ਬਹੁਤ ਸ਼ੁੱਭ ਹਨ।

ਫਰਵਰੀ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਫਰਵਰੀ ਮਹੀਨੇ ਵਿਚ ਵਿਆਹ ਦੀਆਂ ਸ਼ੁੱਭ ਤਾਰੀਖਾਂ 2, 3, 6, 7, 12, 13, 14, 15, 16, 18, 19, 21, 23 ਅਤੇ 25 ਹਨ। ਇਹਨਾਂ ਸ਼ੁੱਭ ਤਾਰੀਖਾਂ ਦੇ ਹਿਸਾਬ ਨਾਲ ਲੋਕ ਵਿਆਹ ਕਰਵਾ ਸਕਦੇ ਹਨ।

ਮਾਰਚ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਮਾਰਚ ਦੇ ਮਹੀਨੇ 1, 2, 5, 6, 7 ਅਤੇ 12 ਤਾਰੀਖ਼ ਵਿਆਹ ਲਈ ਸ਼ੁਭ ਤਾਰੀਖਾਂ ਹਨ।

ਅਪ੍ਰੈਲ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਅਪ੍ਰੈਲ ਦੇ ਮਹੀਨੇ 14, 16, 18, 19, 20, 21, 29 ਅਤੇ 30 ਤਾਰੀਖ਼ ਵਿਆਹ ਲਈ ਸ਼ੁਭ ਤਾਰੀਖਾਂ ਹਨ।

ਮਈ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਮਈ ਦੇ ਮਹੀਨੇ ਵਿਆਹ ਕਰਵਾਉਣ ਦੀਆਂ ਸ਼ੁੱਭ ਤਾਰੀਖਾਂ 5, 6, 8, 9, 14, 16, 17, 18, 22, 23, 27 ਅਤੇ 28 ਹਨ।

ਜੂਨ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਜੂਨ ਦੇ ਮਹੀਨੇ ਵਿੱਚ 2, 3, 4 ਤਾਰੀਖ਼ ਵਿਆਹ ਲਈ ਸ਼ੁਭ ਤਾਰੀਖਾਂ ਹਨ। 

ਨਵੰਬਰ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਨਵੰਬਰ ਦਾ ਮਹੀਨਾ ਤਿਉਹਾਰਾਂ ਦਾ ਮਹੀਨਾ ਹੁੰਦਾ ਹੈ। ਇਸ ਮੌਕੇ ਤਿਉਹਾਰਾਂ ਦੇ ਨਾਲ-ਨਾਲ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਨਵੰਬਰ ਦੇ ਮਹੀਨੇ 2, 3, 8, 12, 15, 16, 22, 23 ਅਤੇ 25 ਤਾਰੀਖ਼ ਵਿਆਹ ਦੇ ਮਹੂਰਤ ਲਈ ਬਹੁਤ ਸ਼ੁਭ ਹਨ। 

ਦਸੰਬਰ ਮਹੀਨੇ ਦੀਆਂ ਸ਼ੁੱਭ ਤਾਰੀਖਾਂ
ਦਸੰਬਰ ਦੇ ਮਹੀਨੇ 4, 5 ਅਤੇ 6 ਤਾਰੀਖ਼ ਵਿਆਹ ਦੇ ਮਹੂਰਤ ਲਈ ਬਹੁਤ ਸ਼ੁਭ ਮੰਨੀ ਗਈ ਹੈ। 

ਇਸ ਮਹੀਨੇ ਨਹੀਂ ਹੋਣਗੇ ਵਿਆਹ
ਨਵੇਂ ਸਾਲ 2025 ਵਿੱਚ ਜੁਲਾਈ, ਅਗਸਤ, ਸਤੰਬਰ ਅਤੇ ਅਕਤੂਬਰ ਦੇ ਚਾਰ ਮਹੀਨਿਆਂ ਵਿੱਚ ਕੋਈ ਵੀ ਵਿਆਹ ਨਹੀਂ ਹੋਵੇਗਾ। ਇਹਨਾਂ ਮਹੀਨਿਆਂ ਵਿਚ ਵਿਆਹ ਦਾ ਸ਼ੁੱਭ ਮਹੂਰਤ ਕੋਈ ਨਹੀਂ ਹੈ, ਕਿਉਂਕਿ 6 ਜੁਲਾਈ ਤੋਂ 31 ਅਕਤੂਬਰ ਤੱਕ ਸ਼੍ਰੀ ਹਰੀ ਯੋਗ ਨਿਦ੍ਰਾ ਵਿੱਚ ਚੱਲੇ ਜਾਣਗੇ, ਜਿਸ ਕਾਰਨ ਸਾਰੇ ਸ਼ੁਭ ਕੰਮ ਰੋਕ ਦਿੱਤੇ ਜਾਂਦੇ ਹਨ। 


author

rajwinder kaur

Content Editor

Related News